couponatlas.

Гуру Грантх Сахиб (гурмукхи): Анг 504

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਵਣੁ ਪਾਣੀ ਅਗਨਿ ਤਿਨਿ ਕੀਆ; ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ. ਤੂੰ ਪ੍ਰਭੁ ਦਾਤਾ; ਦਾਤਿ ਕਰੇ ਅਪੁਨੈ ਬੀਚਾਰ ॥੪॥ ਕੋਟਿ ਤੇਤੀਸ ਜਾਚਹਿ. ਪ੍ਰਭ ਨਾਇਕ; ਦੇਦੇ ਤੋਟਿ ਨਾਹੀ. ਭੰਡਾਰ ॥ ਊਂਧੈ ਭਾਂਡੈ. ਕਛੁ ਨ ਸਮਾਵੈ; ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥ ਸਿਧ ਸਮਾਧੀ ਅੰਤਰਿ ਜਾਚਹਿ; ਰਿਧਿ ਸਿਧਿ ਜਾਚਿ, ਕਰਹਿ ਜੈਕਾਰ ॥ ਜੈਸੀ ਪਿਆਸ ਹੋਇ ਮਨ ਅੰਤਰਿ; ਤੈਸੋ ਜਲੁ ਦੇਵਹਿ ਪਰਕਾਰ ॥੬॥ ਬਡੇ ਭਾਗ ਗੁਰੁ ਸੇਵਹਿ ਅਪੁਨਾ; ਭੇਦੁ ਨਾਹੀ ਗੁਰਦੇਵ ਮੁਰਾਰ ॥ ਤਾ ਕਉ. ਕਾਲੁ ਨਾਹੀ ਜਮੁ ਜੋਹੈ; ਬੂਝਹਿ ਅੰਤਰਿ ਸਬਦੁ ਬੀਚਾਰ ॥੭॥ ਅਬ ਤਬ ਅਵਰੁ ਨ ਮਾਗਉ. ਹਰਿ ਪਹਿ; ਨਾਮੁ ਨਿਰੰਜਨ ਦੀਜੈ ਪਿਆਰਿ ॥ ਨਾਨਕ ਚਾਤ੍ਰਿਕੁ. ਅੰਮ੍ਰਿਤ ਜਲੁ ਮਾਗੈ; ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥ ਗੂਜਰੀ ਮਹਲਾ ੧ ॥ ਐ ਜੀ. ਜਨਮਿ ਮਰੈ. ਆਵੈ ਫੁਨਿ ਜਾਵੈ; ਬਿਨੁ ਗੁਰ. ਗਤਿ ਨਹੀ ਕਾਈ ॥ ਗੁਰਮੁਖਿ ਪ੍ਰਾਣੀ ਨਾਮੇ ਰਾਤੇ; ਨਾਮੇ ਗਤਿ ਪਤਿ ਪਾਈ ॥੧॥ ਭਾਈ ਰੇ; ਰਾਮ ਨਾਮਿ ਚਿਤੁ ਲਾਈ ॥ ਗੁਰ ਪਰਸਾਦੀ. ਹਰਿ ਪ੍ਰਭ ਜਾਚੇ; ਐਸੀ ਨਾਮ ਬਡਾਈ ॥੧॥ ਰਹਾਉ ॥ ਐ ਜੀ. ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ. ਉਦਰੁ ਭਰਨ ਕੈ ਤਾਈ ॥ ਬਿਨੁ ਹਰਿ ਭਗਤਿ, ਨਾਹੀ ਸੁਖੁ ਪ੍ਰਾਨੀ; ਬਿਨੁ ਗੁਰ. ਗਰਬੁ ਨ ਜਾਈ ॥੨॥ ਐ ਜੀ. ਕਾਲੁ ਸਦਾ ਸਿਰ ਊਪਰਿ ਠਾਢੇ; ਜਨਮਿ ਜਨਮਿ ਵੈਰਾਈ ॥ ਸਾਚੈ ਸਬਦਿ ਰਤੇ ਸੇ ਬਾਚੇ; ਸਤਿਗੁਰ. ਬੂਝ ਬੁਝਾਈ ॥੩॥ ਗੁਰ ਸਰਣਾਈ. ਜੋਹਿ ਨ ਸਾਕੈ; ਦੂਤੁ. ਨ ਸਕੈ ਸੰਤਾਈ ॥ ਅਵਿਗਤ ਨਾਥ ਨਿਰੰਜਨਿ ਰਾਤੇ; ਨਿਰਭਉ ਸਿਉ ਲਿਵ ਲਾਈ ॥੪॥ ਐ ਜੀਉ. ਨਾਮੁ ਦਿੜਹੁ. ਨਾਮੇ ਲਿਵ ਲਾਵਹੁ; ਸਤਿਗੁਰ ਟੇਕ ਟਿਕਾਈ ॥ ਜੋ ਤਿਸੁ ਭਾਵੈ. ਸੋਈ ਕਰਸੀ; ਕਿਰਤੁ. ਨ ਮੇਟਿਆ ਜਾਈ ॥੫॥ ਐ ਜੀ. ਭਾਗਿ ਪਰੇ. ਗੁਰ ਸਰਣਿ ਤੁਮੑਾਰੀ; ਮੈ. ਅਵਰ ਨ ਦੂਜੀ ਭਾਈ ॥ ਅਬ ਤਬ ਏਕੋ ਏਕੁ ਪੁਕਾਰਉ; ਆਦਿ ਜੁਗਾਦਿ ਸਖਾਈ ॥੬॥ ਐ ਜੀ. ਰਾਖਹੁ ਪੈਜ ਨਾਮ ਅਪੁਨੇ ਕੀ; ਤੁਝ ਹੀ ਸਿਉ ਬਨਿ ਆਈ ॥ ਕਰਿ ਕਿਰਪਾ. ਗੁਰ ਦਰਸੁ ਦਿਖਾਵਹੁ; ਹਉਮੈ ਸਬਦਿ ਜਲਾਈ ॥੭॥ ਐ ਜੀ. ਕਿਆ ਮਾਗਉ, ਕਿਛੁ ਰਹੈ ਨ ਦੀਸੈ; ਇਸੁ ਜਗ ਮਹਿ ਆਇਆ ਜਾਈ ॥ ਨਾਨਕ. ਨਾਮੁ ਪਦਾਰਥੁ ਦੀਜੈ; ਹਿਰਦੈ ਕੰਠਿ ਬਣਾਈ ॥੮॥੩॥ ਗੂਜਰੀ ਮਹਲਾ ੧ ॥ ਐ ਜੀ. ਨਾ ਹਮ ਉਤਮ, ਨੀਚ ਨ ਮਧਿਮ; ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ; ਸੋਗ ਬਿਜੋਗ ਬਿਸਰਜਿਤ ਰੋਗ ॥੧॥ ਭਾਈ ਰੇ; ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥
Источники и права