couponatlas.

Гуру Грантх Сахиб (гурмукхи): Анг 509

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਨਾਮੁ. ਨ ਪਾਇਆ, ਜਨਮੁ ਬਿਰਥਾ ਗਵਾਇਆ; ਨਾਨਕ. ਜਮੁ ਮਾਰਿ ਕਰੇ ਖੁਆਰ ॥੨॥ ਪਉੜੀ ॥ ਆਪਣਾ ਆਪੁ ਉਪਾਇਓਨੁ; ਤਦਹੁ. ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ; ਜੋ ਕਰੇ ਸੁ ਹੋਈ ॥ ਤਦਹੁ. ਆਕਾਸੁ ਨ ਪਾਤਾਲੁ ਹੈ; ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ; ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ; ਤਿਸੁ ਬਿਨੁ. ਅਵਰੁ ਨ ਕੋਈ ॥੧॥ ਸਲੋਕੁ ਮਃ ੩ ॥ ਸਾਹਿਬੁ ਮੇਰਾ ਸਦਾ ਹੈ; ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ. ਕਦੇ ਨਾਹਿ; ਨਾ ਆਵੈ. ਨਾ ਜਾਇ ॥ ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ. ਕਿਉ ਸੇਵੀਐ; ਜੰਮੈ ਤੈ ਮਰਿ ਜਾਇ ॥ ਨਿਹਫਲੁ. ਤਿਨ ਕਾ ਜੀਵਿਆ, ਜਿ ਖਸਮੁ. ਨ ਜਾਣਹਿ ਆਪਣਾ; ਅਵਰੀ ਕਉ. ਚਿਤੁ ਲਾਇ ॥ ਨਾਨਕ. ਏਵ ਨ ਜਾਪਈ; ਕਰਤਾ. ਕੇਤੀ ਦੇਇ ਸਜਾਇ ॥੧॥ ਮਃ ੩ ॥ ਸਚਾ ਨਾਮੁ ਧਿਆਈਐ; ਸਭੋ ਵਰਤੈ ਸਚੁ ॥ ਨਾਨਕ. ਹੁਕਮੁ ਬੁਝਿ ਪਰਵਾਣੁ ਹੋਇ; ਤਾ ਫਲੁ ਪਾਵੈ ਸਚੁ ॥ ਕਥਨੀ ਬਦਨੀ ਕਰਤਾ ਫਿਰੈ; ਹੁਕਮੈ. ਮੂਲਿ ਨ ਬੁਝਈ, ਅੰਧਾ ਕਚੁ ਨਿਕਚੁ ॥੨॥ ਪਉੜੀ ॥ ਸੰਜੋਗੁ ਵਿਜੋਗੁ ਉਪਾਇਓਨੁ; ਸ੍ਰਿਸਟੀ ਕਾ ਮੂਲੁ ਰਚਾਇਆ ॥ ਹੁਕਮੀ ਸ੍ਰਿਸਟਿ ਸਾਜੀਅਨੁ; ਜੋਤੀ ਜੋਤਿ ਮਿਲਾਇਆ ॥ ਜੋਤੀ ਹੂੰ ਸਭੁ ਚਾਨਣਾ; ਸਤਿਗੁਰਿ ਸਬਦੁ ਸੁਣਾਇਆ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ; ਸਿਰਿ ਧੰਧੈ ਲਾਇਆ ॥ ਮਾਇਆ ਕਾ ਮੂਲੁ ਰਚਾਇਓਨੁ; ਤੁਰੀਆ ਸੁਖੁ ਪਾਇਆ ॥੨॥ ਸਲੋਕੁ ਮਃ ੩ ॥ ਸੋ ਜਪੁ. ਸੋ ਤਪੁ; ਜਿ ਸਤਿਗੁਰ ਭਾਵੈ ॥ ਸਤਿਗੁਰ ਕੈ ਭਾਣੈ; ਵਡਿਆਈ ਪਾਵੈ ॥ ਨਾਨਕ. ਆਪੁ ਛੋਡਿ; ਗੁਰ ਮਾਹਿ ਸਮਾਵੈ ॥੧॥ ਮਃ ੩ ॥ ਗੁਰ ਕੀ ਸਿਖ; ਕੋ ਵਿਰਲਾ ਲੇਵੈ ॥ ਨਾਨਕ; ਜਿਸੁ ਆਪਿ ਵਡਿਆਈ ਦੇਵੈ ॥੨॥ ਪਉੜੀ ॥ ਮਾਇਆ ਮੋਹੁ ਅਗਿਆਨੁ ਹੈ; ਬਿਖਮੁ ਅਤਿ ਭਾਰੀ ॥ ਪਥਰ ਪਾਪ ਬਹੁ ਲਦਿਆ; ਕਿਉ ਤਰੀਐ ਤਾਰੀ ॥ ਅਨਦਿਨੁ ਭਗਤੀ ਰਤਿਆ; ਹਰਿ ਪਾਰਿ ਉਤਾਰੀ ॥ ਗੁਰਸਬਦੀ. ਮਨੁ ਨਿਰਮਲਾ; ਹਉਮੈ ਛਡਿ ਵਿਕਾਰੀ ॥ ਹਰਿ ਹਰਿ ਨਾਮੁ ਧਿਆਈਐ; ਹਰਿ ਹਰਿ ਨਿਸਤਾਰੀ ॥੩॥ ਸਲੋਕੁ ॥ ਕਬੀਰ. ਮੁਕਤਿ ਦੁਆਰਾ ਸੰਕੁੜਾ; ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ; ਨਿਕਸਿਆ ਕਿਉ ਕਰਿ ਜਾਇ ॥ ਐਸਾ ਸਤਿਗੁਰੁ ਜੇ ਮਿਲੈ; ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ; ਸਹਜੇ ਆਵਉ ਜਾਉ ॥੧॥ ਮਃ ੩ ॥ ਨਾਨਕ. ਮੁਕਤਿ ਦੁਆਰਾ ਅਤਿ ਨੀਕਾ; ਨਾਨੑਾ ਹੋਇ, ਸੁ ਜਾਇ ॥ ਹਉਮੈ. ਮਨੁ ਅਸਥੂਲੁ ਹੈ; ਕਿਉ ਕਰਿ, ਵਿਚੁ ਦੇ ਜਾਇ ॥ ਸਤਿਗੁਰ ਮਿਲਿਐ ਹਉਮੈ ਗਈ; ਜੋਤਿ ਰਹੀ ਸਭ ਆਇ ॥
Источники и права