couponatlas.

Гуру Грантх Сахиб (гурмукхи): Анг 678

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕੁ ਮੰਗੈ. ਦਾਨੁ ਪ੍ਰਭ; ਰੇਨ ਪਗ ਸਾਧਾ ॥੪॥੩॥੨੭॥ ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ. ਤਿਨਹਿ ਬੁਲਾਏ; ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ; ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ; ਮੇਰੇ ਮੀਤ ॥ ਤੁਮਰੇ ਦੋਖੀ. ਹਰਿ ਆਪਿ ਨਿਵਾਰੇ; ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ. ਪ੍ਰਭ ਕਰਨੇਹਾਰੇ; ਨਾਸਨ ਭਾਜਨ ਥਾਕੇ ॥ ਘਰਿ ਮੰਗਲ. ਵਾਜਹਿ ਨਿਤ ਵਾਜੇ; ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ. ਡੋਲਹੁ ਮਤ ਕਬਹੂ; ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ; ਮੁਖ ਊਜਲ ਦਰਬਾਰ ॥੩॥ ਜਿਨ ਕੇ ਜੀਅ. ਤਿਨੈ ਹੀ ਫੇਰੇ; ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ; ਨਾਨਕ ਸਚੁ ਵਡਿਆਈ ॥੪॥੪॥੨੮॥ ਧਨਾਸਰੀ ਮਹਲਾ ੫ ਘਰੁ ੬ ॥ ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ; ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ; ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ, ਤਾਰਨ ਤਰਨ ਹਰਿ; ਅਵਰਿ ਜੰਜਾਲ ਤੇਰੈ ਕਾਹੂ. ਨ ਕਾਮ ਜੀਉ ॥ ਜੀਵਨ ਦੇਵਾ. ਪਾਰਬ੍ਰਹਮ ਸੇਵਾ; ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ. ਨ ਲਾਈਐ ਹੀਤੁ; ਜਾ ਕੋ. ਕਿਛੁ ਨਾਹੀ ਬੀਤੁ; ਅੰਤ ਕੀ ਬਾਰ ਓਹੁ ਸੰਗਿ, ਨ ਚਾਲੈ ॥ ਮਨਿ ਤਨਿ ਤੂ ਆਰਾਧ. ਹਰਿ ਕੇ ਪ੍ਰੀਤਮ ਸਾਧ; ਜਾ ਕੈ ਸੰਗਿ. ਤੇਰੇ ਬੰਧਨ ਛੂਟੈ ॥੨॥ ਗਹੁ ਪਾਰਬ੍ਰਹਮ ਸਰਨ. ਹਿਰਦੈ ਕਮਲ ਚਰਨ; ਅਵਰ ਆਸ ਕਛੁ ਪਟਲੁ. ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ. ਤਪਾ ਸੋਈ; ਨਾਨਕ. ਜਾ ਕਉ ਕਿਰਪਾ ਕੀਜੈ ॥੩॥੧॥੨੯॥ ਧਨਾਸਰੀ ਮਹਲਾ ੫ ॥ ਮੇਰੇ ਲਾਲ ਭਲੋ ਰੇ. ਭਲੋ ਰੇ; ਭਲੋ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ. ਸੁਨਹੁ ਸਾਧੂ ਕੇ ਬੈਨ; ਪ੍ਰਾਨਪਤਿ ਚਿਤਿ ਰਾਖੁ. ਸਗਲ ਹੈ ਮਰਨਾ ॥ ਰਹਾਉ ॥ ਚੰਦਨ ਚੋਆ ਰਸ. ਭੋਗ ਕਰਤ ਅਨੇਕੈ; ਬਿਖਿਆ ਬਿਕਾਰ ਦੇਖੁ. ਸਗਲ ਹੈ ਫੀਕੇ; ਏਕੈ ਗੋਬਿਦ ਕੋ ਨਾਮੁ ਨੀਕੋ, ਕਹਤ ਹੈ ਸਾਧ ਜਨ ॥ ਤਨੁ ਧਨੁ ਆਪਨ ਥਾਪਿਓ, ਹਰਿ ਜਪੁ. ਨ ਨਿਮਖ ਜਾਪਿਓ; ਅਰਥੁ ਦ੍ਰਬੁ ਦੇਖੁ. ਕਛੁ ਸੰਗਿ, ਨਾਹੀ ਚਲਨਾ ॥੧॥ ਜਾ ਕੋ ਰੇ ਕਰਮੁ ਭਲਾ, ਤਿਨਿ ਓਟ ਗਹੀ ਸੰਤ ਪਲਾ; ਤਿਨ. ਨਾਹੀ ਰੇ ਜਮੁ ਸੰਤਾਵੈ, ਸਾਧੂ ਕੀ ਸੰਗਨਾ ॥ ਪਾਇਓ ਰੇ ਪਰਮ ਨਿਧਾਨੁ, ਮਿਟਿਓ ਹੈ ਅਭਿਮਾਨੁ; ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥
Источники и права