couponatlas.

Гуру Грантх Сахиб (гурмукхи): Анг 493

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੁਰਮਤਿ ਭਾਗਹੀਨ. ਮਤਿ ਫੀਕੇ; ਨਾਮੁ ਸੁਨਤ. ਆਵੈ ਮਨਿ ਰੋਹੈ ॥ ਕਊਆ ਕਾਗ ਕਉ, ਅੰਮ੍ਰਿਤ ਰਸੁ ਪਾਈਐ; ਤ੍ਰਿਪਤੈ. ਵਿਸਟਾ ਖਾਇ ਮੁਖਿ ਗੋਹੈ ॥੩॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ; ਜਿਤੁ ਨਾਤੈ, ਕਊਆ ਹੰਸੁ ਹੋਹੈ ॥ ਨਾਨਕ. ਧਨੁ ਧੰਨੁ, ਵਡੇ ਵਡਭਾਗੀ; ਜਿਨੑ ਗੁਰਮਤਿ ਨਾਮੁ, ਰਿਦੈ ਮਲੁ ਧੋਹੈ ॥੪॥੨॥ ਗੂਜਰੀ ਮਹਲਾ ੪ ॥ ਹਰਿ ਜਨ ਊਤਮ. ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥ ਜੋ ਜਨੁ ਸੁਣੈ. ਸਰਧਾ ਭਗਤਿ ਸੇਤੀ; ਕਰਿ ਕਿਰਪਾ ਹਰਿ ਨਿਸਤਾਰੇ ॥੧॥ ਰਾਮ; ਮੋ ਕਉ. ਹਰਿ ਜਨ ਮੇਲਿ ਪਿਆਰੇ ॥ ਮੇਰੇ ਪ੍ਰੀਤਮ ਪ੍ਰਾਨ. ਸਤਿਗੁਰੁ ਗੁਰੁ ਪੂਰਾ; ਹਮ ਪਾਪੀ. ਗੁਰਿ ਨਿਸਤਾਰੇ ॥੧॥ ਰਹਾਉ ॥ ਗੁਰਮੁਖਿ ਵਡਭਾਗੀ ਵਡਭਾਗੇ; ਜਿਨ ਹਰਿ ਹਰਿ ਨਾਮੁ ਅਧਾਰੇ ॥ ਹਰਿ ਹਰਿ ਅੰਮ੍ਰਿਤੁ. ਹਰਿ ਰਸੁ ਪਾਵਹਿ; ਗੁਰਮਤਿ ਭਗਤਿ ਭੰਡਾਰੇ ॥੨॥ ਜਿਨ ਦਰਸਨੁ ਸਤਿਗੁਰ. ਸਤ ਪੁਰਖ, ਨ ਪਾਇਆ; ਤੇ ਭਾਗਹੀਣ. ਜਮਿ ਮਾਰੇ ॥ ਸੇ ਕੂਕਰ ਸੂਕਰ ਗਰਧਭ, ਪਵਹਿ ਗਰਭ ਜੋਨੀ; ਦਯਿ ਮਾਰੇ, ਮਹਾ ਹਤਿਆਰੇ ॥੩॥ ਦੀਨ ਦਇਆਲ ਹੋਹੁ ਜਨ ਊਪਰਿ; ਕਰਿ ਕਿਰਪਾ ਲੇਹੁ ਉਬਾਰੇ ॥ ਨਾਨਕ ਜਨ. ਹਰਿ ਕੀ ਸਰਣਾਈ; ਹਰਿ ਭਾਵੈ ਹਰਿ ਨਿਸਤਾਰੇ ॥੪॥੩॥ ਗੂਜਰੀ ਮਹਲਾ ੪ ॥ ਹੋਹੁ ਦਇਆਲ. ਮੇਰਾ ਮਨੁ ਲਾਵਹੁ; ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ ਸਭਿ ਸੁਖ. ਸਭਿ ਗੁਣ, ਸਭਿ ਨਿਧਾਨ ਹਰਿ; ਜਿਤੁ ਜਪਿਐ, ਦੁਖ ਭੁਖ ਸਭ ਲਹਿ ਜਾਈ ॥੧॥ ਮਨ ਮੇਰੇ; ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥ ਗੁਰਮਤਿ ਰਾਮ ਨਾਮੁ ਜਸੁ ਗਾਵਾ; ਅੰਤਿ ਬੇਲੀ, ਦਰਗਹ ਲਏ ਛਡਾਈ ॥੧॥ ਰਹਾਉ ॥ ਤੂੰ ਆਪੇ ਦਾਤਾ. ਪ੍ਰਭੁ ਅੰਤਰਜਾਮੀ; ਕਰਿ ਕਿਰਪਾ ਲੋਚ. ਮੇਰੈ ਮਨਿ ਲਾਈ ॥ ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ; ਪ੍ਰਭਿ ਲੋਚ ਪੂਰੀ, ਸਤਿਗੁਰ ਸਰਣਾਈ ॥੨॥ ਮਾਣਸ ਜਨਮੁ. ਪੁੰਨਿ ਕਰਿ ਪਾਇਆ; ਬਿਨੁ ਨਾਵੈ. ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥ ਨਾਮ ਬਿਨਾ. ਰਸ ਕਸ ਦੁਖੁ ਖਾਵੈ; ਮੁਖੁ ਫੀਕਾ. ਥੁਕ ਥੂਕ ਮੁਖਿ ਪਾਈ ॥੩॥ ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ; ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥ ਧੰਨੁ ਧੰਨੁ ਸਾਬਾਸਿ ਕਹੈ, ਪ੍ਰਭੁ ਜਨ ਕਉ; ਜਨ ਨਾਨਕ. ਮੇਲਿ ਲਏ ਗਲਿ ਲਾਈ ॥੪॥੪॥ ਗੂਜਰੀ ਮਹਲਾ ੪ ॥ ਗੁਰਮੁਖਿ ਸਖੀ ਸਹੇਲੀ ਮੇਰੀ; ਮੋ ਕਉ ਦੇਵਹੁ ਦਾਨੁ, ਹਰਿ ਪ੍ਰਾਨ ਜੀਵਾਇਆ ॥ ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨੑਾ. ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥ ਮੇਰੈ ਮਨਿ ਤਨਿ ਬਿਰਹੁ; ਗੁਰਸਿਖ ਪਗ ਲਾਇਆ ॥ ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ; ਮੋ ਕਉ ਕਰਹੁ ਉਪਦੇਸੁ. ਹਰਿ ਮਿਲੈ ਮਿਲਾਇਆ ॥੧॥ ਰਹਾਉ ॥
Источники и права