couponatlas.

Гуру Грантх Сахиб (гурмукхи): Анг 451

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਰਿ ਸੇਵਹਿ. ਪੂਰਾ ਸਤਿਗੁਰੂ; ਭੁਖ ਜਾਇ ਲਹਿ ਮੇਰੀ ॥ ਗੁਰਸਿਖਾ ਕੀ ਭੁਖ. ਸਭ ਗਈ; ਤਿਨ ਪਿਛੈ. ਹੋਰ ਖਾਇ ਘਨੇਰੀ ॥ ਜਨ ਨਾਨਕ. ਹਰਿ ਪੁੰਨੁ ਬੀਜਿਆ; ਫਿਰਿ ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥ ਗੁਰਸਿਖਾ ਮਨਿ ਵਾਧਾਈਆ; ਜਿਨ ਮੇਰਾ ਸਤਿਗੁਰੂ ਡਿਠਾ, ਰਾਮ ਰਾਜੇ ॥ ਕੋਈ ਕਰਿ ਗਲ ਸੁਣਾਵੈ. ਹਰਿ ਨਾਮ ਕੀ; ਸੋ ਲਗੈ ਗੁਰਸਿਖਾ ਮਨਿ ਮਿਠਾ ॥ ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ; ਮੇਰਾ ਸਤਿਗੁਰੁ ਤੁਠਾ ॥ ਜਨ ਨਾਨਕੁ. ਹਰਿ ਹਰਿ ਹੋਇਆ; ਹਰਿ ਹਰਿ ਮਨਿ ਵੁਠਾ ॥੪॥੧੨॥੧੯॥ ਆਸਾ ਮਹਲਾ ੪ ॥ ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ; ਤਿਨ ਹਰਿ ਨਾਮੁ ਦ੍ਰਿੜਾਵੈ. ਰਾਮ ਰਾਜੇ ॥ ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ; ਜੋ ਹਰਿ ਨਾਮੁ ਧਿਆਵੈ ॥ ਜੋ ਹਰਿ ਹਰਿ ਨਾਮੁ ਧਿਆਇਦੇ; ਤਿਨੑ ਜਮੁ. ਨੇੜਿ ਨ ਆਵੈ ॥ ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ; ਨਿਤ ਜਪੈ ਹਰਿ ਨਾਮੁ. ਹਰਿ ਨਾਮਿ ਤਰਾਵੈ ॥੧॥ ਜਿਨੀ ਗੁਰਮੁਖਿ ਨਾਮੁ ਧਿਆਇਆ; ਤਿਨਾ ਫਿਰਿ ਬਿਘਨੁ. ਨ ਹੋਈ, ਰਾਮ ਰਾਜੇ ॥ ਜਿਨੀ ਸਤਿਗੁਰੁ ਪੁਰਖੁ ਮਨਾਇਆ; ਤਿਨ ਪੂਜੇ ਸਭੁ ਕੋਈ ॥ ਜਿਨੑੀ ਸਤਿਗੁਰੁ ਪਿਆਰਾ ਸੇਵਿਆ; ਤਿਨੑਾ ਸੁਖੁ ਸਦ ਹੋਈ ॥ ਜਿਨੑਾ ਨਾਨਕੁ. ਸਤਿਗੁਰੁ ਭੇਟਿਆ; ਤਿਨੑਾ ਮਿਲਿਆ ਹਰਿ ਸੋਈ ॥੨॥ ਜਿਨੑਾ ਅੰਤਰਿ. ਗੁਰਮੁਖਿ ਪ੍ਰੀਤਿ ਹੈ; ਤਿਨੑ ਹਰਿ ਰਖਣਹਾਰਾ. ਰਾਮ ਰਾਜੇ ॥ ਤਿਨੑ ਕੀ ਨਿੰਦਾ. ਕੋਈ ਕਿਆ ਕਰੇ; ਜਿਨੑ ਹਰਿ ਨਾਮੁ ਪਿਆਰਾ ॥ ਜਿਨ ਹਰਿ ਸੇਤੀ. ਮਨੁ ਮਾਨਿਆ; ਸਭ ਦੁਸਟ ਝਖ ਮਾਰਾ ॥ ਜਨ ਨਾਨਕ. ਨਾਮੁ ਧਿਆਇਆ; ਹਰਿ ਰਖਣਹਾਰਾ ॥੩॥ ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥ ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥ ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥ ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥ ਆਸਾ ਮਹਲਾ ੪ ਛੰਤ ਘਰੁ ੫ ॥ ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਪਰਦੇਸੀ. ਵੇ ਪਿਆਰੇ; ਆਉ ਘਰੇ ॥ ਹਰਿ ਗੁਰੂ ਮਿਲਾਵਹੁ. ਮੇਰੇ ਪਿਆਰੇ; ਘਰਿ ਵਸੈ ਹਰੇ ॥ ਰੰਗਿ ਰਲੀਆ ਮਾਣਹੁ. ਮੇਰੇ ਪਿਆਰੇ; ਹਰਿ ਕਿਰਪਾ ਕਰੇ ॥ ਗੁਰੁ ਨਾਨਕੁ ਤੁਠਾ. ਮੇਰੇ ਪਿਆਰੇ; ਮੇਲੇ ਹਰੇ ॥੧॥ ਮੈ. ਪ੍ਰੇਮੁ ਨ ਚਾਖਿਆ, ਮੇਰੇ ਪਿਆਰੇ; ਭਾਉ ਕਰੇ ॥ ਮਨਿ. ਤ੍ਰਿਸਨਾ ਨ ਬੁਝੀ, ਮੇਰੇ ਪਿਆਰੇ; ਨਿਤ ਆਸ ਕਰੇ ॥ ਨਿਤ ਜੋਬਨੁ ਜਾਵੈ. ਮੇਰੇ ਪਿਆਰੇ; ਜਮੁ ਸਾਸ ਹਿਰੇ ॥ ਭਾਗ ਮਣੀ ਸੋਹਾਗਣਿ, ਮੇਰੇ ਪਿਆਰੇ; ਨਾਨਕ. ਹਰਿ ਉਰਿ ਧਾਰੇ ॥੨॥
Источники и права