couponatlas.

Гуру Грантх Сахиб (гурмукхи): Анг 687

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕੋਈ ਐਸੋ ਰੇ ਭੇਟੈ ਸੰਤੁ. ਮੇਰੀ ਲਾਹੈ ਸਗਲ ਚਿੰਤ; ਠਾਕੁਰ ਸਿਉ. ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ. ਨਹ ਚੂਕੈ. ਮਨ ਭੇਦ; ਇਕੁ ਖਿਨੁ. ਨ ਧੀਰਹਿ. ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ. ਜੁ ਮਾਇਆ ਤੇ ਰਹਤੁ; ਇਕੁ ਅੰਮ੍ਰਿਤ ਨਾਮੁ. ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ. ਤੀਰਥ ਨਾਏ, ਅਹੰਬੁਧਿ ਮੈਲੁ ਲਾਏ; ਘਰ ਕੋ ਠਾਕੁਰੁ. ਇਕੁ ਤਿਲੁ, ਨ ਮਾਨੈ ॥ ਕਦਿ ਪਾਵਉ ਸਾਧਸੰਗੁ. ਹਰਿ ਹਰਿ ਸਦਾ ਆਨੰਦੁ; ਗਿਆਨ ਅੰਜਨਿ. ਮੇਰਾ ਮਨੁ ਇਸਨਾਨੈ ॥੪॥ ਸਗਲ ਅਸ੍ਰਮ ਕੀਨੇ. ਮਨੂਆ, ਨਹ ਪਤੀਨੇ; ਬਿਬੇਕਹੀਨ ਦੇਹੀ ਧੋਏ ॥ ਕੋਈ ਪਾਈਐ ਰੇ ਪੁਰਖੁ ਬਿਧਾਤਾ. ਪਾਰਬ੍ਰਹਮ ਕੈ ਰੰਗਿ ਰਾਤਾ; ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥ ਕਰਮ ਧਰਮ ਜੁਗਤਾ. ਨਿਮਖ. ਨ ਹੇਤੁ ਕਰਤਾ; ਗਰਬਿ ਗਰਬਿ ਪੜੈ. ਕਹੀ ਨ ਲੇਖੈ ॥ ਜਿਸੁ ਭੇਟੀਐ ਸਫਲ ਮੂਰਤਿ. ਕਰੈ ਸਦਾ ਕੀਰਤਿ; ਗੁਰ ਪਰਸਾਦਿ. ਕੋਊ ਨੇਤ੍ਰਹੁ ਪੇਖੈ ॥੬॥ ਮਨਹਠਿ ਜੋ ਕਮਾਵੈ. ਤਿਲੁ, ਨ ਲੇਖੈ ਪਾਵੈ; ਬਗੁਲ ਜਿਉ ਧਿਆਨੁ ਲਾਵੈ. ਮਾਇਆ ਰੇ ਧਾਰੀ ॥ ਕੋਈ ਐਸੋ ਰੇ ਸੁਖਹ ਦਾਈ. ਪ੍ਰਭ ਕੀ ਕਥਾ ਸੁਨਾਈ; ਤਿਸੁ ਭੇਟੇ. ਗਤਿ ਹੋਇ ਹਮਾਰੀ ॥੭॥ ਸੁਪ੍ਰਸੰਨ ਗੋਪਾਲ ਰਾਇ. ਕਾਟੈ ਰੇ ਬੰਧਨ ਮਾਇ; ਗੁਰ ਕੈ ਸਬਦਿ. ਮੇਰਾ ਮਨੁ ਰਾਤਾ ॥ ਸਦਾ ਸਦਾ ਆਨੰਦੁ. ਭੇਟਿਓ ਨਿਰਭੈ ਗੋਬਿੰਦੁ; ਸੁਖ ਨਾਨਕ ਲਾਧੇ. ਹਰਿ ਚਰਨ ਪਰਾਤਾ ॥੮॥ ਸਫਲ ਸਫਲ; ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ; ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥ ਧਨਾਸਰੀ ਮਹਲਾ ੧ ਛੰਤ ॥ ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ; ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ; ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ; ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ. ਨਾਮੁ ਦਾਰੂ; ਮੈਲੁ ਲਾਗੈ. ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ; ਨਿਤ ਸਾਚੁ ਤੀਰਥੁ ਮਜਨਾ ॥੧॥ ਸਾਚਿ. ਨ ਲਾਗੈ ਮੈਲੁ; ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ; ਕਿਸ ਕਉ ਰੋਈਐ ॥ ਵੀਚਾਰਿ ਮਾਰੈ. ਤਰੈ ਤਾਰੈ; ਉਲਟਿ ਜੋਨਿ. ਨ ਆਵਏ ॥ ਆਪਿ ਪਾਰਸੁ ਪਰਮ ਧਿਆਨੀ; ਸਾਚੁ ਸਾਚੇ ਭਾਵਏ ॥ ਆਨੰਦੁ ਅਨਦਿਨੁ ਹਰਖੁ ਸਾਚਾ; ਦੂਖ ਕਿਲਵਿਖ ਪਰਹਰੇ ॥ ਸਚੁ ਨਾਮੁ ਪਾਇਆ. ਗੁਰਿ ਦਿਖਾਇਆ; ਮੈਲੁ ਨਾਹੀ. ਸਚ ਮਨੇ ॥੨॥ ਸੰਗਤਿ ਮੀਤ ਮਿਲਾਪੁ; ਪੂਰਾ ਨਾਵਣੋ ॥
Источники и права