couponatlas.

Гуру Грантх Сахиб (гурмукхи): Анг 71

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਿਤਿ. ਨ ਆਇਓ ਪਾਰਬ੍ਰਹਮੁ; ਤਾ ਖੜਿ ਰਸਾਤਲਿ ਦੀਤ ॥੭॥ ਕਾਇਆ ਰੋਗੁ ਨ ਛਿਦ੍ਰੁ ਕਿਛੁ; ਨਾ ਕਿਛੁ ਕਾੜਾ ਸੋਗੁ ॥ ਮਿਰਤੁ. ਨ ਆਵੀ ਚਿਤਿ ਤਿਸੁ; ਅਹਿਨਿਸਿ ਭੋਗੈ ਭੋਗੁ ॥ ਸਭ ਕਿਛੁ ਕੀਤੋਨੁ ਆਪਣਾ; ਜੀਇ. ਨ ਸੰਕ ਧਰਿਆ ॥ ਚਿਤਿ. ਨ ਆਇਓ ਪਾਰਬ੍ਰਹਮੁ; ਜਮਕੰਕਰ ਵਸਿ ਪਰਿਆ ॥੮॥ ਕਿਰਪਾ ਕਰੇ ਜਿਸੁ ਪਾਰਬ੍ਰਹਮੁ; ਹੋਵੈ ਸਾਧੂ ਸੰਗੁ ॥ ਜਿਉ ਜਿਉ ਓਹੁ ਵਧਾਈਐ; ਤਿਉ ਤਿਉ ਹਰਿ ਸਿਉ ਰੰਗੁ ॥ ਦੁਹਾ ਸਿਰਿਆ ਕਾ ਖਸਮੁ ਆਪਿ; ਅਵਰੁ. ਨ ਦੂਜਾ ਥਾਉ ॥ ਸਤਿਗੁਰ ਤੁਠੈ ਪਾਇਆ; ਨਾਨਕ. ਸਚਾ ਨਾਉ ॥੯॥੧॥੨੬॥ ਸਿਰੀਰਾਗੁ ਮਹਲਾ ੫ ਘਰੁ ੫ ॥ ਜਾਨਉ ਨਹੀ; ਭਾਵੈ ਕਵਨ ਬਾਤਾ ॥ ਮਨ; ਖੋਜਿ ਮਾਰਗੁ ॥੧॥ ਰਹਾਉ ॥ ਧਿਆਨੀ; ਧਿਆਨੁ ਲਾਵਹਿ ॥ ਗਿਆਨੀ; ਗਿਆਨੁ ਕਮਾਵਹਿ ॥ ਪ੍ਰਭੁ; ਕਿਨ ਹੀ ਜਾਤਾ ॥੧॥ ਭਗਉਤੀ; ਰਹਤ ਜੁਗਤਾ ॥ ਜੋਗੀ ਕਹਤ; ਮੁਕਤਾ ॥ ਤਪਸੀ; ਤਪਹਿ ਰਾਤਾ ॥੨॥ ਮੋਨੀ; ਮੋਨਿਧਾਰੀ ॥ ਸਨਿਆਸੀ; ਬ੍ਰਹਮਚਾਰੀ ॥ ਉਦਾਸੀ; ਉਦਾਸਿ ਰਾਤਾ ॥੩॥ ਭਗਤਿ; ਨਵੈ ਪਰਕਾਰਾ ॥ ਪੰਡਿਤੁ; ਵੇਦੁ ਪੁਕਾਰਾ ॥ ਗਿਰਸਤੀ; ਗਿਰਸਤਿ ਧਰਮਾਤਾ ॥੪॥ ਇਕ ਸਬਦੀ; ਬਹੁ ਰੂਪਿ ਅਵਧੂਤਾ ॥ ਕਾਪੜੀ; ਕਉਤੇ ਜਾਗੂਤਾ ॥ ਇਕਿ ਤੀਰਥਿ ਨਾਤਾ ॥੫॥ ਨਿਰਹਾਰ ਵਰਤੀ; ਆਪਰਸਾ ॥ ਇਕਿ ਲੂਕਿ; ਨ ਦੇਵਹਿ ਦਰਸਾ ॥ ਇਕਿ; ਮਨ ਹੀ ਗਿਆਤਾ ॥੬॥ ਘਾਟਿ; ਨ ਕਿਨ ਹੀ ਕਹਾਇਆ ॥ ਸਭ ਕਹਤੇ ਹੈ; ਪਾਇਆ ॥ ਜਿਸੁ ਮੇਲੇ; ਸੋ ਭਗਤਾ ॥੭॥ ਸਗਲ; ਉਕਤਿ ਉਪਾਵਾ ॥ ਤਿਆਗੀ; ਸਰਨਿ ਪਾਵਾ ॥ ਨਾਨਕੁ; ਗੁਰ ਚਰਣਿ ਪਰਾਤਾ ॥੮॥੨॥੨੭॥ ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਘਰੁ ੩ ॥ ਜੋਗੀ ਅੰਦਰਿ; ਜੋਗੀਆ ॥ ਤੂੰ ਭੋਗੀ ਅੰਦਰਿ; ਭੋਗੀਆ ॥ ਤੇਰਾ. ਅੰਤੁ ਨ ਪਾਇਆ; ਸੁਰਗਿ ਮਛਿ ਪਇਆਲਿ ਜੀਉ ॥੧॥ ਹਉ ਵਾਰੀ. ਹਉ ਵਾਰਣੈ; ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥ ਤੁਧੁ ਸੰਸਾਰੁ ਉਪਾਇਆ ॥ ਸਿਰੇ ਸਿਰਿ; ਧੰਧੇ ਲਾਇਆ ॥ ਵੇਖਹਿ ਕੀਤਾ ਆਪਣਾ; ਕਰਿ ਕੁਦਰਤਿ ਪਾਸਾ ਢਾਲਿ. ਜੀਉ ॥੨॥ ਪਰਗਟਿ; ਪਾਹਾਰੈ ਜਾਪਦਾ ॥ ਸਭੁ ਨਾਵੈ ਨੋ; ਪਰਤਾਪਦਾ ॥ ਸਤਿਗੁਰ ਬਾਝੁ. ਨ ਪਾਇਓ; ਸਭ ਮੋਹੀ ਮਾਇਆ ਜਾਲਿ ਜੀਉ ॥੩॥ ਸਤਿਗੁਰ ਕਉ; ਬਲਿ ਜਾਈਐ ॥ ਜਿਤੁ ਮਿਲਿਐ; ਪਰਮ ਗਤਿ ਪਾਈਐ ॥
Источники и права