couponatlas.

Гуру Грантх Сахиб (гурмукхи): Анг 569

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਸਬਦਿ ਮਿਲੈ, ਭਉ ਭੰਜਨੁ; ਹਰਿ ਰਾਵੈ ਮਸਤਕਿ ਭਾਗੋ ॥੩॥ ਖੇਤੀ ਵਣਜੁ ਸਭੁ ਹੁਕਮੁ ਹੈ; ਹੁਕਮੇ ਮੰਨਿ ਵਡਿਆਈ ਰਾਮ ॥ ਗੁਰਮਤੀ ਹੁਕਮੁ ਬੂਝੀਐ; ਹੁਕਮੇ ਮੇਲਿ ਮਿਲਾਈ ਰਾਮ ॥ ਹੁਕਮਿ ਮਿਲਾਈ ਸਹਜਿ ਸਮਾਈ; ਗੁਰ ਕਾ ਸਬਦੁ ਅਪਾਰਾ ॥ ਸਚੀ ਵਡਿਆਈ ਗੁਰ ਤੇ ਪਾਈ; ਸਚੁ ਸਵਾਰਣਹਾਰਾ ॥ ਭਉ ਭੰਜਨੁ ਪਾਇਆ ਆਪੁ ਗਵਾਇਆ; ਗੁਰਮੁਖਿ ਮੇਲਿ ਮਿਲਾਈ ॥ ਕਹੁ ਨਾਨਕ. ਨਾਮੁ ਨਿਰੰਜਨੁ ਅਗਮੁ ਅਗੋਚਰੁ; ਹੁਕਮੇ ਰਹਿਆ ਸਮਾਈ ॥੪॥੨॥ ਵਡਹੰਸੁ ਮਹਲਾ ੩ ॥ ਮਨ ਮੇਰਿਆ; ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ. ਤੂ ਸੁਖਿ ਵਸਹਿ; ਪੋਹਿ. ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ. ਜੋਹਿ ਨ ਸਾਕੈ; ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ. ਮਨੁ ਨਿਰਮਲੁ; ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ; ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ. ਸੁਣਿ ਮਨ ਮੇਰੇ; ਤੂ ਸਦਾ ਸਚੁ ਸਮਾਲਿ ॥੧॥ ਮਨ ਮੇਰਿਆ. ਅੰਤਰਿ ਤੇਰੈ ਨਿਧਾਨੁ ਹੈ; ਬਾਹਰਿ ਵਸਤੁ. ਨ ਭਾਲਿ ॥ ਜੋ ਭਾਵੈ ਸੋ ਭੁੰਚਿ ਤੂ; ਗੁਰਮੁਖਿ ਨਦਰਿ ਨਿਹਾਲਿ ॥ ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ; ਅੰਤਰਿ ਹਰਿ ਨਾਮੁ ਸਖਾਈ ॥ ਮਨਮੁਖ ਅੰਧੁਲੇ. ਗਿਆਨ ਵਿਹੂਣੇ; ਦੂਜੈ ਭਾਇ ਖੁਆਈ ॥ ਬਿਨੁ ਨਾਵੈ. ਕੋ ਛੂਟੈ ਨਾਹੀ; ਸਭ ਬਾਧੀ ਜਮਕਾਲਿ ॥ ਨਾਨਕ. ਅੰਤਰਿ ਤੇਰੈ ਨਿਧਾਨੁ ਹੈ; ਤੂ ਬਾਹਰਿ ਵਸਤੁ. ਨ ਭਾਲਿ ॥੨॥ ਮਨ ਮੇਰਿਆ. ਜਨਮੁ ਪਦਾਰਥੁ ਪਾਇ ਕੈ; ਇਕਿ. ਸਚਿ ਲਗੇ ਵਾਪਾਰਾ ॥ ਸਤਿਗੁਰੁ ਸੇਵਨਿ ਆਪਣਾ; ਅੰਤਰਿ ਸਬਦੁ ਅਪਾਰਾ ॥ ਅੰਤਰਿ ਸਬਦੁ ਅਪਾਰਾ. ਹਰਿ ਨਾਮੁ ਪਿਆਰਾ; ਨਾਮੇ ਨਉ ਨਿਧਿ ਪਾਈ ॥ ਮਨਮੁਖ ਮਾਇਆ ਮੋਹ ਵਿਆਪੇ. ਦੂਖਿ ਸੰਤਾਪੇ; ਦੂਜੈ ਪਤਿ ਗਵਾਈ ॥ ਹਉਮੈ ਮਾਰਿ. ਸਚਿ ਸਬਦਿ ਸਮਾਣੇ; ਸਚਿ ਰਤੇ ਅਧਿਕਾਈ ॥ ਨਾਨਕ. ਮਾਣਸ ਜਨਮੁ ਦੁਲੰਭੁ ਹੈ; ਸਤਿਗੁਰਿ ਬੂਝ ਬੁਝਾਈ ॥੩॥ ਮਨ ਮੇਰੇ. ਸਤਿਗੁਰੁ ਸੇਵਨਿ ਆਪਣਾ; ਸੇ ਜਨ ਵਡਭਾਗੀ ਰਾਮ ॥ ਜੋ. ਮਨੁ ਮਾਰਹਿ ਆਪਣਾ; ਸੇ ਪੁਰਖ ਬੈਰਾਗੀ ਰਾਮ ॥ ਸੇ ਜਨ ਬੈਰਾਗੀ. ਸਚਿ ਲਿਵ ਲਾਗੀ; ਆਪਣਾ ਆਪੁ ਪਛਾਣਿਆ ॥ ਮਤਿ ਨਿਹਚਲ. ਅਤਿ ਗੂੜੀ ਗੁਰਮੁਖਿ; ਸਹਜੇ. ਨਾਮੁ ਵਖਾਣਿਆ ॥ ਇਕ ਕਾਮਣਿ ਹਿਤਕਾਰੀ. ਮਾਇਆ ਮੋਹਿ ਪਿਆਰੀ; ਮਨਮੁਖ ਸੋਇ ਰਹੇ ਅਭਾਗੇ ॥ ਨਾਨਕ. ਸਹਜੇ ਸੇਵਹਿ ਗੁਰੁ ਅਪਣਾ ਸੇ; ਪੂਰੇ ਵਡਭਾਗੇ ॥੪॥੩॥ ਵਡਹੰਸੁ ਮਹਲਾ ੩ ॥ ਰਤਨ ਪਦਾਰਥ ਵਣਜੀਅਹਿ; ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ; ਗੁਣ ਮਹਿ ਗੁਣੀ ਸਮਾਈ ਰਾਮ ॥
Источники и права