couponatlas.

Гуру Грантх Сахиб (гурмукхи): Анг 743

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਚਰਣ ਗਹੇ; ਨਾਨਕ ਸਰਣਾਇ ॥੪॥੨੨॥੨੮॥ ਸੂਹੀ ਮਹਲਾ ੫ ॥ ਦੀਨੁ ਛਡਾਇ; ਦੁਨੀ ਜੋ ਲਾਏ ॥ ਦੁਹੀ ਸਰਾਈ; ਖੁਨਾਮੀ ਕਹਾਏ ॥੧॥ ਜੋ ਤਿਸੁ ਭਾਵੈ; ਸੋ ਪਰਵਾਣੁ ॥ ਆਪਣੀ ਕੁਦਰਤਿ; ਆਪੇ ਜਾਣੁ ॥੧॥ ਰਹਾਉ ॥ ਸਚਾ ਧਰਮੁ ਪੁੰਨੁ; ਭਲਾ ਕਰਾਏ ॥ ਦੀਨ ਕੈ ਤੋਸੈ; ਦੁਨੀ. ਨ ਜਾਏ ॥੨॥ ਸਰਬ ਨਿਰੰਤਰਿ; ਏਕੋ ਜਾਗੈ ॥ ਜਿਤੁ ਜਿਤੁ ਲਾਇਆ; ਤਿਤੁ ਤਿਤੁ ਕੋ ਲਾਗੈ ॥੩॥ ਅਗਮ ਅਗੋਚਰੁ; ਸਚੁ ਸਾਹਿਬੁ ਮੇਰਾ ॥ ਨਾਨਕੁ ਬੋਲੈ; ਬੋਲਾਇਆ ਤੇਰਾ ॥੪॥੨੩॥੨੯॥ ਸੂਹੀ ਮਹਲਾ ੫ ॥ ਪ੍ਰਾਤਹਕਾਲਿ; ਹਰਿ ਨਾਮੁ ਉਚਾਰੀ ॥ ਈਤ ਊਤ ਕੀ ਓਟ ਸਵਾਰੀ ॥੧॥ ਸਦਾ ਸਦਾ ਜਪੀਐ ਹਰਿ ਨਾਮ ॥ ਪੂਰਨ ਹੋਵਹਿ; ਮਨ ਕੇ ਕਾਮ ॥੧॥ ਰਹਾਉ ॥ ਪ੍ਰਭੁ ਅਬਿਨਾਸੀ; ਰੈਣਿ ਦਿਨੁ ਗਾਉ ॥ ਜੀਵਤ ਮਰਤ; ਨਿਹਚਲੁ ਪਾਵਹਿ ਥਾਉ ॥੨॥ ਸੋ ਸਾਹੁ ਸੇਵਿ; ਜਿਤੁ ਤੋਟਿ. ਨ ਆਵੈ ॥ ਖਾਤ ਖਰਚਤ; ਸੁਖਿ ਅਨਦਿ ਵਿਹਾਵੈ ॥੩॥ ਜਗਜੀਵਨ ਪੁਰਖੁ; ਸਾਧਸੰਗਿ ਪਾਇਆ ॥ ਗੁਰ ਪ੍ਰਸਾਦਿ; ਨਾਨਕ ਨਾਮੁ ਧਿਆਇਆ ॥੪॥੨੪॥੩੦॥ ਸੂਹੀ ਮਹਲਾ ੫ ॥ ਗੁਰ ਪੂਰੇ; ਜਬ ਭਏ ਦਇਆਲ ॥ ਦੁਖ ਬਿਨਸੇ; ਪੂਰਨ ਭਈ ਘਾਲ ॥੧॥ ਪੇਖਿ ਪੇਖਿ ਜੀਵਾ ਦਰਸੁ ਤੁਮੑਾਰਾ ॥ ਚਰਣ ਕਮਲ ਜਾਈ ਬਲਿਹਾਰਾ ॥ ਤੁਝ ਬਿਨੁ ਠਾਕੁਰ; ਕਵਨੁ ਹਮਾਰਾ ॥੧॥ ਰਹਾਉ ॥ ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥ ਪੂਰਬ ਕਰਮਿ ਲਿਖਤ; ਧੁਰਿ ਪਾਈ ॥੨॥ ਜਪਿ ਹਰਿ ਹਰਿ ਨਾਮੁ; ਅਚਰਜੁ ਪਰਤਾਪ ॥ ਜਾਲਿ. ਨ ਸਾਕਹਿ; ਤੀਨੇ ਤਾਪ ॥੩॥ ਨਿਮਖ. ਨ ਬਿਸਰਹਿ; ਹਰਿ ਚਰਣ ਤੁਮੑਾਰੇ ॥ ਨਾਨਕੁ ਮਾਗੈ; ਦਾਨੁ ਪਿਆਰੇ ॥੪॥੨੫॥੩੧॥ ਸੂਹੀ ਮਹਲਾ ੫ ॥ ਸੇ ਸੰਜੋਗ ਕਰਹੁ; ਮੇਰੇ ਪਿਆਰੇ ॥ ਜਿਤੁ ਰਸਨਾ; ਹਰਿ ਨਾਮੁ ਉਚਾਰੇ ॥੧॥ ਸੁਣਿ ਬੇਨਤੀ; ਪ੍ਰਭ ਦੀਨ ਦਇਆਲਾ ॥ ਸਾਧ ਗਾਵਹਿ; ਗੁਣ ਸਦਾ ਰਸਾਲਾ ॥੧॥ ਰਹਾਉ ॥ ਜੀਵਨ ਰੂਪੁ; ਸਿਮਰਣੁ ਪ੍ਰਭ ਤੇਰਾ ॥ ਜਿਸੁ ਕ੍ਰਿਪਾ ਕਰਹਿ; ਬਸਹਿ ਤਿਸੁ ਨੇਰਾ ॥੨॥ ਜਨ ਕੀ ਭੂਖ; ਤੇਰਾ ਨਾਮੁ ਅਹਾਰੁ ॥ ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥ ਰਾਮ ਰਮਤ; ਸੰਤਨ ਸੁਖੁ ਮਾਨਾ ॥ ਨਾਨਕ; ਦੇਵਨਹਾਰ ਸੁਜਾਨਾ ॥੪॥੨੬॥੩੨॥ ਸੂਹੀ ਮਹਲਾ ੫ ॥ ਬਹਤੀ ਜਾਤ; ਕਦੇ ਦ੍ਰਿਸਟਿ. ਨ ਧਾਰਤ ॥ ਮਿਥਿਆ ਮੋਹ ਬੰਧਹਿ; ਨਿਤ ਪਾਰਚ ॥੧॥ ਮਾਧਵੇ; ਭਜੁ ਦਿਨ ਨਿਤ ਰੈਣੀ ॥ ਜਨਮੁ ਪਦਾਰਥੁ ਜੀਤਿ; ਹਰਿ ਸਰਣੀ ॥੧॥ ਰਹਾਉ ॥ ਕਰਤ ਬਿਕਾਰ; ਦੋਊ ਕਰ ਝਾਰਤ ॥ ਰਾਮ ਰਤਨੁ; ਰਿਦ. ਤਿਲੁ ਨਹੀ ਧਾਰਤ ॥੨॥ ਭਰਣ ਪੋਖਣ ਸੰਗਿ; ਅਉਧ ਬਿਹਾਣੀ ॥
Источники и права