couponatlas.

Гуру Грантх Сахиб (гурмукхи): Анг 768

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅੰਦਰਹੁ ਦੁਰਮਤਿ ਦੂਜੀ ਖੋਈ; ਸੋ ਜਨੁ ਹਰਿ ਲਿਵ ਲਾਗਾ ॥ ਜਿਨ ਕਉ ਕ੍ਰਿਪਾ ਕੀਨੀ. ਮੇਰੈ ਸੁਆਮੀ; ਤਿਨ ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ; ਸਹਜਿ ਸੁਭਾਏ ॥੨॥ ਜੁਗ ਮਹਿ; ਰਾਮ ਨਾਮੁ ਨਿਸਤਾਰਾ ॥ ਗੁਰ ਤੇ ਉਪਜੈ; ਸਬਦੁ ਵੀਚਾਰਾ ॥ ਗੁਰਸਬਦੁ ਵੀਚਾਰਾ. ਰਾਮ ਨਾਮੁ ਪਿਆਰਾ; ਜਿਸੁ ਕਿਰਪਾ ਕਰੇ ਸੁ ਪਾਏ ॥ ਸਹਜੇ ਗੁਣ ਗਾਵੈ ਦਿਨੁ ਰਾਤੀ; ਕਿਲਵਿਖ ਸਭਿ ਗਵਾਏ ॥ ਸਭੁ ਕੋ ਤੇਰਾ. ਤੂ ਸਭਨਾ ਕਾ; ਹਉ ਤੇਰਾ. ਤੂ ਹਮਾਰਾ ॥ ਜੁਗ ਮਹਿ; ਰਾਮ ਨਾਮੁ ਨਿਸਤਾਰਾ ॥੩॥ ਸਾਜਨ ਆਇ ਵੁਠੇ; ਘਰ ਮਾਹੀ ॥ ਹਰਿ ਗੁਣ ਗਾਵਹਿ; ਤ੍ਰਿਪਤਿ ਅਘਾਹੀ ॥ ਹਰਿ ਗੁਣ ਗਾਇ. ਸਦਾ ਤ੍ਰਿਪਤਾਸੀ; ਫਿਰਿ ਭੂਖ, ਨ ਲਾਗੈ ਆਏ ॥ ਦਹ ਦਿਸਿ ਪੂਜ ਹੋਵੈ ਹਰਿ ਜਨ ਕੀ; ਜੋ ਹਰਿ ਹਰਿ ਨਾਮੁ ਧਿਆਏ ॥ ਨਾਨਕ. ਹਰਿ ਆਪੇ ਜੋੜਿ ਵਿਛੋੜੇ; ਹਰਿ ਬਿਨੁ. ਕੋ ਦੂਜਾ ਨਾਹੀ ॥ ਸਾਜਨ ਆਇ ਵੁਠੇ; ਘਰ ਮਾਹੀ ॥੪॥੧॥ ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਮਹਲਾ ੩ ਘਰੁ ੩ ॥ ਭਗਤ ਜਨਾ ਕੀ ਹਰਿ ਜੀਉ ਰਾਖੈ; ਜੁਗਿ ਜੁਗਿ ਰਖਦਾ ਆਇਆ ਰਾਮ ॥ ਸੋ ਭਗਤੁ. ਜੋ ਗੁਰਮੁਖਿ ਹੋਵੈ; ਹਉਮੈ. ਸਬਦਿ ਜਲਾਇਆ ਰਾਮ ॥ ਹਉਮੈ. ਸਬਦਿ ਜਲਾਇਆ. ਮੇਰੇ ਹਰਿ ਭਾਇਆ; ਜਿਸ ਦੀ ਸਾਚੀ ਬਾਣੀ ॥ ਸਚੀ ਭਗਤਿ ਕਰਹਿ ਦਿਨੁ ਰਾਤੀ; ਗੁਰਮੁਖਿ ਆਖਿ ਵਖਾਣੀ ॥ ਭਗਤਾ ਕੀ ਚਾਲ ਸਚੀ ਅਤਿ ਨਿਰਮਲ; ਨਾਮੁ ਸਚਾ ਮਨਿ ਭਾਇਆ ॥ ਨਾਨਕ. ਭਗਤ ਸੋਹਹਿ ਦਰਿ ਸਾਚੈ; ਜਿਨੀ ਸਚੋ ਸਚੁ ਕਮਾਇਆ ॥੧॥ ਹਰਿ ਭਗਤਾ ਕੀ ਜਾਤਿ ਪਤਿ ਹੈ; ਭਗਤ. ਹਰਿ ਕੈ ਨਾਮਿ ਸਮਾਣੇ ਰਾਮ ॥ ਹਰਿ ਭਗਤਿ ਕਰਹਿ. ਵਿਚਹੁ ਆਪੁ ਗਵਾਵਹਿ; ਜਿਨ ਗੁਣ ਅਵਗਣ ਪਛਾਣੇ ਰਾਮ ॥ ਗੁਣ ਅਉਗਣ ਪਛਾਣੈ. ਹਰਿ ਨਾਮੁ ਵਖਾਣੈ; ਭੈ ਭਗਤਿ ਮੀਠੀ ਲਾਗੀ ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਘਰ ਹੀ ਮਹਿ ਬੈਰਾਗੀ ॥ ਭਗਤੀ ਰਾਤੇ ਸਦਾ ਮਨੁ ਨਿਰਮਲੁ; ਹਰਿ ਜੀਉ ਵੇਖਹਿ ਸਦਾ ਨਾਲੇ ॥ ਨਾਨਕ. ਸੇ ਭਗਤ ਹਰਿ ਕੈ ਦਰਿ ਸਾਚੇ; ਅਨਦਿਨੁ ਨਾਮੁ ਸਮੑਾਲੇ ॥੨॥ ਮਨਮੁਖ. ਭਗਤਿ, ਕਰਹਿ, ਬਿਨੁ ਸਤਿਗੁਰ; ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥ ਹਉਮੈ ਮਾਇਆ ਰੋਗਿ ਵਿਆਪੇ; ਮਰਿ ਜਨਮਹਿ ਦੁਖੁ ਹੋਈ ਰਾਮ ॥ ਮਰਿ ਜਨਮਹਿ. ਦੁਖੁ ਹੋਈ, ਦੂਜੈ ਭਾਇ. ਪਰਜ ਵਿਗੋਈ; ਵਿਣੁ ਗੁਰ ਤਤੁ, ਨ ਜਾਨਿਆ ॥ ਭਗਤਿ ਵਿਹੂਣਾ. ਸਭੁ ਜਗੁ ਭਰਮਿਆ; ਅੰਤਿ ਗਇਆ ਪਛੁਤਾਨਿਆ ॥
Источники и права