couponatlas.

Гуру Грантх Сахиб (гурмукхи): Анг 571

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਾਇਆ ਮੋਹੁ ਅੰਤਰਿ ਮਲੁ ਲਾਗੈ; ਮਾਇਆ ਕੇ ਵਾਪਾਰਾ ਰਾਮ ॥ ਮਾਇਆ ਕੇ ਵਾਪਾਰਾ. ਜਗਤਿ ਪਿਆਰਾ; ਆਵਣਿ ਜਾਣਿ ਦੁਖੁ ਪਾਈ ॥ ਬਿਖੁ ਕਾ ਕੀੜਾ. ਬਿਖੁ ਸਿਉ ਲਾਗਾ; ਬਿਸ੍ਟਾ ਮਾਹਿ ਸਮਾਈ ॥ ਜੋ ਧੁਰਿ ਲਿਖਿਆ ਸੋਇ ਕਮਾਵੈ; ਕੋਇ. ਨ ਮੇਟਣਹਾਰਾ ॥ ਨਾਨਕ. ਨਾਮਿ ਰਤੇ ਤਿਨ ਸਦਾ ਸੁਖੁ ਪਾਇਆ; ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥ ਮਾਇਆ ਮੋਹਿ ਮਨੁ ਰੰਗਿਆ; ਮੋਹਿ. ਸੁਧਿ ਨ ਕਾਈ ਰਾਮ ॥ ਗੁਰਮੁਖਿ ਇਹੁ ਮਨੁ ਰੰਗੀਐ; ਦੂਜਾ ਰੰਗੁ ਜਾਈ ਰਾਮ ॥ ਦੂਜਾ ਰੰਗੁ ਜਾਈ. ਸਾਚਿ ਸਮਾਈ; ਸਚਿ ਭਰੇ ਭੰਡਾਰਾ ॥ ਗੁਰਮੁਖਿ ਹੋਵੈ ਸੋਈ ਬੂਝੈ; ਸਚਿ ਸਵਾਰਣਹਾਰਾ ॥ ਆਪੇ ਮੇਲੇ. ਸੋ ਹਰਿ ਮਿਲੈ; ਹੋਰੁ ਕਹਣਾ ਕਿਛੂ. ਨ ਜਾਏ ॥ ਨਾਨਕ. ਵਿਣੁ ਨਾਵੈ, ਭਰਮਿ ਭੁਲਾਇਆ; ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥ ਵਡਹੰਸੁ ਮਹਲਾ ੩ ॥ ਏ ਮਨ ਮੇਰਿਆ. ਆਵਾ ਗਉਣੁ ਸੰਸਾਰੁ ਹੈ; ਅੰਤਿ. ਸਚਿ ਨਿਬੇੜਾ ਰਾਮ ॥ ਆਪੇ ਸਚਾ ਬਖਸਿ ਲਏ; ਫਿਰਿ. ਹੋਇ ਨ ਫੇਰਾ ਰਾਮ ॥ ਫਿਰਿ. ਹੋਇ ਨ ਫੇਰਾ, ਅੰਤਿ ਸਚਿ ਨਿਬੇੜਾ; ਗੁਰਮੁਖਿ ਮਿਲੈ ਵਡਿਆਈ ॥ ਸਾਚੈ ਰੰਗਿ ਰਾਤੇ, ਸਹਜੇ ਮਾਤੇ; ਸਹਜੇ ਰਹੇ ਸਮਾਈ ॥ ਸਚਾ ਮਨਿ ਭਾਇਆ, ਸਚੁ ਵਸਾਇਆ; ਸਬਦਿ ਰਤੇ ਅੰਤਿ ਨਿਬੇਰਾ ॥ ਨਾਨਕ. ਨਾਮਿ ਰਤੇ ਸੇ ਸਚਿ ਸਮਾਣੇ; ਬਹੁਰਿ. ਨ ਭਵਜਲਿ ਫੇਰਾ ॥੧॥ ਮਾਇਆ ਮੋਹੁ ਸਭੁ ਬਰਲੁ ਹੈ; ਦੂਜੈ ਭਾਇ ਖੁਆਈ ਰਾਮ ॥ ਮਾਤਾ ਪਿਤਾ ਸਭੁ ਹੇਤੁ ਹੈ; ਹੇਤੇ ਪਲਚਾਈ ਰਾਮ ॥ ਹੇਤੇ ਪਲਚਾਈ, ਪੁਰਬਿ ਕਮਾਈ; ਮੇਟਿ ਨ ਸਕੈ ਕੋਈ ॥ ਜਿਨਿ ਸ੍ਰਿਸਟਿ ਸਾਜੀ, ਸੋ ਕਰਿ ਵੇਖੈ; ਤਿਸੁ ਜੇਵਡੁ. ਅਵਰੁ ਨ ਕੋਈ ॥ ਮਨਮੁਖਿ ਅੰਧਾ. ਤਪਿ ਤਪਿ ਖਪੈ; ਬਿਨੁ ਸਬਦੈ. ਸਾਂਤਿ ਨ ਆਈ ॥ ਨਾਨਕ. ਬਿਨੁ ਨਾਵੈ, ਸਭੁ ਕੋਈ ਭੁਲਾ; ਮਾਇਆ ਮੋਹਿ ਖੁਆਈ ॥੨॥ ਏਹੁ ਜਗੁ ਜਲਤਾ ਦੇਖਿ ਕੈ; ਭਜਿ ਪਏ ਹਰਿ ਸਰਣਾਈ ਰਾਮ ॥ ਅਰਦਾਸਿ ਕਰਂ‍ੀ. ਗੁਰ ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥ ਰਖਿ ਲੇਵਹੁ ਸਰਣਾਈ, ਹਰਿ ਨਾਮੁ ਵਡਾਈ; ਤੁਧੁ ਜੇਵਡੁ. ਅਵਰੁ ਨ ਦਾਤਾ ॥ ਸੇਵਾ ਲਾਗੇ. ਸੇ ਵਡਭਾਗੇ; ਜੁਗਿ ਜੁਗਿ ਏਕੋ ਜਾਤਾ ॥ ਜਤੁ ਸਤੁ ਸੰਜਮੁ ਕਰਮ ਕਮਾਵੈ; ਬਿਨੁ ਗੁਰ. ਗਤਿ ਨਹੀ ਪਾਈ ॥ ਨਾਨਕ. ਤਿਸ ਨੋ ਸਬਦੁ ਬੁਝਾਏ; ਜੋ ਜਾਇ ਪਵੈ ਹਰਿ ਸਰਣਾਈ ॥੩॥ ਜੋ ਹਰਿ ਮਤਿ ਦੇਇ, ਸਾ ਊਪਜੈ; ਹੋਰ. ਮਤਿ ਨ ਕਾਈ ਰਾਮ ॥ ਅੰਤਰਿ ਬਾਹਰਿ ਏਕੁ ਤੂ; ਆਪੇ ਦੇਹਿ ਬੁਝਾਈ ਰਾਮ ॥ ਆਪੇ ਦੇਹਿ ਬੁਝਾਈ, ਅਵਰ ਨ ਭਾਈ; ਗੁਰਮੁਖਿ ਹਰਿ ਰਸੁ ਚਾਖਿਆ ॥ ਦਰਿ ਸਾਚੈ ਸਦਾ ਹੈ ਸਾਚਾ; ਸਾਚੈ ਸਬਦਿ ਸੁਭਾਖਿਆ ॥
Источники и права