couponatlas.

Гуру Грантх Сахиб (гурмукхи): Анг 480

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਮ ਕਾ ਡੰਡੁ. ਮੂੰਡ ਮਹਿ ਲਾਗੈ; ਖਿਨ ਮਹਿ. ਕਰੈ ਨਿਬੇਰਾ ॥੩॥ ਹਰਿ ਜਨੁ. ਊਤਮੁ ਭਗਤੁ ਸਦਾਵੈ; ਆਗਿਆ ਮਨਿ. ਸੁਖੁ ਪਾਈ ॥ ਜੋ ਤਿਸੁ ਭਾਵੈ. ਸਤਿ ਕਰਿ ਮਾਨੈ; ਭਾਣਾ ਮੰਨਿ ਵਸਾਈ ॥੪॥ ਕਹੈ ਕਬੀਰੁ. ਸੁਨਹੁ ਰੇ ਸੰਤਹੁ; ਮੇਰੀ ਮੇਰੀ ਝੂਠੀ ॥ ਚਿਰਗਟ ਫਾਰਿ, ਚਟਾਰਾ ਲੈ ਗਇਓ; ਤਰੀ ਤਾਗਰੀ ਛੂਟੀ ॥੫॥੩॥੧੬॥ ਆਸਾ ॥ ਹਮ ਮਸਕੀਨ. ਖੁਦਾਈ ਬੰਦੇ; ਤੁਮ ਰਾਜਸੁ. ਮਨਿ ਭਾਵੈ ॥ ਅਲਹ ਅਵਲਿ. ਦੀਨ ਕੋ ਸਾਹਿਬੁ; ਜੋਰੁ ਨਹੀ ਫੁਰਮਾਵੈ ॥੧॥ ਕਾਜੀ ਬੋਲਿਆ; ਬਨਿ ਨਹੀ ਆਵੈ ॥੧॥ ਰਹਾਉ ॥ ਰੋਜਾ ਧਰੈ, ਨਿਵਾਜ ਗੁਜਾਰੈ; ਕਲਮਾ. ਭਿਸਤਿ ਨ ਹੋਈ ॥ ਸਤਰਿ ਕਾਬਾ. ਘਟ ਹੀ ਭੀਤਰਿ; ਜੇ ਕਰਿ ਜਾਨੈ ਕੋਈ ॥੨॥ ਨਿਵਾਜ ਸੋਈ. ਜੋ ਨਿਆਉ ਬਿਚਾਰੈ; ਕਲਮਾ ਅਕਲਹਿ ਜਾਨੈ ॥ ਪਾਚਹੁ ਮੁਸਿ, ਮੁਸਲਾ ਬਿਛਾਵੈ; ਤਬ ਤਉ. ਦੀਨੁ ਪਛਾਨੈ ॥੩॥ ਖਸਮੁ ਪਛਾਨਿ, ਤਰਸ ਕਰਿ ਜੀਅ ਮਹਿ; ਮਾਰਿ ਮਣੀ, ਕਰਿ ਫੀਕੀ ॥ ਆਪੁ ਜਨਾਇ. ਅਵਰ ਕਉ ਜਾਨੈ; ਤਬ ਹੋਇ ਭਿਸਤ ਸਰੀਕੀ ॥੪॥ ਮਾਟੀ ਏਕ. ਭੇਖ ਧਰਿ ਨਾਨਾ; ਤਾ ਮਹਿ. ਬ੍ਰਹਮੁ ਪਛਾਨਾ ॥ ਕਹੈ ਕਬੀਰਾ. ਭਿਸਤ ਛੋਡਿ ਕਰਿ; ਦੋਜਕ ਸਿਉ ਮਨੁ ਮਾਨਾ ॥੫॥੪॥੧੭॥ ਆਸਾ ॥ ਗਗਨ ਨਗਰਿ. ਇਕ ਬੂੰਦ. ਨ ਬਰਖੈ; ਨਾਦੁ. ਕਹਾ ਜੁ ਸਮਾਨਾ ॥ ਪਾਰਬ੍ਰਹਮ ਪਰਮੇਸੁਰ ਮਾਧੋ; ਪਰਮ ਹੰਸੁ ਲੇ, ਸਿਧਾਨਾ ॥੧॥ ਬਾਬਾ ਬੋਲਤੇ, ਤੇ ਕਹਾ ਗਏ; ਦੇਹੀ ਕੇ ਸੰਗਿ ਰਹਤੇ ॥ ਸੁਰਤਿ ਮਾਹਿ ਜੋ ਨਿਰਤੇ ਕਰਤੇ; ਕਥਾ ਬਾਰਤਾ ਕਹਤੇ ॥੧॥ ਰਹਾਉ ॥ ਬਜਾਵਨਹਾਰੋ ਕਹਾ ਗਇਓ; ਜਿਨਿ ਇਹੁ ਮੰਦਰੁ ਕੀਨੑਾ ॥ ਸਾਖੀ ਸਬਦੁ ਸੁਰਤਿ ਨਹੀ ਉਪਜੈ; ਖਿੰਚਿ ਤੇਜੁ ਸਭੁ ਲੀਨੑਾ ॥੨॥ ਸ੍ਰਵਨਨ ਬਿਕਲ ਭਏ, ਸੰਗਿ ਤੇਰੇ; ਇੰਦ੍ਰੀ ਕਾ ਬਲੁ ਥਾਕਾ ॥ ਚਰਨ ਰਹੇ ਕਰ ਢਰਕਿ ਪਰੇ ਹੈ; ਮੁਖਹੁ. ਨ ਨਿਕਸੈ ਬਾਤਾ ॥੩॥ ਥਾਕੇ ਪੰਚ ਦੂਤ ਸਭ ਤਸਕਰ; ਆਪ ਆਪਣੈ ਭ੍ਰਮਤੇ ॥ ਥਾਕਾ ਮਨੁ ਕੁੰਚਰ, ਉਰੁ ਥਾਕਾ; ਤੇਜੁ ਸੂਤੁ ਧਰਿ ਰਮਤੇ ॥੪॥ ਮਿਰਤਕ ਭਏ. ਦਸੈ ਬੰਦ ਛੂਟੇ; ਮਿਤ੍ਰ ਭਾਈ ਸਭ ਛੋਰੇ ॥ ਕਹਤ ਕਬੀਰਾ. ਜੋ ਹਰਿ ਧਿਆਵੈ; ਜੀਵਤ. ਬੰਧਨ ਤੋਰੇ ॥੫॥੫॥੧੮॥ ਆਸਾ ਇਕਤੁਕੇ ੪ ॥ ਸਰਪਨੀ ਤੇ ਊਪਰਿ; ਨਹੀ ਬਲੀਆ ॥ ਜਿਨਿ; ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥ ਮਾਰੁ ਮਾਰੁ ਸ੍ਰਪਨੀ; ਨਿਰਮਲ ਜਲਿ ਪੈਠੀ ॥ ਜਿਨਿ. ਤ੍ਰਿਭਵਣੁ ਡਸੀਅਲੇ; ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥ ਸ੍ਰਪਨੀ; ਸ੍ਰਪਨੀ; ਕਿਆ ਕਹਹੁ ਭਾਈ ॥ ਜਿਨਿ ਸਾਚੁ ਪਛਾਨਿਆ; ਤਿਨਿ ਸ੍ਰਪਨੀ ਖਾਈ ॥੨॥ ਸ੍ਰਪਨੀ ਤੇ; ਆਨ ਛੂਛ. ਨਹੀ ਅਵਰਾ ॥ ਸ੍ਰਪਨੀ ਜੀਤੀ; ਕਹਾ ਕਰੈ ਜਮਰਾ ॥੩॥
Источники и права