couponatlas.

Гуру Грантх Сахиб (гурмукхи): Анг 779

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹੋਇ ਰੇਣ ਸਾਧੂ. ਪ੍ਰਭ ਅਰਾਧੂ; ਆਪਣੇ ਪ੍ਰਭ ਭਾਵਾ ॥ ਬਿਨਵੰਤਿ ਨਾਨਕ. ਦਇਆ ਧਾਰਹੁ; ਸਦਾ ਹਰਿ ਗੁਣ ਗਾਵਾ ॥੨॥ ਗੁਰ ਮਿਲਿ ਸਾਗਰੁ ਤਰਿਆ ॥ ਹਰਿ ਚਰਣ ਜਪਤ ਨਿਸਤਰਿਆ ॥ ਹਰਿ ਚਰਣ ਧਿਆਏ. ਸਭਿ ਫਲ ਪਾਏ; ਮਿਟੇ ਆਵਣ ਜਾਣਾ ॥ ਭਾਇ ਭਗਤਿ. ਸੁਭਾਇ ਹਰਿ ਜਪਿ; ਆਪਣੇ ਪ੍ਰਭ ਭਾਵਾ ॥ ਜਪਿ ਏਕੁ ਅਲਖ ਅਪਾਰ ਪੂਰਨ; ਤਿਸੁ ਬਿਨਾ. ਨਹੀ ਕੋਈ ॥ ਬਿਨਵੰਤਿ ਨਾਨਕ. ਗੁਰਿ, ਭਰਮੁ ਖੋਇਆ; ਜਤ ਦੇਖਾ ਤਤ ਸੋਈ ॥੩॥ ਪਤਿਤ. ਪਾਵਨ; ਹਰਿ ਨਾਮਾ ॥ ਪੂਰਨ ਸੰਤ ਜਨਾ ਕੇ ਕਾਮਾ ॥ ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ; ਸਗਲ ਇਛਾ ਪੁੰਨੀਆ ॥ ਹਉ ਤਾਪ ਬਿਨਸੇ. ਸਦਾ ਸਰਸੇ; ਪ੍ਰਭ ਮਿਲੇ ਚਿਰੀ ਵਿਛੁੰਨਿਆ ॥ ਮਨਿ ਸਾਤਿ ਆਈ. ਵਜੀ ਵਧਾਈ; ਮਨਹੁ ਕਦੇ. ਨ ਵੀਸਰੈ ॥ ਬਿਨਵੰਤਿ ਨਾਨਕ. ਸਤਿਗੁਰਿ ਦ੍ਰਿੜਾਇਆ; ਸਦਾ ਭਜੁ ਜਗਦੀਸਰੈ ॥੪॥੧॥੩॥ ਰਾਗੁ ਸੂਹੀ ਛੰਤ ਮਹਲਾ ੫ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਤੂ ਠਾਕੁਰੋ ਬੈਰਾਗਰੋ; ਮੈ ਜੇਹੀ ਘਣ ਚੇਰੀ ਰਾਮ ॥ ਤੂੰ ਸਾਗਰੋ ਰਤਨਾਗਰੋ; ਹਉ ਸਾਰ. ਨ ਜਾਣਾ ਤੇਰੀ ਰਾਮ ॥ ਸਾਰ. ਨ ਜਾਣਾ, ਤੂ ਵਡ ਦਾਣਾ; ਕਰਿ ਮਿਹਰੰਮਤਿ ਸਾਂਈ ॥ ਕਿਰਪਾ ਕੀਜੈ. ਸਾ ਮਤਿ ਦੀਜੈ; ਆਠ ਪਹਰ ਤੁਧੁ ਧਿਆਈ ॥ ਗਰਬੁ. ਨ ਕੀਜੈ, ਰੇਣ ਹੋਵੀਜੈ; ਤਾ ਗਤਿ ਜੀਅਰੇ ਤੇਰੀ ॥ ਸਭ ਊਪਰਿ ਨਾਨਕ ਕਾ ਠਾਕੁਰੁ; ਮੈ ਜੇਹੀ ਘਣ ਚੇਰੀ ਰਾਮ ॥੧॥ ਤੁਮੑ ਗਉਹਰ ਅਤਿ ਗਹਿਰ ਗੰਭੀਰਾ; ਤੁਮ ਪਿਰ. ਹਮ ਬਹੁਰੀਆ ਰਾਮ ॥ ਤੁਮ ਵਡੇ ਵਡੇ. ਵਡ ਊਚੇ; ਹਉ ਇਤਨੀਕ ਲਹੁਰੀਆ ਰਾਮ ॥ ਹਉ ਕਿਛੁ ਨਾਹੀ. ਏਕੋ ਤੂਹੈ; ਆਪੇ ਆਪਿ ਸੁਜਾਨਾ ॥ ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ; ਸਰਬ ਰੰਗ ਰਸ ਮਾਨਾ ॥ ਚਰਣਹ ਸਰਨੀ ਦਾਸਹ ਦਾਸੀ; ਮਨਿ ਮਉਲੈ. ਤਨੁ ਹਰੀਆ ॥ ਨਾਨਕ. ਠਾਕੁਰੁ ਸਰਬ ਸਮਾਣਾ; ਆਪਨ ਭਾਵਨ ਕਰੀਆ ॥੨॥ ਤੁਝੁ ਊਪਰਿ. ਮੇਰਾ ਹੈ ਮਾਣਾ; ਤੂਹੈ ਮੇਰਾ ਤਾਣਾ ਰਾਮ ॥ ਸੁਰਤਿ ਮਤਿ ਚਤੁਰਾਈ ਤੇਰੀ; ਤੂ ਜਾਣਾਇਹਿ ਜਾਣਾ ਰਾਮ ॥ ਸੋਈ ਜਾਣੈ ਸੋਈ ਪਛਾਣੈ; ਜਾ ਕਉ ਨਦਰਿ ਸਿਰੰਦੇ ॥ ਮਨਮੁਖਿ ਭੂਲੀ. ਬਹੁਤੀ ਰਾਹੀ; ਫਾਥੀ ਮਾਇਆ ਫੰਦੇ ॥ ਠਾਕੁਰ ਭਾਣੀ. ਸਾ ਗੁਣਵੰਤੀ; ਤਿਨ ਹੀ ਸਭ ਰੰਗ ਮਾਣਾ ॥ ਨਾਨਕ ਕੀ ਧਰ. ਤੂਹੈ ਠਾਕੁਰ; ਤੂ ਨਾਨਕ ਕਾ ਮਾਣਾ ॥੩॥ ਹਉ ਵਾਰੀ ਵੰਞਾ ਘੋਲੀ ਵੰਞਾ ਤੂ; ਪਰਬਤੁ ਮੇਰਾ ਓਲੑਾ ਰਾਮ ॥ ਹਉ ਬਲਿ ਜਾਈ. ਲਖ ਲਖ ਲਖ ਬਰੀਆ; ਜਿਨਿ. ਭ੍ਰਮੁ ਪਰਦਾ ਖੋਲੑਾ ਰਾਮ ॥
Источники и права