couponatlas.

Гуру Грантх Сахиб (гурмукхи): Анг 471

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨੰਗਾ. ਦੋਜਕਿ ਚਾਲਿਆ; ਤਾ. ਦਿਸੈ ਖਰਾ ਡਰਾਵਣਾ ॥ ਕਰਿ ਅਉਗਣ; ਪਛੋਤਾਵਣਾ ॥੧੪॥ ਸਲੋਕੁ ਮਃ ੧ ॥ ਦਇਆ ਕਪਾਹ. ਸੰਤੋਖੁ ਸੂਤੁ; ਜਤੁ ਗੰਢੀ. ਸਤੁ ਵਟੁ ॥ ਏਹੁ ਜਨੇਊ. ਜੀਅ ਕਾ; ਹਈ ਤ. ਪਾਡੇ ਘਤੁ ॥ ਨਾ ਏਹੁ ਤੁਟੈ. ਨ ਮਲੁ ਲਗੈ; ਨਾ ਏਹੁ ਜਲੈ. ਨ ਜਾਇ ॥ ਧੰਨੁ ਸੁ ਮਾਣਸ ਨਾਨਕਾ; ਜੋ. ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ. ਓਹੁ ਝੜਿ ਪਇਆ; ਵੇਤਗਾ ਗਇਆ ॥੧॥ ਮਃ ੧ ॥ ਲਖ ਚੋਰੀਆ ਲਖ ਜਾਰੀਆ; ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ; ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ; ਬਾਮੑਣੁ ਵਟੇ ਆਇ ॥ ਕੁਹਿ ਬਕਰਾ ਰਿੰਨੑਿ ਖਾਇਆ; ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ; ਭੀ ਫਿਰਿ ਪਾਈਐ ਹੋਰੁ ॥ ਨਾਨਕ. ਤਗੁ ਨ ਤੁਟਈ; ਜੇ ਤਗਿ ਹੋਵੈ ਜੋਰੁ ॥੨॥ ਮਃ ੧ ॥ ਨਾਇ ਮੰਨਿਐ. ਪਤਿ ਊਪਜੈ; ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ; ਤਗੁ. ਨ ਤੂਟਸਿ ਪੂਤ ॥੩॥ ਮਃ ੧ ॥ ਤਗੁ ਨ ਇੰਦ੍ਰੀ; ਤਗੁ. ਨ ਨਾਰੀ ॥ ਭਲਕੇ ਥੁਕ ਪਵੈ; ਨਿਤ ਦਾੜੀ ॥ ਤਗੁ ਨ ਪੈਰੀ; ਤਗੁ ਨ ਹਥੀ ॥ ਤਗੁ ਨ ਜਿਹਵਾ; ਤਗੁ ਨ ਅਖੀ ॥ ਵੇਤਗਾ; ਆਪੇ ਵਤੈ ॥ ਵਟਿ ਧਾਗੇ; ਅਵਰਾ ਘਤੈ ॥ ਲੈ ਭਾੜਿ; ਕਰੇ ਵੀਆਹੁ ॥ ਕਢਿ ਕਾਗਲੁ; ਦਸੇ ਰਾਹੁ ॥ ਸੁਣਿ ਵੇਖਹੁ ਲੋਕਾ; ਏਹੁ ਵਿਡਾਣੁ ॥ ਮਨਿ ਅੰਧਾ; ਨਾਉ ਸੁਜਾਣੁ ॥੪॥ ਪਉੜੀ ॥ ਸਾਹਿਬੁ ਹੋਇ ਦਇਆਲੁ, ਕਿਰਪਾ ਕਰੇ; ਤਾ ਸਾਈ ਕਾਰ ਕਰਾਇਸੀ ॥ ਸੋ ਸੇਵਕੁ ਸੇਵਾ ਕਰੇ; ਜਿਸ ਨੋ ਹੁਕਮੁ ਮਨਾਇਸੀ ॥ ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ॥ ਖਸਮੈ ਭਾਵੈ ਸੋ ਕਰੇ; ਮਨਹੁ ਚਿੰਦਿਆ. ਸੋ ਫਲੁ ਪਾਇਸੀ ॥ ਤਾ. ਦਰਗਹ ਪੈਧਾ ਜਾਇਸੀ ॥੧੫॥ ਸਲੋਕ ਮਃ ੧ ॥ ਗਊ ਬਿਰਾਹਮਣ ਕਉ ਕਰੁ ਲਾਵਹੁ; ਗੋਬਰਿ. ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ; ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ. ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥ ਛੋਡੀਲੇ ਪਾਖੰਡਾ ॥ ਨਾਮਿ ਲਇਐ; ਜਾਹਿ ਤਰੰਦਾ ॥੧॥ ਮਃ ੧ ॥ ਮਾਣਸ ਖਾਣੇ; ਕਰਹਿ ਨਿਵਾਜ ॥ ਛੁਰੀ ਵਗਾਇਨਿ; ਤਿਨ ਗਲਿ ਤਾਗ ॥ ਤਿਨ ਘਰਿ; ਬ੍ਰਹਮਣ ਪੂਰਹਿ ਨਾਦ ॥ ਉਨੑਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ, ਕੂੜਾ ਵਾਪਾਰੁ ॥ ਕੂੜੁ ਬੋਲਿ, ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ. ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ; ਜਗਤ ਕਾਸਾਈ ॥
Источники и права