couponatlas.

Гуру Грантх Сахиб (гурмукхи): Анг 771

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤੇਰੇ ਗੁਣ ਗਾਵਹਿ. ਸਹਜਿ ਸਮਾਵਹਿ; ਸਬਦੇ ਮੇਲਿ ਮਿਲਾਏ ॥ ਨਾਨਕ. ਸਫਲ ਜਨਮੁ ਤਿਨ ਕੇਰਾ; ਜਿ ਸਤਿਗੁਰਿ. ਹਰਿ ਮਾਰਗਿ ਪਾਏ ॥੨॥ ਸੰਤਸੰਗਤਿ ਸਿਉ ਮੇਲੁ ਭਇਆ; ਹਰਿ ਹਰਿ ਨਾਮਿ ਸਮਾਏ ਰਾਮ ॥ ਗੁਰ ਕੈ ਸਬਦਿ. ਸਦ ਜੀਵਨ ਮੁਕਤ ਭਏ; ਹਰਿ ਕੈ ਨਾਮਿ. ਲਿਵ ਲਾਏ ਰਾਮ ॥ ਹਰਿ ਨਾਮਿ ਚਿਤੁ ਲਾਏ. ਗੁਰਿ ਮੇਲਿ ਮਿਲਾਏ; ਮਨੂਆ ਰਤਾ ਹਰਿ ਨਾਲੇ ॥ ਸੁਖਦਾਤਾ ਪਾਇਆ. ਮੋਹੁ ਚੁਕਾਇਆ; ਅਨਦਿਨੁ ਨਾਮੁ ਸਮੑਾਲੇ ॥ ਗੁਰਸਬਦੇ ਰਾਤਾ. ਸਹਜੇ ਮਾਤਾ; ਨਾਮੁ ਮਨਿ ਵਸਾਏ ॥ ਨਾਨਕ. ਤਿਨ ਘਰਿ ਸਦ ਹੀ ਸੋਹਿਲਾ; ਜਿ ਸਤਿਗੁਰ ਸੇਵਿ ਸਮਾਏ ॥੩॥ ਬਿਨੁ ਸਤਿਗੁਰ. ਜਗੁ ਭਰਮਿ ਭੁਲਾਇਆ; ਹਰਿ ਕਾ ਮਹਲੁ. ਨ ਪਾਇਆ ਰਾਮ ॥ ਗੁਰਮੁਖੇ ਇਕਿ ਮੇਲਿ ਮਿਲਾਇਆ; ਤਿਨ ਕੇ ਦੂਖ ਗਵਾਇਆ ਰਾਮ ॥ ਤਿਨ ਕੇ ਦੂਖ ਗਵਾਇਆ. ਜਾ ਹਰਿ ਮਨਿ ਭਾਇਆ; ਸਦਾ ਗਾਵਹਿ ਰੰਗਿ ਰਾਤੇ ॥ ਹਰਿ ਕੇ ਭਗਤ ਸਦਾ ਜਨ ਨਿਰਮਲ; ਜੁਗਿ ਜੁਗਿ ਸਦ ਹੀ ਜਾਤੇ ॥ ਸਾਚੀ ਭਗਤਿ ਕਰਹਿ. ਦਰਿ ਜਾਪਹਿ; ਘਰਿ ਦਰਿ ਸਚਾ ਸੋਈ ॥ ਨਾਨਕ. ਸਚਾ ਸੋਹਿਲਾ ਸਚੀ ਸਚੁ ਬਾਣੀ; ਸਬਦੇ ਹੀ ਸੁਖੁ ਹੋਈ ॥੪॥੪॥੫॥ ਸੂਹੀ ਮਹਲਾ ੩ ॥ ਜੇ ਲੋੜਹਿ ਵਰੁ. ਬਾਲੜੀਏ; ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ; ਹਰਿ ਜੀਉ. ਮਰੈ ਨ ਜਾਏ, ਰਾਮ ॥ ਹਰਿ ਜੀਉ. ਮਰੈ ਨ ਜਾਏ, ਗੁਰ ਕੈ ਸਹਜਿ ਸੁਭਾਏ; ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ; ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ. ਸਦ ਹੀ ਸਾਚਾ; ਜਿਨਿ ਆਪੇ ਆਪੁ ਉਪਾਇਆ ॥ ਨਾਨਕ. ਸਦਾ ਪਿਰੁ ਰਾਵੇ ਆਪਣਾ; ਜਿਨਿ. ਗੁਰ ਚਰਣੀ ਚਿਤੁ ਲਾਇਆ ॥੧॥ ਪਿਰੁ ਪਾਇਅੜਾ ਬਾਲੜੀਏ; ਅਨਦਿਨੁ ਸਹਜੇ ਮਾਤੀ ਰਾਮ ॥ ਗੁਰਮਤੀ ਮਨਿ ਅਨਦੁ ਭਇਆ; ਤਿਤੁ ਤਨਿ ਮੈਲੁ. ਨ ਰਾਤੀ ਰਾਮ ॥ ਤਿਤੁ ਤਨਿ ਮੈਲੁ. ਨ ਰਾਤੀ, ਹਰਿ ਪ੍ਰਭਿ ਰਾਤੀ; ਮੇਰਾ ਪ੍ਰਭੁ ਮੇਲਿ ਮਿਲਾਏ ॥ ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ; ਵਿਚਹੁ ਆਪੁ ਗਵਾਏ ॥ ਗੁਰਮਤਿ ਪਾਇਆ ਸਹਜਿ ਮਿਲਾਇਆ; ਅਪਣੇ ਪ੍ਰੀਤਮ ਰਾਤੀ ॥ ਨਾਨਕ. ਨਾਮੁ ਮਿਲੈ ਵਡਿਆਈ; ਪ੍ਰਭੁ ਰਾਵੇ ਰੰਗਿ ਰਾਤੀ ॥੨॥ ਪਿਰੁ ਰਾਵੇ ਰੰਗਿ ਰਾਤੜੀਏ; ਪਿਰ ਕਾ ਮਹਲੁ ਤਿਨ ਪਾਇਆ ਰਾਮ ॥ ਸੋ ਸਹੋ ਅਤਿ ਨਿਰਮਲੁ ਦਾਤਾ; ਜਿਨਿ ਵਿਚਹੁ ਆਪੁ ਗਵਾਇਆ ਰਾਮ ॥ ਵਿਚਹੁ ਮੋਹੁ ਚੁਕਾਇਆ. ਜਾ ਹਰਿ ਭਾਇਆ; ਹਰਿ ਕਾਮਣਿ ਮਨਿ ਭਾਣੀ ॥ ਅਨਦਿਨੁ ਗੁਣ ਗਾਵੈ ਨਿਤ ਸਾਚੇ; ਕਥੇ ਅਕਥ ਕਹਾਣੀ ॥ ਜੁਗ ਚਾਰੇ ਸਾਚਾ ਏਕੋ ਵਰਤੈ; ਬਿਨੁ ਗੁਰ ਕਿਨੈ. ਨ ਪਾਇਆ ॥
Источники и права