couponatlas.

Гуру Грантх Сахиб (гурмукхи): Анг 789

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਹਰਿ ਸਾਲਾਹੀ ਸਦਾ ਸਦਾ; ਤਨੁ ਮਨੁ ਸਉਪਿ ਸਰੀਰੁ ॥ ਗੁਰਸਬਦੀ ਸਚੁ ਪਾਇਆ; ਸਚਾ ਗਹਿਰ ਗੰਭੀਰੁ ॥ ਮਨਿ ਤਨਿ ਹਿਰਦੈ ਰਵਿ ਰਹਿਆ; ਹਰਿ ਹੀਰਾ ਹੀਰੁ ॥ ਜਨਮ ਮਰਣ ਕਾ ਦੁਖੁ ਗਇਆ; ਫਿਰਿ ਪਵੈ ਨ ਫੀਰੁ ॥ ਨਾਨਕ. ਨਾਮੁ ਸਲਾਹਿ ਤੂ; ਹਰਿ ਗੁਣੀ ਗਹੀਰੁ ॥੧੦॥ ਸਲੋਕ ਮਃ ੧ ॥ ਨਾਨਕ. ਇਹੁ ਤਨੁ ਜਾਲਿ; ਜਿਨਿ ਜਲਿਐ ਨਾਮੁ ਵਿਸਾਰਿਆ ॥ ਪਉਦੀ ਜਾਇ ਪਰਾਲਿ, ਪਿਛੈ ਹਥੁ. ਨ ਅੰਬੜੈ; ਤਿਤੁ ਨਿਵੰਧੈ ਤਾਲਿ ॥੧॥ ਮਃ ੧ ॥ ਨਾਨਕ. ਮਨ ਕੇ ਕੰਮ; ਫਿਟਿਆ ਗਣਤ. ਨ ਆਵਹੀ ॥ ਕਿਤੀ ਲਹਾ ਸਹੰਮ; ਜਾ ਬਖਸੇ. ਤਾ ਧਕਾ ਨਹੀ ॥੨॥ ਪਉੜੀ ॥ ਸਚਾ ਅਮਰੁ ਚਲਾਇਓਨੁ; ਕਰਿ ਸਚੁ ਫੁਰਮਾਣੁ ॥ ਸਦਾ ਨਿਹਚਲੁ ਰਵਿ ਰਹਿਆ; ਸੋ ਪੁਰਖੁ ਸੁਜਾਣੁ ॥ ਗੁਰ ਪਰਸਾਦੀ ਸੇਵੀਐ; ਸਚੁ ਸਬਦਿ ਨੀਸਾਣੁ ॥ ਪੂਰਾ ਥਾਟੁ ਬਣਾਇਆ; ਰੰਗੁ ਗੁਰਮਤਿ ਮਾਣੁ ॥ ਅਗਮ ਅਗੋਚਰੁ ਅਲਖੁ ਹੈ; ਗੁਰਮੁਖਿ ਹਰਿ ਜਾਣੁ ॥੧੧॥ ਸਲੋਕ ਮਃ ੧ ॥ ਨਾਨਕ. ਬਦਰਾ ਮਾਲ ਕਾ; ਭੀਤਰਿ ਧਰਿਆ ਆਣਿ ॥ ਖੋਟੇ ਖਰੇ ਪਰਖੀਅਨਿ; ਸਾਹਿਬ ਕੈ ਦੀਬਾਣਿ ॥੧॥ ਮਃ ੧ ॥ ਨਾਵਣ ਚਲੇ ਤੀਰਥੀ; ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ॥੨॥ ਪਉੜੀ ॥ ਆਪੇ ਹੁਕਮੁ ਚਲਾਇਦਾ; ਜਗੁ ਧੰਧੈ ਲਾਇਆ ॥ ਇਕਿ ਆਪੇ ਹੀ ਆਪਿ ਲਾਇਅਨੁ; ਗੁਰ ਤੇ ਸੁਖੁ ਪਾਇਆ ॥ ਦਹ ਦਿਸ ਇਹੁ ਮਨੁ ਧਾਵਦਾ; ਗੁਰਿ. ਠਾਕਿ ਰਹਾਇਆ ॥ ਨਾਵੈ ਨੋ ਸਭ ਲੋਚਦੀ; ਗੁਰਮਤੀ ਪਾਇਆ ॥ ਧੁਰਿ ਲਿਖਿਆ ਮੇਟਿ. ਨ ਸਕੀਐ; ਜੋ ਹਰਿ ਲਿਖਿ ਪਾਇਆ ॥੧੨॥ ਸਲੋਕ ਮਃ ੧ ॥ ਦੁਇ ਦੀਵੇ; ਚਉਦਹ ਹਟਨਾਲੇ ॥ ਜੇਤੇ ਜੀਅ; ਤੇਤੇ ਵਣਜਾਰੇ ॥ ਖੁਲੑੇ ਹਟ; ਹੋਆ ਵਾਪਾਰੁ ॥ ਜੋ ਪਹੁਚੈ; ਸੋ ਚਲਣਹਾਰੁ ॥ ਧਰਮੁ ਦਲਾਲੁ; ਪਾਏ ਨੀਸਾਣੁ ॥ ਨਾਨਕ; ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥ ਮਃ ੧ ॥ ਰਾਤੀ ਹੋਵਨਿ ਕਾਲੀਆ; ਸੁਪੇਦਾ. ਸੇ ਵੰਨ ॥ ਦਿਹੁ ਬਗਾ ਤਪੈ ਘਣਾ; ਕਾਲਿਆ, ਕਾਲੇ ਵੰਨ ॥ ਅੰਧੇ. ਅਕਲੀ ਬਾਹਰੇ; ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ; ਕਬਹਿ. ਨ ਪਾਵਹਿ ਮਾਨੁ ॥੨॥ ਪਉੜੀ ॥ ਕਾਇਆ ਕੋਟੁ ਰਚਾਇਆ; ਹਰਿ ਸਚੈ ਆਪੇ ॥ ਇਕਿ ਦੂਜੈ ਭਾਇ ਖੁਆਇਅਨੁ; ਹਉਮੈ ਵਿਚਿ ਵਿਆਪੇ ॥ ਇਹੁ ਮਾਨਸ ਜਨਮੁ. ਦੁਲੰਭੁ ਸਾ; ਮਨਮੁਖ ਸੰਤਾਪੇ ॥ ਜਿਸੁ ਆਪਿ ਬੁਝਾਏ. ਸੋ ਬੁਝਸੀ; ਜਿਸੁ ਸਤਿਗੁਰੁ ਥਾਪੇ ॥ ਸਭੁ ਜਗੁ ਖੇਲੁ ਰਚਾਇਓਨੁ; ਸਭ ਵਰਤੈ ਆਪੇ ॥੧੩॥
Источники и права