couponatlas.

Гуру Грантх Сахиб (гурмукхи): Анг 538

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਮਤਿ. ਮਨੁ ਠਹਰਾਈਐ, ਮੇਰੀ ਜਿੰਦੁੜੀਏ; ਅਨਤ. ਨ ਕਾਹੂ ਡੋਲੇ ਰਾਮ ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ; ਗੁਣ ਨਾਨਕ ਬਾਣੀ ਬੋਲੇ ਰਾਮ ॥੧॥ ਗੁਰਮਤਿ ਮਨਿ ਅੰਮ੍ਰਿਤੁ ਵੁਠੜਾ, ਮੇਰੀ ਜਿੰਦੁੜੀਏ; ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥ ਅੰਮ੍ਰਿਤ ਬਾਣੀ ਭਗਤ ਜਨਾ ਕੀ, ਮੇਰੀ ਜਿੰਦੁੜੀਏ; ਮਨਿ ਸੁਣੀਐ. ਹਰਿ ਲਿਵ ਲਾਏ ਰਾਮ ॥ ਚਿਰੀ ਵਿਛੁੰਨਾ. ਹਰਿ ਪ੍ਰਭੁ ਪਾਇਆ; ਗਲਿ ਮਿਲਿਆ ਸਹਜਿ ਸੁਭਾਏ ਰਾਮ ॥ ਜਨ ਨਾਨਕ. ਮਨਿ ਅਨਦੁ ਭਇਆ ਹੈ, ਮੇਰੀ ਜਿੰਦੁੜੀਏ; ਅਨਹਤ ਸਬਦ ਵਜਾਏ ਰਾਮ ॥੨॥ ਸਖੀ ਸਹੇਲੀ ਮੇਰੀਆ, ਮੇਰੀ ਜਿੰਦੁੜੀਏ; ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥ ਹਉ ਮਨੁ ਦੇਵਉ ਤਿਸੁ ਆਪਣਾ, ਮੇਰੀ ਜਿੰਦੁੜੀਏ; ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥ ਗੁਰਮੁਖਿ ਸਦਾ ਅਰਾਧਿ ਹਰਿ, ਮੇਰੀ ਜਿੰਦੁੜੀਏ; ਮਨ ਚਿੰਦਿਅੜਾ ਫਲੁ ਪਾਵੈ ਰਾਮ ॥ ਨਾਨਕ. ਭਜੁ ਹਰਿ ਸਰਣਾਗਤੀ, ਮੇਰੀ ਜਿੰਦੁੜੀਏ; ਵਡਭਾਗੀ ਨਾਮੁ ਧਿਆਵੈ ਰਾਮ ॥੩॥ ਕਰਿ ਕਿਰਪਾ ਪ੍ਰਭ ਆਇ ਮਿਲੁ, ਮੇਰੀ ਜਿੰਦੁੜੀਏ; ਗੁਰਮਤਿ ਨਾਮੁ ਪਰਗਾਸੇ ਰਾਮ ॥ ਹਉ. ਹਰਿ ਬਾਝੁ ਉਡੀਣੀਆ, ਮੇਰੀ ਜਿੰਦੁੜੀਏ; ਜਿਉ ਜਲ ਬਿਨੁ. ਕਮਲ ਉਦਾਸੇ ਰਾਮ ॥ ਗੁਰਿ ਪੂਰੈ ਮੇਲਾਇਆ, ਮੇਰੀ ਜਿੰਦੁੜੀਏ; ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥ ਧਨੁ ਧਨੁ ਗੁਰੂ ਹਰਿ ਦਸਿਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਬਿਗਾਸੇ ਰਾਮ ॥੪॥੧॥ ਰਾਗੁ ਬਿਹਾਗੜਾ ਮਹਲਾ ੪ ॥ ਅੰਮ੍ਰਿਤੁ ਹਰਿ ਹਰਿ ਨਾਮੁ ਹੈ, ਮੇਰੀ ਜਿੰਦੁੜੀਏ; ਅੰਮ੍ਰਿਤੁ ਗੁਰਮਤਿ ਪਾਏ ਰਾਮ ॥ ਹਉਮੈ ਮਾਇਆ ਬਿਖੁ ਹੈ, ਮੇਰੀ ਜਿੰਦੁੜੀਏ; ਹਰਿ ਅੰਮ੍ਰਿਤਿ. ਬਿਖੁ ਲਹਿ ਜਾਏ ਰਾਮ ॥ ਮਨੁ ਸੁਕਾ ਹਰਿਆ ਹੋਇਆ, ਮੇਰੀ ਜਿੰਦੁੜੀਏ; ਹਰਿ ਹਰਿ ਨਾਮੁ ਧਿਆਏ ਰਾਮ ॥ ਹਰਿ ਭਾਗ ਵਡੇ ਲਿਖਿ ਪਾਇਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਸਮਾਏ ਰਾਮ ॥੧॥ ਹਰਿ ਸੇਤੀ ਮਨੁ ਬੇਧਿਆ, ਮੇਰੀ ਜਿੰਦੁੜੀਏ; ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥ ਹਰਿ ਬਿਨੁ. ਸਾਂਤਿ ਨ ਪਾਈਐ, ਮੇਰੀ ਜਿੰਦੁੜੀਏ; ਜਿਉ ਚਾਤ੍ਰਿਕੁ. ਜਲ ਬਿਨੁ ਟੇਰੇ ਰਾਮ ॥ ਸਤਿਗੁਰ ਸਰਣੀ ਜਾਇ ਪਉ, ਮੇਰੀ ਜਿੰਦੁੜੀਏ; ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥ ਜਨ ਨਾਨਕ. ਹਰਿ ਮੇਲਾਇਆ, ਮੇਰੀ ਜਿੰਦੁੜੀਏ; ਘਰਿ ਵਾਜੇ ਸਬਦ ਘਣੇਰੇ ਰਾਮ ॥੨॥ ਮਨਮੁਖਿ ਹਉਮੈ ਵਿਛੁੜੇ, ਮੇਰੀ ਜਿੰਦੁੜੀਏ; ਬਿਖੁ ਬਾਧੇ ਹਉਮੈ ਜਾਲੇ ਰਾਮ ॥ ਜਿਉ ਪੰਖੀ ਕਪੋਤਿ. ਆਪੁ ਬਨੑਾਇਆ, ਮੇਰੀ ਜਿੰਦੁੜੀਏ; ਤਿਉ ਮਨਮੁਖ ਸਭਿ. ਵਸਿ ਕਾਲੇ ਰਾਮ ॥ ਜੋ ਮੋਹਿ ਮਾਇਆ ਚਿਤੁ ਲਾਇਦੇ, ਮੇਰੀ ਜਿੰਦੁੜੀਏ; ਸੇ ਮਨਮੁਖ ਮੂੜ ਬਿਤਾਲੇ ਰਾਮ ॥
Источники и права