couponatlas.

Гуру Грантх Сахиб (гурмукхи): Анг 465

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਿਆਨੁ. ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥ ਕਰਮਿ ਮਿਲੈ. ਤਾ ਪਾਈਐ; ਹੋਰ ਹਿਕਮਤਿ ਹੁਕਮੁ. ਖੁਆਰੁ ॥੨॥ ਪਉੜੀ ॥ ਨਦਰਿ ਕਰਹਿ. ਜੇ ਆਪਣੀ; ਤਾ ਨਦਰੀ ਸਤਿਗੁਰੁ ਪਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ; ਤਾ ਸਤਿਗੁਰਿ ਸਬਦੁ ਸੁਣਾਇਆ ॥ ਸਤਿਗੁਰ ਜੇਵਡੁ. ਦਾਤਾ ਕੋ ਨਹੀ; ਸਭਿ ਸੁਣਿਅਹੁ ਲੋਕ ਸਬਾਇਆ ॥ ਸਤਿਗੁਰਿ ਮਿਲਿਐ. ਸਚੁ ਪਾਇਆ; ਜਿਨੑੀ ਵਿਚਹੁ ਆਪੁ ਗਵਾਇਆ ॥ ਜਿਨਿ; ਸਚੋ ਸਚੁ ਬੁਝਾਇਆ ॥੪॥ ਸਲੋਕ ਮਃ ੧ ॥ ਘੜੀਆ, ਸਭੇ ਗੋਪੀਆ; ਪਹਰ ਕੰਨੑ ਗੋਪਾਲ ॥ ਗਹਣੇ ਪਉਣੁ ਪਾਣੀ ਬੈਸੰਤਰੁ; ਚੰਦੁ ਸੂਰਜੁ ਅਵਤਾਰ ॥ ਸਗਲੀ ਧਰਤੀ ਮਾਲੁ ਧਨੁ; ਵਰਤਣਿ ਸਰਬ ਜੰਜਾਲ ॥ ਨਾਨਕ. ਮੁਸੈ ਗਿਆਨ ਵਿਹੂਣੀ; ਖਾਇ ਗਇਆ ਜਮਕਾਲੁ ॥੧॥ ਮਃ ੧ ॥ ਵਾਇਨਿ ਚੇਲੇ; ਨਚਨਿ ਗੁਰ ॥ ਪੈਰ ਹਲਾਇਨਿ; ਫੇਰਨੑਿ ਸਿਰ ॥ ਉਡਿ ਉਡਿ ਰਾਵਾ; ਝਾਟੈ ਪਾਇ ॥ ਵੇਖੈ ਲੋਕੁ; ਹਸੈ ਘਰਿ ਜਾਇ ॥ ਰੋਟੀਆ ਕਾਰਣਿ; ਪੂਰਹਿ ਤਾਲ ॥ ਆਪੁ ਪਛਾੜਹਿ; ਧਰਤੀ ਨਾਲਿ ॥ ਗਾਵਨਿ ਗੋਪੀਆ; ਗਾਵਨਿ ਕਾਨੑ ॥ ਗਾਵਨਿ; ਸੀਤਾ ਰਾਜੇ ਰਾਮ ॥ ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ; ਸਗਲ ਜਹਾਨੁ ॥ ਸੇਵਕ ਸੇਵਹਿ; ਕਰਮਿ ਚੜਾਉ ॥ ਭਿੰਨੀ ਰੈਣਿ; ਜਿਨੑਾ ਮਨਿ ਚਾਉ ॥ ਸਿਖੀ ਸਿਖਿਆ; ਗੁਰ ਵੀਚਾਰਿ ॥ ਨਦਰੀ ਕਰਮਿ. ਲਘਾਏ ਪਾਰਿ ॥ ਕੋਲੂ ਚਰਖਾ; ਚਕੀ ਚਕੁ ॥ ਥਲ ਵਾਰੋਲੇ; ਬਹੁਤੁ ਅਨੰਤੁ ॥ ਲਾਟੂ ਮਾਧਾਣੀਆ; ਅਨਗਾਹ ॥ ਪੰਖੀ ਭਉਦੀਆ; ਲੈਨਿ ਨ ਸਾਹ ॥ ਸੂਐ ਚਾੜਿ; ਭਵਾਈਅਹਿ ਜੰਤ ॥ ਨਾਨਕ. ਭਉਦਿਆ; ਗਣਤ ਨ ਅੰਤ ॥ ਬੰਧਨ ਬੰਧਿ; ਭਵਾਏ ਸੋਇ ॥ ਪਇਐ ਕਿਰਤਿ; ਨਚੈ ਸਭੁ ਕੋਇ ॥ ਨਚਿ ਨਚਿ ਹਸਹਿ; ਚਲਹਿ ਸੇ ਰੋਇ ॥ ਉਡਿ. ਨ ਜਾਹੀ; ਸਿਧ. ਨ ਹੋਹਿ ॥ ਨਚਣੁ ਕੁਦਣੁ; ਮਨ ਕਾ ਚਾਉ ॥ ਨਾਨਕ. ਜਿਨੑ ਮਨਿ ਭਉ; ਤਿਨੑਾ ਮਨਿ ਭਾਉ ॥੨॥ ਪਉੜੀ ॥ ਨਾਉ ਤੇਰਾ ਨਿਰੰਕਾਰੁ ਹੈ; ਨਾਇ ਲਇਐ. ਨਰਕਿ, ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ; ਦੇ ਖਾਜੈ. ਆਖਿ ਗਵਾਈਐ ॥ ਜੇ ਲੋੜਹਿ ਚੰਗਾ ਆਪਣਾ; ਕਰਿ ਪੁੰਨਹੁ. ਨੀਚੁ ਸਦਾਈਐ ॥ ਜੇ ਜਰਵਾਣਾ ਪਰਹਰੈ; ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ; ਭਰੀਐ ਪਾਈਐ ॥੫॥ ਸਲੋਕ ਮਃ ੧ ॥ ਮੁਸਲਮਾਨਾ. ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ. ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ॥ ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ, ਅਰਚਾ ਪੂਜਾ; ਅਗਰ ਵਾਸੁ ਬਹਕਾਰੁ ॥ ਜੋਗੀ ਸੁੰਨਿ ਧਿਆਵਨੑਿ ਜੇਤੇ; ਅਲਖ ਨਾਮੁ ਕਰਤਾਰੁ ॥
Источники и права