couponatlas.

Гуру Грантх Сахиб (гурмукхи): Анг 524

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਥੇ ਵਾਲਿ ਪਛਾੜਿਅਨੁ; ਜਮ ਮਾਰਗਿ ਮੁਤੇ ॥ ਦੁਖਿ ਲਗੈ ਬਿਲਲਾਣਿਆ; ਨਰਕਿ ਘੋਰਿ ਸੁਤੇ ॥ ਕੰਠਿ ਲਾਇ ਦਾਸ ਰਖਿਅਨੁ; ਨਾਨਕ. ਹਰਿ ਸਤੇ ॥੨੦॥ ਸਲੋਕ ਮਃ ੫ ॥ ਰਾਮੁ ਜਪਹੁ ਵਡਭਾਗੀਹੋ; ਜਲਿ ਥਲਿ ਪੂਰਨੁ ਸੋਇ ॥ ਨਾਨਕ. ਨਾਮਿ ਧਿਆਇਐ; ਬਿਘਨੁ ਨ ਲਾਗੈ ਕੋਇ ॥੧॥ ਮਃ ੫ ॥ ਕੋਟਿ ਬਿਘਨ ਤਿਸੁ ਲਾਗਤੇ; ਜਿਸ ਨੋ ਵਿਸਰੈ ਨਾਉ ॥ ਨਾਨਕ. ਅਨਦਿਨੁ ਬਿਲਪਤੇ; ਜਿਉ ਸੁੰਞੈ ਘਰਿ ਕਾਉ ॥੨॥ ਪਉੜੀ ॥ ਸਿਮਰਿ ਸਿਮਰਿ ਦਾਤਾਰੁ; ਮਨੋਰਥ ਪੂਰਿਆ ॥ ਇਛ ਪੁੰਨੀ ਮਨਿ ਆਸ; ਗਏ ਵਿਸੂਰਿਆ ॥ ਪਾਇਆ ਨਾਮੁ ਨਿਧਾਨੁ; ਜਿਸ ਨੋ ਭਾਲਦਾ ॥ ਜੋਤਿ ਮਿਲੀ ਸੰਗਿ ਜੋਤਿ; ਰਹਿਆ ਘਾਲਦਾ ॥ ਸੂਖ ਸਹਜ ਆਨੰਦ; ਵੁਠੇ ਤਿਤੁ ਘਰਿ ॥ ਆਵਣ ਜਾਣ ਰਹੇ; ਜਨਮੁ ਨ ਤਹਾ ਮਰਿ ॥ ਸਾਹਿਬੁ ਸੇਵਕੁ ਇਕੁ; ਇਕੁ ਦ੍ਰਿਸਟਾਇਆ ॥ ਗੁਰ ਪ੍ਰਸਾਦਿ ਨਾਨਕ; ਸਚਿ ਸਮਾਇਆ ॥੨੧॥੧॥੨॥ ਸੁਧੁ ਰਾਗੁ ਗੂਜਰੀ ਭਗਤਾ ਕੀ ਬਾਣੀ ॥ ੴ ਸਤਿਗੁਰ ਪ੍ਰਸਾਦਿ ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥ ਚਾਰਿ ਪਾਵ. ਦੁਇ ਸਿੰਗ, ਗੁੰਗ ਮੁਖ; ਤਬ ਕੈਸੇ ਗੁਨ ਗਈਹੈ ॥ ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ॥੧॥ ਹਰਿ ਬਿਨੁ; ਬੈਲ ਬਿਰਾਨੇ ਹੁਈਹੈ ॥ ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥ ਸਾਰੋ ਦਿਨੁ ਡੋਲਤ ਬਨ ਮਹੀਆ; ਅਜਹੁ. ਨ ਪੇਟ ਅਘਈਹੈ ॥ ਜਨ ਭਗਤਨ ਕੋ ਕਹੋ ਨ ਮਾਨੋ; ਕੀਓ ਅਪਨੋ ਪਈਹੈ ॥੨॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ; ਅਨਿਕ ਜੋਨਿ ਭਰਮਈਹੈ ॥ ਰਤਨ ਜਨਮੁ ਖੋਇਓ. ਪ੍ਰਭੁ ਬਿਸਰਿਓ; ਇਹੁ ਅਉਸਰੁ. ਕਤ ਪਈਹੈ ॥੩॥ ਭ੍ਰਮਤ ਫਿਰਤ. ਤੇਲਕ ਕੇ ਕਪਿ ਜਿਉ; ਗਤਿ ਬਿਨੁ. ਰੈਨਿ ਬਿਹਈਹੈ ॥ ਕਹਤ ਕਬੀਰ. ਰਾਮ ਨਾਮ ਬਿਨੁ; ਮੂੰਡ ਧੁਨੇ ਪਛੁਤਈਹੈ ॥੪॥੧॥ ਗੂਜਰੀ ਘਰੁ ੩ ॥ ਮੁਸਿ ਮੁਸਿ ਰੋਵੈ; ਕਬੀਰ ਕੀ ਮਾਈ ॥ ਏ ਬਾਰਿਕ. ਕੈਸੇ ਜੀਵਹਿ; ਰਘੁਰਾਈ ॥੧॥ ਤਨਨਾ ਬੁਨਨਾ; ਸਭੁ ਤਜਿਓ ਹੈ ਕਬੀਰ ॥ ਹਰਿ ਕਾ ਨਾਮੁ; ਲਿਖਿ ਲੀਓ ਸਰੀਰ ॥੧॥ ਰਹਾਉ ॥ ਜਬ ਲਗੁ; ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ; ਰਾਮੁ ਸਨੇਹੀ ॥੨॥ ਓਛੀ ਮਤਿ ਮੇਰੀ ਜਾਤਿ ਜੁਲਾਹਾ ॥ ਹਰਿ ਕਾ ਨਾਮੁ; ਲਹਿਓ ਮੈ ਲਾਹਾ ॥੩॥ ਕਹਤ ਕਬੀਰ; ਸੁਨਹੁ ਮੇਰੀ ਮਾਈ ॥ ਹਮਰਾ ਇਨ ਕਾ ਦਾਤਾ; ਏਕੁ ਰਘੁਰਾਈ ॥੪॥੨॥
Источники и права