couponatlas.

Гуру Грантх Сахиб (гурмукхи): Анг 78

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਇਹੁ ਮੋਹੁ ਮਾਇਆ. ਤੇਰੈ ਸੰਗਿ, ਨ ਚਾਲੈ; ਝੂਠੀ ਪ੍ਰੀਤਿ ਲਗਾਈ ॥ ਸਗਲੀ ਰੈਣਿ. ਗੁਦਰੀ ਅੰਧਿਆਰੀ; ਸੇਵਿ ਸਤਿਗੁਰੁ. ਚਾਨਣੁ ਹੋਇ ॥ ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਦਿਨੁ ਨੇੜੈ ਆਇਆ ਸੋਇ ॥੪॥ ਲਿਖਿਆ ਆਇਆ ਗੋਵਿੰਦ ਕਾ. ਵਣਜਾਰਿਆ ਮਿਤ੍ਰਾ; ਉਠਿ ਚਲੇ ਕਮਾਣਾ ਸਾਥਿ ॥ ਇਕ ਰਤੀ. ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ; ਓਨੀ ਤਕੜੇ ਪਾਏ ਹਾਥ ॥ ਲਿਖਿਆ ਆਇਆ. ਪਕੜਿ ਚਲਾਇਆ; ਮਨਮੁਖ ਸਦਾ ਦੁਹੇਲੇ ॥ ਜਿਨੀ ਪੂਰਾ ਸਤਿਗੁਰੁ ਸੇਵਿਆ; ਸੇ. ਦਰਗਹ ਸਦਾ ਸੁਹੇਲੇ ॥ ਕਰਮ ਧਰਤੀ ਸਰੀਰੁ, ਜੁਗ ਅੰਤਰਿ; ਜੋ ਬੋਵੈ. ਸੋ ਖਾਤਿ ॥ ਕਹੁ ਨਾਨਕ. ਭਗਤ ਸੋਹਹਿ ਦਰਵਾਰੇ; ਮਨਮੁਖ ਸਦਾ ਭਵਾਤਿ ॥੫॥੧॥੪॥ ਸਿਰੀਰਾਗੁ ਮਹਲਾ ੪ ਘਰੁ ੨ ਛੰਤ ॥ ੴ ਸਤਿਗੁਰ ਪ੍ਰਸਾਦਿ ॥ ਮੁੰਧ ਇਆਣੀ ਪੇਈਅੜੈ; ਕਿਉ ਕਰਿ. ਹਰਿ ਦਰਸਨੁ ਪਿਖੈ ॥ ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ. ਸਾਹੁਰੜੈ ਕੰਮ ਸਿਖੈ ॥ ਸਾਹੁਰੜੈ. ਕੰਮ ਸਿਖੈ ਗੁਰਮੁਖਿ; ਹਰਿ ਹਰਿ ਸਦਾ ਧਿਆਏ ॥ ਸਹੀਆ ਵਿਚਿ ਫਿਰੈ ਸੁਹੇਲੀ; ਹਰਿ ਦਰਗਹ ਬਾਹ ਲੁਡਾਏ ॥ ਲੇਖਾ. ਧਰਮ ਰਾਇ ਕੀ ਬਾਕੀ; ਜਪਿ ਹਰਿ ਹਰਿ ਨਾਮੁ, ਕਿਰਖੈ ॥ ਮੁੰਧ ਇਆਣੀ ਪੇਈਅੜੈ; ਗੁਰਮੁਖਿ ਹਰਿ ਦਰਸਨੁ ਦਿਖੈ ॥੧॥ ਵੀਆਹੁ ਹੋਆ ਮੇਰੇ ਬਾਬੁਲਾ; ਗੁਰਮੁਖੇ ਹਰਿ ਪਾਇਆ ॥ ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਪ੍ਰਚੰਡੁ ਬਲਾਇਆ ॥ ਬਲਿਆ ਗੁਰ ਗਿਆਨੁ. ਅੰਧੇਰਾ ਬਿਨਸਿਆ; ਹਰਿ ਰਤਨੁ ਪਦਾਰਥੁ ਲਾਧਾ ॥ ਹਉਮੈ ਰੋਗੁ ਗਇਆ. ਦੁਖੁ ਲਾਥਾ; ਆਪੁ ਆਪੈ. ਗੁਰਮਤਿ ਖਾਧਾ ॥ ਅਕਾਲ ਮੂਰਤਿ. ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ. ਨ ਜਾਇਆ ॥ ਵੀਆਹੁ ਹੋਆ ਮੇਰੇ ਬਾਬੋਲਾ; ਗੁਰਮੁਖੇ ਹਰਿ ਪਾਇਆ ॥੨॥ ਹਰਿ ਸਤਿ ਸਤੇ. ਮੇਰੇ ਬਾਬੁਲਾ; ਹਰਿ ਜਨ ਮਿਲਿ. ਜੰਞ ਸੁਹੰਦੀ ॥ ਪੇਵਕੜੈ. ਹਰਿ ਜਪਿ ਸੁਹੇਲੀ; ਵਿਚਿ ਸਾਹੁਰੜੈ ਖਰੀ ਸੋਹੰਦੀ ॥ ਸਾਹੁਰੜੈ ਵਿਚਿ ਖਰੀ ਸੋਹੰਦੀ; ਜਿਨਿ ਪੇਵਕੜੈ. ਨਾਮੁ ਸਮਾਲਿਆ ॥ ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ; ਜਿਨਾ ਮਨੁ ਜਿਣਿ, ਪਾਸਾ ਢਾਲਿਆ ॥ ਹਰਿ ਸੰਤ ਜਨਾ. ਮਿਲਿ ਕਾਰਜੁ ਸੋਹਿਆ; ਵਰੁ ਪਾਇਆ ਪੁਰਖੁ ਅਨੰਦੀ ॥ ਹਰਿ ਸਤਿ ਸਤਿ ਮੇਰੇ ਬਾਬੋਲਾ; ਹਰਿ ਜਨ ਮਿਲਿ. ਜੰਞ ਸੋੁਹੰਦੀ ॥੩॥ ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥
Источники и права