couponatlas.

Гуру Грантх Сахиб (гурмукхи): Анг 752

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਲਾਲਿ ਰਤਾ ਮਨੁ ਮਾਨਿਆ; ਗੁਰੁ ਪੂਰਾ ਪਾਇਆ ॥੨॥ ਹਉ ਜੀਵਾ ਗੁਣ ਸਾਰਿ; ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ; ਸਹਜੇ ਰਸਿ ਰਸੈ ॥੩॥ ਮੂਰਖ ਮਨ ਸਮਝਾਇ; ਆਖਉ ਕੇਤੜਾ ॥ ਗੁਰਮੁਖਿ ਹਰਿ ਗੁਣ ਗਾਇ; ਰੰਗਿ ਰੰਗੇਤੜਾ ॥੪॥ ਨਿਤ ਨਿਤ ਰਿਦੈ ਸਮਾਲਿ; ਪ੍ਰੀਤਮੁ ਆਪਣਾ ॥ ਜੇ ਚਲਹਿ ਗੁਣ ਨਾਲਿ; ਨਾਹੀ ਦੁਖੁ ਸੰਤਾਪਣਾ ॥੫॥ ਮਨਮੁਖ ਭਰਮਿ ਭੁਲਾਣਾ; ਨਾ ਤਿਸੁ ਰੰਗੁ ਹੈ ॥ ਮਰਸੀ ਹੋਇ ਵਿਡਾਣਾ; ਮਨਿ ਤਨਿ ਭੰਗੁ ਹੈ ॥੬॥ ਗੁਰ ਕੀ ਕਾਰ ਕਮਾਇ; ਲਾਹਾ ਘਰਿ ਆਣਿਆ ॥ ਗੁਰਬਾਣੀ ਨਿਰਬਾਣੁ; ਸਬਦਿ ਪਛਾਣਿਆ ॥੭॥ ਇਕ ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ ॥ ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ਗਾਵਸੀ ॥੮॥੧॥੩॥ ਸੂਹੀ ਮਹਲਾ ੧ ॥ ਜਿਉ ਆਰਣਿ ਲੋਹਾ ਪਾਇ; ਭੰਨਿ ਘੜਾਈਐ ॥ ਤਿਉ ਸਾਕਤੁ ਜੋਨੀ ਪਾਇ; ਭਵੈ ਭਵਾਈਐ ॥੧॥ ਬਿਨੁ ਬੂਝੇ. ਸਭੁ ਦੁਖੁ; ਦੁਖੁ ਕਮਾਵਣਾ ॥ ਹਉਮੈ ਆਵੈ ਜਾਇ; ਭਰਮਿ ਭੁਲਾਵਣਾ ॥੧॥ ਰਹਾਉ ॥ ਤੂੰ ਗੁਰਮੁਖਿ ਰਖਣਹਾਰੁ; ਹਰਿ ਨਾਮੁ ਧਿਆਈਐ ॥ ਮੇਲਹਿ ਤੁਝਹਿ ਰਜਾਇ; ਸਬਦੁ ਕਮਾਈਐ ॥੨॥ ਤੂੰ ਕਰਿ ਕਰਿ ਵੇਖਹਿ ਆਪਿ; ਦੇਹਿ ਸੁ ਪਾਈਐ ॥ ਤੂ ਦੇਖਹਿ ਥਾਪਿ ਉਥਾਪਿ; ਦਰਿ ਬੀਨਾਈਐ ॥੩॥ ਦੇਹੀ ਹੋਵਗਿ ਖਾਕੁ; ਪਵਣੁ ਉਡਾਈਐ ॥ ਇਹੁ ਕਿਥੈ. ਘਰੁ ਅਉਤਾਕੁ; ਮਹਲੁ. ਨ ਪਾਈਐ ॥੪॥ ਦਿਹੁ ਦੀਵੀ ਅੰਧ ਘੋਰੁ; ਘਬੁ ਮੁਹਾਈਐ ॥ ਗਰਬਿ ਮੁਸੈ ਘਰੁ ਚੋਰੁ; ਕਿਸੁ ਰੂਆਈਐ ॥੫॥ ਗੁਰਮੁਖਿ. ਚੋਰੁ ਨ ਲਾਗਿ; ਹਰਿ ਨਾਮਿ ਜਗਾਈਐ ॥ ਸਬਦਿ ਨਿਵਾਰੀ ਆਗਿ; ਜੋਤਿ ਦੀਪਾਈਐ ॥੬॥ ਲਾਲੁ ਰਤਨੁ ਹਰਿ ਨਾਮੁ; ਗੁਰਿ ਸੁਰਤਿ ਬੁਝਾਈਐ ॥ ਸਦਾ ਰਹੈ ਨਿਹਕਾਮੁ; ਜੇ ਗੁਰਮਤਿ ਪਾਈਐ ॥੭॥ ਰਾਤਿ ਦਿਹੈ ਹਰਿ ਨਾਉ; ਮੰਨਿ ਵਸਾਈਐ ॥ ਨਾਨਕ ਮੇਲਿ ਮਿਲਾਇ; ਜੇ ਤੁਧੁ ਭਾਈਐ ॥੮॥੨॥੪॥ ਸੂਹੀ ਮਹਲਾ ੧ ॥ ਮਨਹੁ. ਨ ਨਾਮੁ ਵਿਸਾਰਿ; ਅਹਿਨਿਸਿ ਧਿਆਈਐ ॥ ਜਿਉ ਰਾਖਹਿ ਕਿਰਪਾ ਧਾਰਿ; ਤਿਵੈ ਸੁਖੁ ਪਾਈਐ ॥੧॥ ਮੈ ਅੰਧੁਲੇ; ਹਰਿ ਨਾਮੁ ਲਕੁਟੀ ਟੋਹਣੀ ॥ ਰਹਉ ਸਾਹਿਬ ਕੀ ਟੇਕ; ਨ ਮੋਹੈ ਮੋਹਣੀ ॥੧॥ ਰਹਾਉ ॥ ਜਹ ਦੇਖਉ ਤਹ ਨਾਲਿ; ਗੁਰਿ ਦੇਖਾਲਿਆ ॥ ਅੰਤਰਿ ਬਾਹਰਿ ਭਾਲਿ; ਸਬਦਿ ਨਿਹਾਲਿਆ ॥੨॥ ਸੇਵੀ ਸਤਿਗੁਰ ਭਾਇ; ਨਾਮੁ ਨਿਰੰਜਨਾ ॥ ਤੁਧੁ ਭਾਵੈ ਤਿਵੈ ਰਜਾਇ; ਭਰਮੁ ਭਉ ਭੰਜਨਾ ॥੩॥ ਜਨਮਤ ਹੀ ਦੁਖੁ ਲਾਗੈ; ਮਰਣਾ ਆਇ ਕੈ ॥ ਜਨਮੁ ਮਰਣੁ ਪਰਵਾਣੁ; ਹਰਿ ਗੁਣ ਗਾਇ ਕੈ ॥੪॥ ਹਉ ਨਾਹੀ. ਤੂ ਹੋਵਹਿ; ਤੁਧ ਹੀ ਸਾਜਿਆ ॥
Источники и права