couponatlas.

Гуру Грантх Сахиб (гурмукхи): Анг 53

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਭਾਈ ਰੇ; ਸਾਚੀ ਸਤਿਗੁਰ ਸੇਵ ॥ ਸਤਿਗੁਰ ਤੁਠੈ ਪਾਈਐ; ਪੂਰਨ ਅਲਖ ਅਭੇਵ ॥੧॥ ਰਹਾਉ ॥ ਸਤਿਗੁਰ ਵਿਟਹੁ ਵਾਰਿਆ; ਜਿਨਿ ਦਿਤਾ ਸਚੁ ਨਾਉ ॥ ਅਨਦਿਨੁ ਸਚੁ ਸਲਾਹਣਾ; ਸਚੇ ਕੇ ਗੁਣ ਗਾਉ ॥ ਸਚੁ ਖਾਣਾ ਸਚੁ ਪੈਨਣਾ ਸਚੇ; ਸਚਾ ਨਾਉ ॥੨॥ ਸਾਸਿ ਗਿਰਾਸਿ. ਨ ਵਿਸਰੈ; ਸਫਲੁ ਮੂਰਤਿ ਗੁਰੁ ਆਪਿ ॥ ਗੁਰ ਜੇਵਡੁ. ਅਵਰੁ ਨ ਦਿਸਈ; ਆਠ ਪਹਰ. ਤਿਸੁ ਜਾਪਿ ॥ ਨਦਰਿ ਕਰੇ ਤਾ ਪਾਈਐ; ਸਚੁ ਨਾਮੁ ਗੁਣਤਾਸਿ ॥੩॥ ਗੁਰੁ ਪਰਮੇਸਰੁ ਏਕੁ ਹੈ; ਸਭ ਮਹਿ ਰਹਿਆ ਸਮਾਇ ॥ ਜਿਨ ਕਉ ਪੂਰਬਿ ਲਿਖਿਆ; ਸੇਈ ਨਾਮੁ ਧਿਆਇ ॥ ਨਾਨਕ. ਗੁਰ ਸਰਣਾਗਤੀ; ਮਰੈ ਨ ਆਵੈ ਜਾਇ ॥੪॥੩੦॥੧੦੦॥ ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਆਖਿ ਆਖਿ ਮਨੁ ਵਾਵਣਾ; ਜਿਉ ਜਿਉ ਜਾਪੈ ਵਾਇ ॥ ਜਿਸ ਨੋ ਵਾਇ ਸੁਣਾਈਐ; ਸੋ ਕੇਵਡੁ. ਕਿਤੁ ਥਾਇ ॥ ਆਖਣ ਵਾਲੇ ਜੇਤੜੇ; ਸਭਿ ਆਖਿ ਰਹੇ. ਲਿਵ ਲਾਇ ॥੧॥ ਬਾਬਾ; ਅਲਹੁ ਅਗਮ ਅਪਾਰੁ ॥ ਪਾਕੀ ਨਾਈ ਪਾਕ ਥਾਇ; ਸਚਾ ਪਰਵਦਿਗਾਰੁ ॥੧॥ ਰਹਾਉ ॥ ਤੇਰਾ ਹੁਕਮੁ. ਨ ਜਾਪੀ ਕੇਤੜਾ; ਲਿਖਿ. ਨ ਜਾਣੈ ਕੋਇ ॥ ਜੇ ਸਉ ਸਾਇਰ ਮੇਲੀਅਹਿ; ਤਿਲੁ ਨ ਪੁਜਾਵਹਿ ਰੋਇ ॥ ਕੀਮਤਿ. ਕਿਨੈ ਨ ਪਾਈਆ; ਸਭਿ ਸੁਣਿ ਸੁਣਿ ਆਖਹਿ ਸੋਇ ॥੨॥ ਪੀਰ ਪੈਕਾਮਰ ਸਾਲਕ ਸਾਦਕ; ਸੁਹਦੇ ਅਉਰੁ ਸਹੀਦ ॥ ਸੇਖ ਮਸਾਇਕ ਕਾਜੀ ਮੁਲਾ; ਦਰਿ ਦਰਵੇਸ ਰਸੀਦ ॥ ਬਰਕਤਿ ਤਿਨ ਕਉ ਅਗਲੀ; ਪੜਦੇ ਰਹਨਿ ਦਰੂਦ ॥੩॥ ਪੁਛਿ ਨ ਸਾਜੇ. ਪੁਛਿ ਨ ਢਾਹੇ; ਪੁਛਿ ਨ ਦੇਵੈ ਲੇਇ ॥ ਆਪਣੀ ਕੁਦਰਤਿ ਆਪੇ ਜਾਣੈ; ਆਪੇ ਕਰਣੁ ਕਰੇਇ ॥ ਸਭਨਾ ਵੇਖੈ ਨਦਰਿ ਕਰਿ; ਜੈ ਭਾਵੈ ਤੈ ਦੇਇ ॥੪॥ ਥਾਵਾ ਨਾਵ. ਨ ਜਾਣੀਅਹਿ; ਨਾਵਾ. ਕੇਵਡੁ ਨਾਉ ॥ ਜਿਥੈ ਵਸੈ ਮੇਰਾ ਪਾਤਿਸਾਹੁ; ਸੋ ਕੇਵਡੁ ਹੈ ਥਾਉ ॥ ਅੰਬੜਿ. ਕੋਇ ਨ ਸਕਈ; ਹਉ ਕਿਸ ਨੋ ਪੁਛਣਿ ਜਾਉ ॥੫॥ ਵਰਨਾ ਵਰਨ ਨ ਭਾਵਨੀ; ਜੇ ਕਿਸੈ ਵਡਾ ਕਰੇਇ ॥ ਵਡੇ ਹਥਿ ਵਡਿਆਈਆ; ਜੈ ਭਾਵੈ. ਤੈ ਦੇਇ ॥ ਹੁਕਮਿ ਸਵਾਰੇ ਆਪਣੈ; ਚਸਾ. ਨ ਢਿਲ ਕਰੇਇ ॥੬॥ ਸਭੁ ਕੋ ਆਖੈ ਬਹੁਤੁ ਬਹੁਤੁ; ਲੈਣੈ ਕੈ ਵੀਚਾਰਿ ॥ ਕੇਵਡੁ ਦਾਤਾ ਆਖੀਐ; ਦੇ ਕੈ ਰਹਿਆ ਸੁਮਾਰਿ ॥ ਨਾਨਕ. ਤੋਟਿ ਨ ਆਵਈ; ਤੇਰੇ ਜੁਗਹ ਜੁਗਹ ਭੰਡਾਰ ॥੭॥੧॥ ਮਹਲਾ ੧ ॥ ਸਭੇ ਕੰਤ ਮਹੇਲੀਆ; ਸਗਲੀਆ ਕਰਹਿ ਸੀਗਾਰੁ ॥
Источники и права