couponatlas.

Гуру Грантх Сахиб (гурмукхи): Анг 516

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਵਾਹੁ ਵਾਹੁ ਗੁਰਮੁਖਿ ਪਾਈਐ; ਅਨਦਿਨੁ ਨਾਮੁ ਲਏਇ ॥੧॥ ਮਃ ੩ ॥ ਬਿਨੁ ਸਤਿਗੁਰ ਸੇਵੇ. ਸਾਤਿ ਨ ਆਵਈ; ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ; ਵਿਣੁ ਕਰਮੈ. ਨ ਪਾਇਆ ਜਾਇ ॥ ਜਿਨੑਾ ਅੰਤਰਿ ਲੋਭ ਵਿਕਾਰੁ ਹੈ; ਦੂਜੈ ਭਾਇ ਖੁਆਇ ॥ ਜੰਮਣੁ ਮਰਣੁ. ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥ ਜਿਨੑਾ ਸਤਿਗੁਰ ਸਿਉ ਚਿਤੁ ਲਾਇਆ; ਸੁ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ. ਨ ਹੋਵਈ; ਨਾ ਓਇ ਦੁਖ ਸਹਾਹਿ ॥ ਨਾਨਕ. ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੨॥ ਪਉੜੀ ॥ ਢਾਢੀ ਤਿਸ ਨੋ ਆਖੀਐ; ਜਿ ਖਸਮੈ ਧਰੇ ਪਿਆਰੁ ॥ ਦਰਿ ਖੜਾ ਸੇਵਾ ਕਰੇ; ਗੁਰਸਬਦੀ ਵੀਚਾਰੁ ॥ ਢਾਢੀ ਦਰੁ ਘਰੁ ਪਾਇਸੀ; ਸਚੁ ਰਖੈ ਉਰ ਧਾਰਿ ॥ ਢਾਢੀ ਕਾ ਮਹਲੁ ਅਗਲਾ; ਹਰਿ ਕੈ ਨਾਇ ਪਿਆਰਿ ॥ ਢਾਢੀ ਕੀ ਸੇਵਾ ਚਾਕਰੀ; ਹਰਿ ਜਪਿ ਹਰਿ ਨਿਸਤਾਰਿ ॥੧੮॥ ਸਲੋਕੁ ਮਃ ੩ ॥ ਗੂਜਰੀ ਜਾਤਿ ਗਵਾਰਿ; ਜਾ ਸਹੁ ਪਾਏ ਆਪਣਾ ॥ ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥ ਜਿਸੁ ਸਤਿਗੁਰੁ ਮਿਲੈ. ਤਿਸੁ ਭਉ ਪਵੈ; ਸਾ ਕੁਲਵੰਤੀ ਨਾਰਿ ॥ ਸਾ ਹੁਕਮੁ ਪਛਾਣੈ. ਕੰਤ ਕਾ; ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥ ਓਹ ਕੁਚਜੀ ਕੁਲਖਣੀ; ਪਰਹਰਿ ਛੋਡੀ ਭਤਾਰਿ ॥ ਭੈ ਪਇਐ ਮਲੁ ਕਟੀਐ; ਨਿਰਮਲ ਹੋਵੈ ਸਰੀਰੁ ॥ ਅੰਤਰਿ ਪਰਗਾਸੁ ਮਤਿ ਊਤਮ ਹੋਵੈ; ਹਰਿ ਜਪਿ ਗੁਣੀ ਗਹੀਰੁ ॥ ਭੈ ਵਿਚਿ ਬੈਸੈ. ਭੈ ਰਹੈ; ਭੈ ਵਿਚਿ ਕਮਾਵੈ ਕਾਰ ॥ ਐਥੈ ਸੁਖੁ ਵਡਿਆਈਆ; ਦਰਗਹ ਮੋਖ ਦੁਆਰ ॥ ਭੈ ਤੇ. ਨਿਰਭਉ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥ ਨਾਨਕ. ਖਸਮੈ ਭਾਵੈ ਸਾ ਭਲੀ; ਜਿਸ ਨੋ ਆਪੇ ਬਖਸੇ ਕਰਤਾਰੁ ॥੧॥ ਮਃ ੩ ॥ ਸਦਾ ਸਦਾ ਸਾਲਾਹੀਐ; ਸਚੇ ਕਉ ਬਲਿ ਜਾਉ ॥ ਨਾਨਕ. ਏਕੁ ਛੋਡਿ ਦੂਜੈ ਲਗੈ; ਸਾ ਜਿਹਵਾ ਜਲਿ ਜਾਉ ॥੨॥ ਪਉੜੀ ॥ ਅੰਸਾ ਅਉਤਾਰੁ ਉਪਾਇਓਨੁ; ਭਾਉ ਦੂਜਾ ਕੀਆ ॥ ਜਿਉ ਰਾਜੇ ਰਾਜੁ ਕਮਾਵਦੇ; ਦੁਖ ਸੁਖ ਭਿੜੀਆ ॥ ਈਸਰੁ ਬ੍ਰਹਮਾ ਸੇਵਦੇ; ਅੰਤੁ ਤਿਨੑੀ. ਨ ਲਹੀਆ ॥ ਨਿਰਭਉ ਨਿਰੰਕਾਰੁ ਅਲਖੁ ਹੈ; ਗੁਰਮੁਖਿ ਪ੍ਰਗਟੀਆ ॥ ਤਿਥੈ ਸੋਗੁ ਵਿਜੋਗੁ. ਨ ਵਿਆਪਈ; ਅਸਥਿਰੁ ਜਗਿ ਥੀਆ ॥੧੯॥ ਸਲੋਕੁ ਮਃ ੩ ॥ ਏਹੁ ਸਭੁ ਕਿਛੁ ਆਵਣ ਜਾਣੁ ਹੈ; ਜੇਤਾ ਹੈ ਆਕਾਰੁ ॥ ਜਿਨਿ ਏਹੁ ਲੇਖਾ ਲਿਖਿਆ; ਸੋ ਹੋਆ ਪਰਵਾਣੁ ॥ ਨਾਨਕ. ਜੇ ਕੋ ਆਪੁ ਗਣਾਇਦਾ; ਸੋ ਮੂਰਖੁ ਗਾਵਾਰੁ ॥੧॥ ਮਃ ੩ ॥ ਮਨੁ ਕੁੰਚਰੁ. ਪੀਲਕੁ ਗੁਰੂ; ਗਿਆਨੁ ਕੁੰਡਾ. ਜਹ ਖਿੰਚੇ ਤਹ ਜਾਇ ॥ ਨਾਨਕ. ਹਸਤੀ ਕੁੰਡੇ ਬਾਹਰਾ; ਫਿਰਿ ਫਿਰਿ ਉਝੜਿ ਪਾਇ ॥੨॥ ਪਉੜੀ ॥ ਤਿਸੁ ਆਗੈ ਅਰਦਾਸਿ; ਜਿਨਿ ਉਪਾਇਆ ॥
Источники и права