couponatlas.

Гуру Грантх Сахиб (гурмукхи): Анг 635

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਨ ਚਾਖਿਆ. ਸੇਈ ਸਾਦੁ ਜਾਣਨਿ; ਜਿਉ ਗੁੰਗੇ ਮਿਠਿਆਈ ॥ ਅਕਥੈ ਕਾ. ਕਿਆ ਕਥੀਐ ਭਾਈ; ਚਾਲਉ ਸਦਾ ਰਜਾਈ ॥ ਗੁਰੁ ਦਾਤਾ ਮੇਲੇ. ਤਾ ਮਤਿ ਹੋਵੈ; ਨਿਗੁਰੇ. ਮਤਿ ਨ ਕਾਈ ॥ ਜਿਉ ਚਲਾਏ. ਤਿਉ ਚਾਲਹ ਭਾਈ; ਹੋਰ ਕਿਆ ਕੋ ਕਰੇ ਚਤੁਰਾਈ ॥੬॥ ਇਕਿ ਭਰਮਿ ਭੁਲਾਏ. ਇਕਿ ਭਗਤੀ ਰਾਤੇ; ਤੇਰਾ ਖੇਲੁ ਅਪਾਰਾ ॥ ਜਿਤੁ ਤੁਧੁ ਲਾਏ. ਤੇਹਾ ਫਲੁ ਪਾਇਆ; ਤੂ ਹੁਕਮਿ ਚਲਾਵਣਹਾਰਾ ॥ ਸੇਵਾ ਕਰੀ. ਜੇ ਕਿਛੁ ਹੋਵੈ ਅਪਣਾ; ਜੀਉ ਪਿੰਡੁ ਤੁਮਾਰਾ ॥ ਸਤਿਗੁਰਿ ਮਿਲਿਐ. ਕਿਰਪਾ ਕੀਨੀ; ਅੰਮ੍ਰਿਤ ਨਾਮੁ ਅਧਾਰਾ ॥੭॥ ਗਗਨੰਤਰਿ ਵਾਸਿਆ. ਗੁਣ ਪਰਗਾਸਿਆ; ਗੁਣ ਮਹਿ ਗਿਆਨ ਧਿਆਨੰ ॥ ਨਾਮੁ ਮਨਿ ਭਾਵੈ. ਕਹੈ ਕਹਾਵੈ; ਤਤੋ ਤਤੁ ਵਖਾਨੰ ॥ ਸਬਦੁ ਗੁਰ ਪੀਰਾ. ਗਹਿਰ ਗੰਭੀਰਾ; ਬਿਨੁ ਸਬਦੈ. ਜਗੁ ਬਉਰਾਨੰ ॥ ਪੂਰਾ ਬੈਰਾਗੀ. ਸਹਜਿ ਸੁਭਾਗੀ; ਸਚੁ ਨਾਨਕ. ਮਨੁ ਮਾਨੰ ॥੮॥੧॥ ਸੋਰਠਿ ਮਹਲਾ ੧ ਤਿਤੁਕੀ ॥ ਆਸਾ ਮਨਸਾ ਬੰਧਨੀ ਭਾਈ; ਕਰਮ ਧਰਮ ਬੰਧਕਾਰੀ ॥ ਪਾਪਿ ਪੁੰਨਿ. ਜਗੁ ਜਾਇਆ ਭਾਈ; ਬਿਨਸੈ. ਨਾਮੁ ਵਿਸਾਰੀ ॥ ਇਹ ਮਾਇਆ. ਜਗਿ ਮੋਹਣੀ ਭਾਈ; ਕਰਮ ਸਭੇ ਵੇਕਾਰੀ ॥੧॥ ਸੁਣਿ ਪੰਡਿਤ; ਕਰਮਾ ਕਾਰੀ ॥ ਜਿਤੁ ਕਰਮਿ. ਸੁਖੁ ਊਪਜੈ ਭਾਈ; ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਸਾਸਤੁ ਬੇਦੁ. ਬਕੈ ਖੜੋ ਭਾਈ; ਕਰਮ ਕਰਹੁ ਸੰਸਾਰੀ ॥ ਪਾਖੰਡਿ ਮੈਲੁ. ਨ ਚੂਕਈ ਭਾਈ; ਅੰਤਰਿ ਮੈਲੁ ਵਿਕਾਰੀ ॥ ਇਨ ਬਿਧਿ. ਡੂਬੀ ਮਾਕੁਰੀ ਭਾਈ; ਊਂਡੀ ਸਿਰ ਕੈ ਭਾਰੀ ॥੨॥ ਦੁਰਮਤਿ ਘਣੀ ਵਿਗੂਤੀ ਭਾਈ; ਦੂਜੈ ਭਾਇ ਖੁਆਈ ॥ ਬਿਨੁ ਸਤਿਗੁਰ. ਨਾਮੁ, ਨ ਪਾਈਐ ਭਾਈ; ਬਿਨੁ ਨਾਮੈ. ਭਰਮੁ ਨ ਜਾਈ ॥ ਸਤਿਗੁਰੁ ਸੇਵੇ. ਤਾ ਸੁਖੁ ਪਾਏ ਭਾਈ; ਆਵਣੁ ਜਾਣੁ ਰਹਾਈ ॥੩॥ ਸਾਚੁ ਸਹਜੁ. ਗੁਰ ਤੇ ਊਪਜੈ ਭਾਈ; ਮਨੁ ਨਿਰਮਲੁ ਸਾਚਿ ਸਮਾਈ ॥ ਗੁਰੁ ਸੇਵੇ ਸੋ ਬੂਝੈ ਭਾਈ; ਗੁਰ ਬਿਨੁ. ਮਗੁ ਨ ਪਾਈ ॥ ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ; ਕੂੜੁ ਬੋਲਿ ਬਿਖੁ ਖਾਈ ॥੪॥ ਪੰਡਿਤ ਦਹੀ ਵਿਲੋਈਐ ਭਾਈ; ਵਿਚਹੁ ਨਿਕਲੈ ਤਥੁ ॥ ਜਲੁ ਮਥੀਐ. ਜਲੁ ਦੇਖੀਐ ਭਾਈ; ਇਹੁ ਜਗੁ ਏਹਾ ਵਥੁ ॥ ਗੁਰ ਬਿਨੁ. ਭਰਮਿ ਵਿਗੂਚੀਐ ਭਾਈ; ਘਟਿ ਘਟਿ ਦੇਉ ਅਲਖੁ ॥੫॥ ਇਹੁ ਜਗੁ. ਤਾਗੋ ਸੂਤ ਕੋ ਭਾਈ; ਦਹ ਦਿਸ ਬਾਧੋ ਮਾਇ ॥ ਬਿਨੁ ਗੁਰ. ਗਾਠਿ ਨ ਛੂਟਈ, ਭਾਈ; ਥਾਕੇ ਕਰਮ ਕਮਾਇ ॥ ਇਹੁ ਜਗੁ ਭਰਮਿ ਭੁਲਾਇਆ ਭਾਈ; ਕਹਣਾ ਕਿਛੂ. ਨ ਜਾਇ ॥੬॥ ਗੁਰ ਮਿਲਿਐ ਭਉ ਮਨਿ ਵਸੈ ਭਾਈ; ਭੈ ਮਰਣਾ ਸਚੁ ਲੇਖੁ ॥ ਮਜਨੁ ਦਾਨੁ ਚੰਗਿਆਈਆ ਭਾਈ; ਦਰਗਹ ਨਾਮੁ ਵਿਸੇਖੁ ॥
Источники и права