couponatlas.

Гуру Грантх Сахиб (гурмукхи): Анг 46

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਿਰੀਰਾਗੁ ਮਹਲਾ ੫ ॥ ਮਿਲਿ ਸਤਿਗੁਰ. ਸਭੁ ਦੁਖੁ ਗਇਆ; ਹਰਿ ਸੁਖੁ ਵਸਿਆ ਮਨਿ ਆਇ ॥ ਅੰਤਰਿ ਜੋਤਿ ਪ੍ਰਗਾਸੀਆ; ਏਕਸੁ ਸਿਉ ਲਿਵ ਲਾਇ ॥ ਮਿਲਿ ਸਾਧੂ ਮੁਖੁ ਊਜਲਾ; ਪੂਰਬਿ ਲਿਖਿਆ ਪਾਇ ॥ ਗੁਣ ਗੋਵਿੰਦ ਨਿਤ ਗਾਵਣੇ; ਨਿਰਮਲ ਸਾਚੈ ਨਾਇ ॥੧॥ ਮੇਰੇ ਮਨ; ਗੁਰਸਬਦੀ ਸੁਖੁ ਹੋਇ ॥ ਗੁਰ ਪੂਰੇ ਕੀ ਚਾਕਰੀ; ਬਿਰਥਾ ਜਾਇ ਨ ਕੋਇ ॥੧॥ ਰਹਾਉ ॥ ਮਨ ਕੀਆ ਇਛਾਂ ਪੂਰੀਆ; ਪਾਇਆ ਨਾਮੁ ਨਿਧਾਨੁ ॥ ਅੰਤਰਜਾਮੀ ਸਦਾ ਸੰਗਿ; ਕਰਣੈਹਾਰੁ ਪਛਾਨੁ ॥ ਗੁਰ ਪਰਸਾਦੀ ਮੁਖੁ ਊਜਲਾ; ਜਪਿ ਨਾਮੁ ਦਾਨੁ ਇਸਨਾਨੁ ॥ ਕਾਮੁ ਕ੍ਰੋਧੁ ਲੋਭੁ ਬਿਨਸਿਆ; ਤਜਿਆ ਸਭੁ ਅਭਿਮਾਨੁ ॥੨॥ ਪਾਇਆ ਲਾਹਾ ਲਾਭੁ ਨਾਮੁ; ਪੂਰਨ ਹੋਏ ਕਾਮ ॥ ਕਰਿ ਕਿਰਪਾ ਪ੍ਰਭਿ ਮੇਲਿਆ; ਦੀਆ ਅਪਣਾ ਨਾਮੁ ॥ ਆਵਣ ਜਾਣਾ ਰਹਿ ਗਇਆ; ਆਪਿ ਹੋਆ ਮਿਹਰਵਾਨੁ ॥ ਸਚੁ ਮਹਲੁ ਘਰੁ ਪਾਇਆ; ਗੁਰ ਕਾ ਸਬਦੁ ਪਛਾਨੁ ॥੩॥ ਭਗਤ ਜਨਾ ਕਉ ਰਾਖਦਾ; ਆਪਣੀ ਕਿਰਪਾ ਧਾਰਿ ॥ ਹਲਤਿ ਪਲਤਿ ਮੁਖ ਊਜਲੇ; ਸਾਚੇ ਕੇ ਗੁਣ ਸਾਰਿ ॥ ਆਠ ਪਹਰ ਗੁਣ ਸਾਰਦੇ; ਰਤੇ ਰੰਗਿ ਅਪਾਰ ॥ ਪਾਰਬ੍ਰਹਮੁ ਸੁਖ ਸਾਗਰੋ; ਨਾਨਕ ਸਦ ਬਲਿਹਾਰ ॥੪॥੧੧॥੮੧॥ ਸਿਰੀਰਾਗੁ ਮਹਲਾ ੫ ॥ ਪੂਰਾ ਸਤਿਗੁਰੁ ਜੇ ਮਿਲੈ; ਪਾਈਐ ਸਬਦੁ ਨਿਧਾਨੁ ॥ ਕਰਿ ਕਿਰਪਾ ਪ੍ਰਭ ਆਪਣੀ; ਜਪੀਐ ਅੰਮ੍ਰਿਤ ਨਾਮੁ ॥ ਜਨਮ ਮਰਣ ਦੁਖੁ ਕਾਟੀਐ; ਲਾਗੈ ਸਹਜਿ ਧਿਆਨੁ ॥੧॥ ਮੇਰੇ ਮਨ; ਪ੍ਰਭ ਸਰਣਾਈ ਪਾਇ ॥ ਹਰਿ ਬਿਨੁ. ਦੂਜਾ ਕੋ ਨਹੀ; ਏਕੋ ਨਾਮੁ ਧਿਆਇ ॥੧॥ ਰਹਾਉ ॥ ਕੀਮਤਿ. ਕਹਣੁ ਨ ਜਾਈਐ; ਸਾਗਰੁ ਗੁਣੀ ਅਥਾਹੁ ॥ ਵਡਭਾਗੀ ਮਿਲੁ ਸੰਗਤੀ; ਸਚਾ ਸਬਦੁ ਵਿਸਾਹੁ ॥ ਕਰਿ ਸੇਵਾ ਸੁਖ ਸਾਗਰੈ; ਸਿਰਿ ਸਾਹਾ ਪਾਤਿਸਾਹੁ ॥੨॥ ਚਰਣ ਕਮਲ ਕਾ ਆਸਰਾ; ਦੂਜਾ ਨਾਹੀ ਠਾਉ ॥ ਮੈ. ਧਰ ਤੇਰੀ ਪਾਰਬ੍ਰਹਮ; ਤੇਰੈ ਤਾਣਿ ਰਹਾਉ ॥ ਨਿਮਾਣਿਆ. ਪ੍ਰਭੁ ਮਾਣੁ ਤੂੰ; ਤੇਰੈ ਸੰਗਿ ਸਮਾਉ ॥੩॥ ਹਰਿ ਜਪੀਐ ਆਰਾਧੀਐ; ਆਠ ਪਹਰ ਗੋਵਿੰਦੁ ॥ ਜੀਅ ਪ੍ਰਾਣ ਤਨੁ ਧਨੁ ਰਖੇ; ਕਰਿ ਕਿਰਪਾ ਰਾਖੀ ਜਿੰਦੁ ॥ ਨਾਨਕ. ਸਗਲੇ ਦੋਖ ਉਤਾਰਿਅਨੁ; ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥ ਸਿਰੀਰਾਗੁ ਮਹਲਾ ੫ ॥ ਪ੍ਰੀਤਿ ਲਗੀ. ਤਿਸੁ ਸਚ ਸਿਉ; ਮਰੈ ਨ ਆਵੈ ਜਾਇ ॥ ਨਾ ਵੇਛੋੜਿਆ. ਵਿਛੁੜੈ; ਸਭ ਮਹਿ ਰਹਿਆ ਸਮਾਇ ॥ ਦੀਨ ਦਰਦ ਦੁਖ ਭੰਜਨਾ; ਸੇਵਕ ਕੈ ਸਤ ਭਾਇ ॥ ਅਚਰਜ ਰੂਪੁ ਨਿਰੰਜਨੋ; ਗੁਰਿ ਮੇਲਾਇਆ ਮਾਇ ॥੧॥ ਭਾਈ ਰੇ; ਮੀਤੁ ਕਰਹੁ ਪ੍ਰਭੁ ਸੋਇ ॥
Источники и права