couponatlas.

Гуру Грантх Сахиб (гурмукхи): Анг 453

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਖਮੋ ਬਿਖਮੁ ਅਖਾੜਾ; ਮੈ. ਗੁਰ ਮਿਲਿ ਜੀਤਾ. ਰਾਮ ॥ ਗੁਰ ਮਿਲਿ ਜੀਤਾ, ਹਰਿ ਹਰਿ ਕੀਤਾ; ਤੂਟੀ ਭੀਤਾ. ਭਰਮ ਗੜਾ ॥ ਪਾਇਆ ਖਜਾਨਾ. ਬਹੁਤੁ ਨਿਧਾਨਾ; ਸਾਣਥ ਮੇਰੀ. ਆਪਿ ਖੜਾ ॥ ਸੋਈ ਸੁਗਿਆਨਾ ਸੋ ਪਰਧਾਨਾ; ਜੋ. ਪ੍ਰਭਿ ਅਪਨਾ ਕੀਤਾ ॥ ਕਹੁ ਨਾਨਕ. ਜਾਂ ਵਲਿ ਸੁਆਮੀ; ਤਾ ਸਰਸੇ ਭਾਈ ਮੀਤਾ ॥੪॥੧॥ ਆਸਾ ਮਹਲਾ ੫ ॥ ਅਕਥਾ ਹਰਿ, ਅਕਥ ਕਥਾ; ਕਿਛੁ. ਜਾਇ ਨ ਜਾਣੀ ਰਾਮ ॥ ਸੁਰਿ ਨਰ. ਸੁਰਿ ਨਰ ਮੁਨਿ ਜਨ; ਸਹਜਿ ਵਖਾਣੀ. ਰਾਮ ॥ ਸਹਜੇ ਵਖਾਣੀ. ਅਮਿਉ ਬਾਣੀ; ਚਰਣ ਕਮਲ ਰੰਗੁ ਲਾਇਆ ॥ ਜਪਿ ਏਕੁ. ਅਲਖੁ ਪ੍ਰਭੁ ਨਿਰੰਜਨੁ; ਮਨ ਚਿੰਦਿਆ ਫਲੁ ਪਾਇਆ ॥ ਤਜਿ ਮਾਨੁ ਮੋਹੁ ਵਿਕਾਰੁ ਦੂਜਾ; ਜੋਤੀ ਜੋਤਿ ਸਮਾਣੀ ॥ ਬਿਨਵੰਤਿ ਨਾਨਕ. ਗੁਰ ਪ੍ਰਸਾਦੀ; ਸਦਾ ਹਰਿ ਰੰਗੁ ਮਾਣੀ ॥੧॥ ਹਰਿ ਸੰਤਾ. ਹਰਿ ਸੰਤ ਸਜਨ; ਮੇਰੇ ਮੀਤ ਸਹਾਈ. ਰਾਮ ॥ ਵਡਭਾਗੀ ਵਡਭਾਗੀ; ਸਤਸੰਗਤਿ ਪਾਈ. ਰਾਮ ॥ ਵਡਭਾਗੀ ਪਾਏ. ਨਾਮੁ ਧਿਆਏ; ਲਾਥੇ ਦੂਖ ਸੰਤਾਪੈ ॥ ਗੁਰ ਚਰਣੀ ਲਾਗੇ. ਭ੍ਰਮ ਭਉ ਭਾਗੇ; ਆਪੁ ਮਿਟਾਇਆ ਆਪੈ ॥ ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ; ਵਿਛੁੜਿ. ਕਤਹਿ ਨ ਜਾਈ ॥ ਬਿਨਵੰਤਿ ਨਾਨਕ. ਦਾਸੁ ਤੇਰਾ; ਸਦਾ ਹਰਿ ਸਰਣਾਈ ॥੨॥ ਹਰਿ ਦਰੇ, ਹਰਿ ਦਰਿ ਸੋਹਨਿ; ਤੇਰੇ. ਭਗਤ ਪਿਆਰੇ ਰਾਮ ॥ ਵਾਰੀ ਤਿਨ ਵਾਰੀ ਜਾਵਾ; ਸਦ ਬਲਿਹਾਰੇ. ਰਾਮ ॥ ਸਦ ਬਲਿਹਾਰੇ. ਕਰਿ ਨਮਸਕਾਰੇ; ਜਿਨ ਭੇਟਤ ਪ੍ਰਭੁ ਜਾਤਾ ॥ ਘਟਿ ਘਟਿ ਰਵਿ ਰਹਿਆ ਸਭ ਥਾਈ; ਪੂਰਨ ਪੁਰਖੁ ਬਿਧਾਤਾ ॥ ਗੁਰੁ ਪੂਰਾ ਪਾਇਆ. ਨਾਮੁ ਧਿਆਇਆ; ਜੂਐ ਜਨਮੁ ਨ ਹਾਰੇ ॥ ਬਿਨਵੰਤਿ ਨਾਨਕ. ਸਰਣਿ ਤੇਰੀ; ਰਾਖੁ ਕਿਰਪਾ ਧਾਰੇ ॥੩॥ ਬੇਅੰਤਾ. ਬੇਅੰਤ ਗੁਣ ਤੇਰੇ; ਕੇਤਕ ਗਾਵਾ ਰਾਮ ॥ ਤੇਰੇ ਚਰਣਾ. ਤੇਰੇ ਚਰਣ ਧੂੜਿ; ਵਡਭਾਗੀ ਪਾਵਾ ਰਾਮ ॥ ਹਰਿ ਧੂੜੀ ਨੑਾਈਐ. ਮੈਲੁ ਗਵਾਈਐ; ਜਨਮ ਮਰਣ ਦੁਖ ਲਾਥੇ ॥ ਅੰਤਰਿ ਬਾਹਰਿ ਸਦਾ ਹਦੂਰੇ; ਪਰਮੇਸਰੁ ਪ੍ਰਭੁ ਸਾਥੇ ॥ ਮਿਟੇ ਦੂਖ. ਕਲਿਆਣ ਕੀਰਤਨ; ਬਹੁੜਿ ਜੋਨਿ. ਨ ਪਾਵਾ ॥ ਬਿਨਵੰਤਿ ਨਾਨਕ. ਗੁਰ ਸਰਣਿ ਤਰੀਐ; ਆਪਣੇ ਪ੍ਰਭ ਭਾਵਾ ॥੪॥੨॥ ਆਸਾ ਛੰਤ ਮਹਲਾ ੫ ਘਰੁ ੪ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਚਰਨ ਕਮਲ ਮਨੁ ਬੇਧਿਆ; ਕਿਛੁ ਆਨ ਨ ਮੀਠਾ. ਰਾਮ ਰਾਜੇ ॥ ਮਿਲਿ ਸੰਤਸੰਗਤਿ, ਆਰਾਧਿਆ; ਹਰਿ ਘਟਿ ਘਟੇ ਡੀਠਾ. ਰਾਮ ਰਾਜੇ ॥ ਹਰਿ ਘਟਿ ਘਟੇ ਡੀਠਾ. ਅੰਮ੍ਰਿਤੋੁ ਵੂਠਾ; ਜਨਮ ਮਰਨ ਦੁਖ ਨਾਠੇ ॥ ਗੁਣ ਨਿਧਿ ਗਾਇਆ, ਸਭ ਦੂਖ ਮਿਟਾਇਆ; ਹਉਮੈ ਬਿਨਸੀ ਗਾਠੇ ॥
Источники и права