couponatlas.

Гуру Грантх Сахиб (гурмукхи): Анг 520

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਲੋਕ ਮਃ ੫ ॥ ਪ੍ਰੇਮ ਪਟੋਲਾ. ਤੈ ਸਹਿ ਦਿਤਾ; ਢਕਣ ਕੂ. ਪਤਿ ਮੇਰੀ ॥ ਦਾਨਾ ਬੀਨਾ ਸਾਈ ਮੈਡਾ; ਨਾਨਕ. ਸਾਰ ਨ ਜਾਣਾ ਤੇਰੀ ॥੧॥ ਮਃ ੫ ॥ ਤੈਡੈ ਸਿਮਰਣਿ. ਹਭੁ ਕਿਛੁ ਲਧਮੁ; ਬਿਖਮੁ. ਨ ਡਿਠਮੁ ਕੋਈ ॥ ਜਿਸੁ ਪਤਿ ਰਖੈ ਸਚਾ ਸਾਹਿਬੁ; ਨਾਨਕ. ਮੇਟਿ ਨ ਸਕੈ ਕੋਈ ॥੨॥ ਪਉੜੀ ॥ ਹੋਵੈ ਸੁਖੁ ਘਣਾ; ਦਯਿ ਧਿਆਇਐ ॥ ਵੰਞੈ ਰੋਗਾ ਘਾਣਿ; ਹਰਿ ਗੁਣ ਗਾਇਐ ॥ ਅੰਦਰਿ ਵਰਤੈ ਠਾਢਿ; ਪ੍ਰਭਿ ਚਿਤਿ ਆਇਐ ॥ ਪੂਰਨ ਹੋਵੈ ਆਸ; ਨਾਇ ਮੰਨਿ ਵਸਾਇਐ ॥ ਕੋਇ. ਨ ਲਗੈ ਬਿਘਨੁ; ਆਪੁ ਗਵਾਇਐ ॥ ਗਿਆਨ ਪਦਾਰਥੁ ਮਤਿ; ਗੁਰ ਤੇ ਪਾਇਐ ॥ ਤਿਨਿ ਪਾਏ ਸਭੇ ਥੋਕ; ਜਿਸੁ ਆਪਿ ਦਿਵਾਇਐ ॥ ਤੂੰ ਸਭਨਾ ਕਾ ਖਸਮੁ; ਸਭ ਤੇਰੀ ਛਾਇਐ ॥੮॥ ਸਲੋਕ ਮਃ ੫ ॥ ਨਦੀ ਤਰੰਦੜੀ. ਮੈਡਾ ਖੋਜੁ ਨ ਖੁੰਭੈ; ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ. ਮੈਡਾ ਹੀਅੜਾ ਸੀਤਮੁ; ਹਰਿ ਨਾਨਕ. ਤੁਲਹਾ ਬੇੜੀ ॥੧॥ ਮਃ ੫ ॥ ਜਿਨੑਾ ਦਿਸੰਦੜਿਆ. ਦੁਰਮਤਿ ਵੰਞੈ ਮਿਤ੍ਰ; ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ; ਜਨ ਨਾਨਕ. ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ; ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ; ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ; ਜਨ ਕਾ ਸਬਦੁ ਜਪਿ ॥ ਬੰਧਨ ਖੋਲਨੑਿ ਸੰਤ; ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨੑਿ ਰੰਗੁ; ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ; ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ; ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ; ਤਾਂ ਭਗਤ ਸੰਗੁ ਪਾਈਐ ॥੯॥ ਸਲੋਕ ਮਃ ੫ ॥ ਬਾਰਿ ਵਿਡਾਨੜੈ ਹੁੰਮਸ ਧੁੰਮਸ; ਕੂਕਾ ਪਈਆ ਰਾਹੀ ॥ ਤਉ ਸਹ ਸੇਤੀ ਲਗੜੀ ਡੋਰੀ; ਨਾਨਕ ਅਨਦ ਸੇਤੀ ਬਨੁ ਗਾਹੀ ॥੧॥ ਮਃ ੫ ॥ ਸਚੀ ਬੈਸਕ ਤਿਨੑਾ ਸੰਗਿ; ਜਿਨ ਸੰਗਿ ਜਪੀਐ ਨਾਉ ॥ ਤਿਨੑ ਸੰਗਿ. ਸੰਗੁ ਨ ਕੀਚਈ; ਨਾਨਕ. ਜਿਨਾ ਆਪਣਾ ਸੁਆਉ ॥੨॥ ਪਉੜੀ ॥ ਸਾ ਵੇਲਾ ਪਰਵਾਣੁ; ਜਿਤੁ ਸਤਿਗੁਰੁ ਭੇਟਿਆ ॥ ਹੋਆ ਸਾਧੂ ਸੰਗੁ; ਫਿਰਿ. ਦੂਖ ਨ ਤੇਟਿਆ ॥ ਪਾਇਆ ਨਿਹਚਲੁ ਥਾਨੁ; ਫਿਰਿ. ਗਰਭਿ ਨ ਲੇਟਿਆ ॥ ਨਦਰੀ ਆਇਆ ਇਕੁ; ਸਗਲ ਬ੍ਰਹਮੇਟਿਆ ॥ ਤਤੁ ਗਿਆਨੁ ਲਾਇ ਧਿਆਨੁ; ਦ੍ਰਿਸਟਿ ਸਮੇਟਿਆ ॥ ਸਭੋ ਜਪੀਐ ਜਾਪੁ; ਜਿ ਮੁਖਹੁ ਬੋਲੇਟਿਆ ॥ ਹੁਕਮੇ ਬੁਝਿ ਨਿਹਾਲੁ; ਸੁਖਿ ਸੁਖੇਟਿਆ ॥ ਪਰਖਿ ਖਜਾਨੈ ਪਾਏ; ਸੇ ਬਹੁੜਿ. ਨ ਖੋਟਿਆ ॥੧੦॥ ਸਲੋਕੁ ਮਃ ੫ ॥ ਵਿਛੋਹੇ ਜੰਬੂਰ; ਖਵੇ ਨ ਵੰਞਨਿ. ਗਾਖੜੇ ॥ ਜੇ ਸੋ ਧਣੀ ਮਿਲੰਨਿ; ਨਾਨਕ. ਸੁਖ ਸੰਬੂਹ ਸਚੁ ॥੧॥
Источники и права