couponatlas.

Гуру Грантх Сахиб (гурмукхи): Анг 591

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਨਾ ਗੁਰਸਿਖਾ ਕਉ. ਹਰਿ ਸੰਤੁਸਟੁ ਹੈ; ਤਿਨੀ. ਸਤਿਗੁਰ ਕੀ ਗਲ ਮੰਨੀ ॥ ਜੋ ਗੁਰਮੁਖਿ ਨਾਮੁ ਧਿਆਇਦੇ; ਤਿਨੀ ਚੜੀ. ਚਵਗਣਿ ਵੰਨੀ ॥੧੨॥ ਸਲੋਕ ਮਃ ੩ ॥ ਮਨਮੁਖੁ ਕਾਇਰੁ ਕਰੂਪੁ ਹੈ; ਬਿਨੁ ਨਾਵੈ. ਨਕੁ ਨਾਹਿ ॥ ਅਨਦਿਨੁ ਧੰਧੈ ਵਿਆਪਿਆ; ਸੁਪਨੈ ਭੀ ਸੁਖੁ. ਨਾਹਿ ॥ ਨਾਨਕ. ਗੁਰਮੁਖਿ ਹੋਵਹਿ ਤਾ ਉਬਰਹਿ; ਨਾਹਿ ਤ. ਬਧੇ ਦੁਖ ਸਹਾਹਿ ॥੧॥ ਮਃ ੩ ॥ ਗੁਰਮੁਖਿ ਸਦਾ ਦਰਿ ਸੋਹਣੇ; ਗੁਰ ਕਾ ਸਬਦੁ ਕਮਾਹਿ ॥ ਅੰਤਰਿ ਸਾਂਤਿ ਸਦਾ ਸੁਖੁ; ਦਰਿ ਸਚੈ ਸੋਭਾ ਪਾਹਿ ॥ ਨਾਨਕ. ਗੁਰਮੁਖਿ ਹਰਿ ਨਾਮੁ ਪਾਇਆ; ਸਹਜੇ ਸਚਿ ਸਮਾਹਿ ॥੨॥ ਪਉੜੀ ॥ ਗੁਰਮੁਖਿ ਪ੍ਰਹਿਲਾਦਿ; ਜਪਿ ਹਰਿ. ਗਤਿ ਪਾਈ ॥ ਗੁਰਮੁਖਿ ਜਨਕਿ; ਹਰਿ ਨਾਮਿ ਲਿਵ ਲਾਈ ॥ ਗੁਰਮੁਖਿ ਬਸਿਸਟਿ; ਹਰਿ ਉਪਦੇਸੁ ਸੁਣਾਈ ॥ ਬਿਨੁ ਗੁਰ. ਹਰਿ ਨਾਮੁ; ਨ ਕਿਨੈ ਪਾਇਆ. ਮੇਰੇ ਭਾਈ ॥ ਗੁਰਮੁਖਿ ਹਰਿ ਭਗਤਿ; ਹਰਿ ਆਪਿ ਲਹਾਈ ॥੧੩॥ ਸਲੋਕੁ ਮਃ ੩ ॥ ਸਤਿਗੁਰ ਕੀ ਪਰਤੀਤਿ. ਨ ਆਈਆ; ਸਬਦਿ. ਨ ਲਾਗੋ ਭਾਉ ॥ ਓਸ ਨੋ ਸੁਖੁ. ਨ ਉਪਜੈ; ਭਾਵੈ. ਸਉ ਗੇੜਾ ਆਵਉ ਜਾਉ ॥ ਨਾਨਕ. ਗੁਰਮੁਖਿ ਸਹਜਿ ਮਿਲੈ; ਸਚੇ ਸਿਉ ਲਿਵ ਲਾਉ ॥੧॥ ਮਃ ੩ ॥ ਏ ਮਨ. ਐਸਾ ਸਤਿਗੁਰੁ ਖੋਜਿ ਲਹੁ; ਜਿਤੁ ਸੇਵਿਐ. ਜਨਮ ਮਰਣ ਦੁਖੁ ਜਾਇ ॥ ਸਹਸਾ ਮੂਲਿ. ਨ ਹੋਵਈ; ਹਉਮੈ ਸਬਦਿ ਜਲਾਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ; ਸਚੁ ਵਸੈ ਮਨਿ ਆਇ ॥ ਅੰਤਰਿ ਸਾਂਤਿ. ਮਨਿ ਸੁਖੁ ਹੋਇ; ਸਚ ਸੰਜਮਿ ਕਾਰ ਕਮਾਇ ॥ ਨਾਨਕ. ਪੂਰੈ ਕਰਮਿ ਸਤਿਗੁਰੁ ਮਿਲੈ; ਹਰਿ ਜੀਉ ਕਿਰਪਾ ਕਰੇ ਰਜਾਇ ॥੨॥ ਪਉੜੀ ॥ ਜਿਸ ਕੈ ਘਰਿ. ਦੀਬਾਨੁ ਹਰਿ ਹੋਵੈ; ਤਿਸ ਕੀ ਮੁਠੀ ਵਿਚਿ, ਜਗਤੁ ਸਭੁ ਆਇਆ ॥ ਤਿਸ ਕਉ ਤਲਕੀ ਕਿਸੈ ਦੀ ਨਾਹੀ; ਹਰਿ ਦੀਬਾਨਿ. ਸਭਿ ਆਣਿ ਪੈਰੀ ਪਾਇਆ ॥ ਮਾਣਸਾ ਕਿਅਹੁ ਦੀਬਾਣਹੁ. ਕੋਈ ਨਸਿ ਭਜਿ ਨਿਕਲੈ; ਹਰਿ ਦੀਬਾਣਹੁ. ਕੋਈ ਕਿਥੈ ਜਾਇਆ ॥ ਸੋ ਐਸਾ ਹਰਿ ਦੀਬਾਨੁ. ਵਸਿਆ ਭਗਤਾ ਕੈ ਹਿਰਦੈ; ਤਿਨਿ ਰਹਦੇ ਖੁਹਦੇ ਆਣਿ, ਸਭਿ ਭਗਤਾ ਅਗੈ ਖਲਵਾਇਆ ॥ ਹਰਿ ਨਾਵੈ ਕੀ ਵਡਿਆਈ. ਕਰਮਿ ਪਰਾਪਤਿ ਹੋਵੈ; ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥ ਸਲੋਕੁ ਮਃ ੩ ॥ ਬਿਨੁ ਸਤਿਗੁਰ ਸੇਵੇ. ਜਗਤੁ ਮੁਆ; ਬਿਰਥਾ ਜਨਮੁ ਗਵਾਇ ॥ ਦੂਜੈ ਭਾਇ ਅਤਿ ਦੁਖੁ ਲਗਾ; ਮਰਿ ਜੰਮੈ ਆਵੈ ਜਾਇ ॥ ਵਿਸਟਾ ਅੰਦਰਿ ਵਾਸੁ ਹੈ; ਫਿਰਿ ਫਿਰਿ ਜੂਨੀ ਪਾਇ ॥ ਨਾਨਕ. ਬਿਨੁ ਨਾਵੈ. ਜਮੁ ਮਾਰਸੀ; ਅੰਤਿ ਗਇਆ ਪਛੁਤਾਇ ॥੧॥ ਮਃ ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥
Источники и права