couponatlas.

Гуру Грантх Сахиб (гурмукхи): Анг 541

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰੁ ਪੂਰਾ ਨਾਨਕਿ ਸੇਵਿਆ, ਮੇਰੀ ਜਿੰਦੁੜੀਏ; ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥ ਸੋ ਐਸਾ ਹਰਿ ਨਿਤ ਸੇਵੀਐ, ਮੇਰੀ ਜਿੰਦੁੜੀਏ; ਜੋ ਸਭ ਦੂ ਸਾਹਿਬੁ ਵਡਾ ਰਾਮ ॥ ਜਿਨੑੀ ਇਕ ਮਨਿ. ਇਕੁ ਅਰਾਧਿਆ, ਮੇਰੀ ਜਿੰਦੁੜੀਏ; ਤਿਨਾ ਨਾਹੀ ਕਿਸੈ ਦੀ, ਕਿਛੁ ਚਡਾ ਰਾਮ ॥ ਗੁਰ ਸੇਵਿਐ ਹਰਿ ਮਹਲੁ ਪਾਇਆ, ਮੇਰੀ ਜਿੰਦੁੜੀਏ; ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥ ਜਨ ਨਾਨਕ. ਨਾਮੁ ਧਿਆਇਆ, ਮੇਰੀ ਜਿੰਦੁੜੀਏ; ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥ ਬਿਹਾਗੜਾ ਮਹਲਾ ੪ ॥ ਸਭਿ ਜੀਅ ਤੇਰੇ. ਤੂੰ ਵਰਤਦਾ, ਮੇਰੇ ਹਰਿ ਪ੍ਰਭ; ਤੂੰ ਜਾਣਹਿ, ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ, ਮੇਰੀ ਜਿੰਦੁੜੀਏ; ਸਭ ਵੇਖੈ ਮਨਿ ਮੁਕਰਾਈਐ ਰਾਮ ॥ ਮਨਮੁਖਾ ਨੋ. ਹਰਿ ਦੂਰਿ ਹੈ, ਮੇਰੀ ਜਿੰਦੁੜੀਏ; ਸਭ ਬਿਰਥੀ ਘਾਲ ਗਵਾਈਐ ਰਾਮ ॥ ਜਨ ਨਾਨਕ. ਗੁਰਮੁਖਿ ਧਿਆਇਆ, ਮੇਰੀ ਜਿੰਦੁੜੀਏ; ਹਰਿ ਹਾਜਰੁ ਨਦਰੀ ਆਈਐ ਰਾਮ ॥੧॥ ਸੇ ਭਗਤ ਸੇ ਸੇਵਕ, ਮੇਰੀ ਜਿੰਦੁੜੀਏ; ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥ ਸੇ ਹਰਿ ਦਰਗਹ ਪੈਨਾਇਆ, ਮੇਰੀ ਜਿੰਦੁੜੀਏ; ਅਹਿਨਿਸਿ ਸਾਚਿ ਸਮਾਣੇ ਰਾਮ ॥ ਤਿਨ ਕੈ ਸੰਗਿ ਮਲੁ ਉਤਰੈ, ਮੇਰੀ ਜਿੰਦੁੜੀਏ; ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥ ਨਾਨਕ ਕੀ. ਪ੍ਰਭ ਬੇਨਤੀ, ਮੇਰੀ ਜਿੰਦੁੜੀਏ; ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥ ਹੇ ਰਸਨਾ ਜਪਿ ਗੋਬਿੰਦੋ, ਮੇਰੀ ਜਿੰਦੁੜੀਏ; ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥ ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ, ਮੇਰੀ ਜਿੰਦੁੜੀਏ; ਤਿਸੁ ਮਨਿ ਨਾਮੁ ਵਸਾਏ ਰਾਮ ॥ ਜਿਸੁ ਭੇਟੇ ਪੂਰਾ ਸਤਿਗੁਰੂ, ਮੇਰੀ ਜਿੰਦੁੜੀਏ; ਸੋ ਹਰਿ ਧਨੁ ਨਿਧਿ ਪਾਏ ਰਾਮ ॥ ਵਡਭਾਗੀ ਸੰਗਤਿ ਮਿਲੈ, ਮੇਰੀ ਜਿੰਦੁੜੀਏ; ਨਾਨਕ ਹਰਿ ਗੁਣ ਗਾਏ ਰਾਮ ॥੩॥ ਥਾਨ ਥਨੰਤਰਿ ਰਵਿ ਰਹਿਆ, ਮੇਰੀ ਜਿੰਦੁੜੀਏ; ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥ ਤਾ ਕਾ ਅੰਤੁ. ਨ ਪਾਈਐ, ਮੇਰੀ ਜਿੰਦੁੜੀਏ; ਪੂਰਨ ਪੁਰਖੁ ਬਿਧਾਤਾ ਰਾਮ ॥ ਸਰਬ ਜੀਆ ਪ੍ਰਤਿਪਾਲਦਾ, ਮੇਰੀ ਜਿੰਦੁੜੀਏ; ਜਿਉ ਬਾਲਕ ਪਿਤ ਮਾਤਾ ਰਾਮ ॥ ਸਹਸ ਸਿਆਣਪ ਨਹ ਮਿਲੈ, ਮੇਰੀ ਜਿੰਦੁੜੀਏ; ਜਨ ਨਾਨਕ. ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥ ਬਿਹਾਗੜਾ ਮਹਲਾ ੫ ਛੰਤ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਏਕੁ ਅਚੰਭਉ ਦੇਖਿਆ, ਮੇਰੇ ਲਾਲ ਜੀਉ; ਜੋ ਕਰੇ ਸੁ ਧਰਮ ਨਿਆਏ ਰਾਮ ॥ ਹਰਿ ਰੰਗੁ ਅਖਾੜਾ ਪਾਇਓਨੁ, ਮੇਰੇ ਲਾਲ ਜੀਉ; ਆਵਣੁ ਜਾਣੁ ਸਬਾਏ ਰਾਮ ॥
Источники и права