couponatlas.

Гуру Грантх Сахиб (гурмукхи): Анг 787

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸੂਹੈ ਵੇਸਿ. ਪਿਰੁ ਕਿਨੈ, ਨ ਪਾਇਓ; ਮਨਮੁਖਿ ਦਝਿ ਮੁਈ ਗਾਵਾਰਿ ॥ ਸਤਿਗੁਰਿ ਮਿਲਿਐ. ਸੂਹਾ ਵੇਸੁ ਗਇਆ; ਹਉਮੈ ਵਿਚਹੁ ਮਾਰਿ ॥ ਮਨੁ ਤਨੁ ਰਤਾ ਲਾਲੁ ਹੋਆ; ਰਸਨਾ ਰਤੀ ਗੁਣ ਸਾਰਿ ॥ ਸਦਾ ਸੋਹਾਗਣਿ ਸਬਦੁ ਮਨਿ; ਭੈ ਭਾਇ ਕਰੇ ਸੀਗਾਰੁ ॥ ਨਾਨਕ. ਕਰਮੀ ਮਹਲੁ ਪਾਇਆ; ਪਿਰੁ ਰਾਖਿਆ ਉਰ ਧਾਰਿ ॥੧॥ ਮਃ ੩ ॥ ਮੁੰਧੇ ਸੂਹਾ ਪਰਹਰਹੁ; ਲਾਲੁ ਕਰਹੁ ਸੀਗਾਰੁ ॥ ਆਵਣ ਜਾਣਾ ਵੀਸਰੈ; ਗੁਰਸਬਦੀ ਵੀਚਾਰੁ ॥ ਮੁੰਧ ਸੁਹਾਵੀ ਸੋਹਣੀ; ਜਿਸੁ ਘਰਿ ਸਹਜਿ ਭਤਾਰੁ ॥ ਨਾਨਕ. ਸਾ ਧਨ ਰਾਵੀਐ; ਰਾਵੇ ਰਾਵਣਹਾਰੁ ॥੨॥ ਪਉੜੀ ॥ ਮੋਹੁ ਕੂੜੁ ਕੁਟੰਬੁ ਹੈ; ਮਨਮੁਖੁ ਮੁਗਧੁ ਰਤਾ ॥ ਹਉਮੈ ਮੇਰਾ ਕਰਿ ਮੁਏ; ਕਿਛੁ ਸਾਥਿ. ਨ ਲਿਤਾ ॥ ਸਿਰ ਉਪਰਿ ਜਮਕਾਲੁ. ਨ ਸੁਝਈ; ਦੂਜੈ ਭਰਮਿਤਾ ॥ ਫਿਰਿ ਵੇਲਾ ਹਥਿ. ਨ ਆਵਈ; ਜਮਕਾਲਿ ਵਸਿ ਕਿਤਾ ॥ ਜੇਹਾ ਧੁਰਿ ਲਿਖਿ ਪਾਇਓਨੁ; ਸੇ ਕਰਮ ਕਮਿਤਾ ॥੫॥ ਸਲੋਕੁ ਮਃ ੩ ॥ ਸਤੀਆ ਏਹਿ. ਨ ਆਖੀਅਨਿ; ਜੋ ਮੜਿਆ ਲਗਿ ਜਲੰਨੑਿ ॥ ਨਾਨਕ. ਸਤੀਆ ਜਾਣੀਅਨੑਿ; ਜਿ ਬਿਰਹੇ ਚੋਟ ਮਰੰਨੑਿ ॥੧॥ ਮਃ ੩ ॥ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨੑਿ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮੑਾਲੰਨੑਿ ॥੨॥ ਮਃ ੩ ॥ ਕੰਤਾ ਨਾਲਿ ਮਹੇਲੀਆ; ਸੇਤੀ ਅਗਿ ਜਲਾਹਿ ॥ ਜੇ ਜਾਣਹਿ ਪਿਰੁ ਆਪਣਾ; ਤਾ ਤਨਿ ਦੁਖ ਸਹਾਹਿ ॥ ਨਾਨਕ. ਕੰਤ ਨ ਜਾਣਨੀ; ਸੇ ਕਿਉ ਅਗਿ ਜਲਾਹਿ ॥ ਭਾਵੈ ਜੀਵਉ ਕੈ ਮਰਉ; ਦੂਰਹੁ ਹੀ ਭਜਿ ਜਾਹਿ ॥੩॥ ਪਉੜੀ ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ; ਲੇਖੁ ਕਰਤੈ ਲਿਖਿਆ ॥ ਨਾਵੈ ਜੇਵਡ. ਹੋਰ ਦਾਤਿ ਨਾਹੀ; ਤਿਸੁ ਰੂਪੁ ਨ ਰਿਖਿਆ ॥ ਨਾਮੁ ਅਖੁਟੁ ਨਿਧਾਨੁ ਹੈ; ਗੁਰਮੁਖਿ ਮਨਿ ਵਸਿਆ ॥ ਕਰਿ ਕਿਰਪਾ ਨਾਮੁ ਦੇਵਸੀ; ਫਿਰਿ ਲੇਖੁ. ਨ ਲਿਖਿਆ ॥ ਸੇਵਕ ਭਾਇ ਸੇ ਜਨ ਮਿਲੇ; ਜਿਨ ਹਰਿ ਜਪੁ ਜਪਿਆ ॥੬॥ ਸਲੋਕੁ ਮਃ ੨ ॥ ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ. ਨ ਜਾਣਨੀ; ਕਾਜ ਸਵਾਰਣਹਾਰ ॥੧॥ ਮਃ ੨ ॥ ਰਾਤਿ ਕਾਰਣਿ ਧਨੁ ਸੰਚੀਐ; ਭਲਕੇ ਚਲਣੁ ਹੋਇ ॥ ਨਾਨਕ ਨਾਲਿ. ਨ ਚਲਈ; ਫਿਰਿ ਪਛੁਤਾਵਾ ਹੋਇ ॥੨॥ ਮਃ ੨ ॥ ਬਧਾ ਚਟੀ ਜੋ ਭਰੇ; ਨਾ ਗੁਣੁ. ਨਾ ਉਪਕਾਰੁ ॥ ਸੇਤੀ ਖੁਸੀ ਸਵਾਰੀਐ; ਨਾਨਕ. ਕਾਰਜੁ ਸਾਰੁ ॥੩॥ ਮਃ ੨ ॥ ਮਨਹਠਿ ਤਰਫ. ਨ ਜਿਪਈ; ਜੇ ਬਹੁਤਾ ਘਾਲੇ ॥ ਤਰਫ ਜਿਣੈ, ਸਤ ਭਾਉ ਦੇ; ਜਨ ਨਾਨਕ. ਸਬਦੁ ਵੀਚਾਰੇ ॥੪॥ ਪਉੜੀ ॥ ਕਰਤੈ ਕਾਰਣੁ ਜਿਨਿ ਕੀਆ; ਸੋ ਜਾਣੈ ਸੋਈ ॥ ਆਪੇ ਸ੍ਰਿਸਟਿ ਉਪਾਈਅਨੁ; ਆਪੇ ਫੁਨਿ ਗੋਈ ॥
Источники и права