couponatlas.

Гуру Грантх Сахиб (гурмукхи): Анг 76

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅੰਤਿ ਕਾਲਿ ਪਛੁਤਾਸੀ ਅੰਧੁਲੇ; ਜਾ ਜਮਿ ਪਕੜਿ ਚਲਾਇਆ ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ; ਖਿਨ ਮਹਿ ਭਇਆ ਪਰਾਇਆ ॥ ਬੁਧਿ ਵਿਸਰਜੀ. ਗਈ ਸਿਆਣਪ; ਕਰਿ ਅਵਗਣ ਪਛੁਤਾਇ ॥ ਕਹੁ ਨਾਨਕ. ਪ੍ਰਾਣੀ ਤੀਜੈ ਪਹਰੈ; ਪ੍ਰਭੁ ਚੇਤਹੁ ਲਿਵ ਲਾਇ ॥੩॥ ਚਉਥੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਬਿਰਧਿ ਭਇਆ ਤਨੁ ਖੀਣੁ ॥ ਅਖੀ ਅੰਧੁ. ਨ ਦੀਸਈ, ਵਣਜਾਰਿਆ ਮਿਤ੍ਰਾ; ਕੰਨੀ. ਸੁਣੈ ਨ ਵੈਣ ॥ ਅਖੀ ਅੰਧੁ. ਜੀਭ ਰਸੁ ਨਾਹੀ; ਰਹੇ ਪਰਾਕਉ ਤਾਣਾ ॥ ਗੁਣ ਅੰਤਰਿ ਨਾਹੀ. ਕਿਉ ਸੁਖੁ ਪਾਵੈ; ਮਨਮੁਖ ਆਵਣ ਜਾਣਾ ॥ ਖੜੁ ਪਕੀ. ਕੁੜਿ ਭਜੈ ਬਿਨਸੈ; ਆਇ ਚਲੈ. ਕਿਆ ਮਾਣੁ ॥ ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਗੁਰਮੁਖਿ ਸਬਦੁ ਪਛਾਣੁ ॥੪॥ ਓੜਕੁ ਆਇਆ. ਤਿਨ ਸਾਹਿਆ, ਵਣਜਾਰਿਆ ਮਿਤ੍ਰਾ; ਜਰੁ ਜਰਵਾਣਾ ਕੰਨਿ ॥ ਇਕ ਰਤੀ ਗੁਣ. ਨ ਸਮਾਣਿਆ, ਵਣਜਾਰਿਆ ਮਿਤ੍ਰਾ; ਅਵਗਣ ਖੜਸਨਿ ਬੰਨਿ ॥ ਗੁਣ ਸੰਜਮਿ ਜਾਵੈ. ਚੋਟ ਨ ਖਾਵੈ; ਨਾ ਤਿਸੁ ਜੰਮਣੁ ਮਰਣਾ ॥ ਕਾਲੁ ਜਾਲੁ ਜਮੁ ਜੋਹਿ. ਨ ਸਾਕੈ; ਭਾਇ ਭਗਤਿ ਭੈ ਤਰਣਾ ॥ ਪਤਿ ਸੇਤੀ ਜਾਵੈ. ਸਹਜਿ ਸਮਾਵੈ; ਸਗਲੇ ਦੂਖ ਮਿਟਾਵੈ ॥ ਕਹੁ ਨਾਨਕ. ਪ੍ਰਾਣੀ ਗੁਰਮੁਖਿ ਛੂਟੈ; ਸਾਚੇ ਤੇ. ਪਤਿ ਪਾਵੈ ॥੫॥੨॥ ਸਿਰੀਰਾਗੁ ਮਹਲਾ ੪ ॥ ਪਹਿਲੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਹਰਿ ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ ਹਰਿ ਉਚਰੈ. ਵਣਜਾਰਿਆ ਮਿਤ੍ਰਾ; ਹਰਿ ਹਰਿ ਨਾਮੁ ਸਮਾਰਿ ॥ ਹਰਿ ਹਰਿ ਨਾਮੁ ਜਪੇ ਆਰਾਧੇ; ਵਿਚਿ ਅਗਨੀ. ਹਰਿ ਜਪਿ ਜੀਵਿਆ ॥ ਬਾਹਰਿ ਜਨਮੁ ਭਇਆ. ਮੁਖਿ ਲਾਗਾ; ਸਰਸੇ ਪਿਤਾ ਮਾਤ ਥੀਵਿਆ ॥ ਜਿਸ ਕੀ ਵਸਤੁ. ਤਿਸੁ ਚੇਤਹੁ ਪ੍ਰਾਣੀ; ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹਰਿ ਜਪੀਐ ਕਿਰਪਾ ਧਾਰਿ ॥੧॥ ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਾਗਾ ਦੂਜੈ ਭਾਇ ॥ ਮੇਰਾ ਮੇਰਾ ਕਰਿ ਪਾਲੀਐ, ਵਣਜਾਰਿਆ ਮਿਤ੍ਰਾ; ਲੇ ਮਾਤ ਪਿਤਾ ਗਲਿ ਲਾਇ ॥ ਲਾਵੈ ਮਾਤ ਪਿਤਾ. ਸਦਾ ਗਲ ਸੇਤੀ; ਮਨਿ ਜਾਣੈ. ਖਟਿ ਖਵਾਏ ॥ ਜੋ ਦੇਵੈ. ਤਿਸੈ ਨ ਜਾਣੈ ਮੂੜਾ; ਦਿਤੇ ਨੋ ਲਪਟਾਏ ॥ ਕੋਈ ਗੁਰਮੁਖਿ ਹੋਵੈ. ਸੁ ਕਰੈ ਵੀਚਾਰੁ; ਹਰਿ ਧਿਆਵੈ ਮਨਿ ਲਿਵ ਲਾਇ ॥ ਕਹੁ ਨਾਨਕ. ਦੂਜੈ ਪਹਰੈ ਪ੍ਰਾਣੀ; ਤਿਸੁ. ਕਾਲੁ ਨ ਕਬਹੂੰ ਖਾਇ ॥੨॥ ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਗਾ ਆਲਿ ਜੰਜਾਲਿ ॥ ਧਨੁ ਚਿਤਵੈ ਧਨੁ ਸੰਚਵੈ, ਵਣਜਾਰਿਆ ਮਿਤ੍ਰਾ; ਹਰਿ ਨਾਮਾ ਹਰਿ. ਨ ਸਮਾਲਿ ॥ ਹਰਿ ਨਾਮਾ. ਹਰਿ ਹਰਿ ਕਦੇ ਨ ਸਮਾਲੈ; ਜਿ ਹੋਵੈ ਅੰਤਿ ਸਖਾਈ ॥
Источники и права