couponatlas.

Гуру Грантх Сахиб (гурмукхи): Анг 791

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਘਰੁ ਦਰੁ ਪਾਵੈ ਮਹਲੁ; ਨਾਮੁ ਪਿਆਰਿਆ ॥ ਗੁਰਮੁਖਿ ਪਾਇਆ ਨਾਮੁ; ਹਉ. ਗੁਰ ਕਉ ਵਾਰਿਆ ॥ ਤੂ ਆਪਿ ਸਵਾਰਹਿ ਆਪਿ; ਸਿਰਜਨਹਾਰਿਆ ॥੧੬॥ ਸਲੋਕ ਮਃ ੧ ॥ ਦੀਵਾ ਬਲੈ; ਅੰਧੇਰਾ ਜਾਇ ॥ ਬੇਦ ਪਾਠ; ਮਤਿ ਪਾਪਾ ਖਾਇ ॥ ਉਗਵੈ ਸੂਰੁ; ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ॥ ਬੇਦ ਪਾਠ; ਸੰਸਾਰ ਕੀ ਕਾਰ ॥ ਪੜੑਿ ਪੜੑਿ ਪੰਡਿਤ. ਕਰਹਿ ਬੀਚਾਰ ॥ ਬਿਨੁ ਬੂਝੇ; ਸਭ ਹੋਇ ਖੁਆਰ ॥ ਨਾਨਕ. ਗੁਰਮੁਖਿ ਉਤਰਸਿ ਪਾਰਿ ॥੧॥ ਮਃ ੧ ॥ ਸਬਦੈ ਸਾਦੁ. ਨ ਆਇਓ; ਨਾਮਿ. ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ ॥ ਨਾਨਕ. ਪਇਐ ਕਿਰਤਿ ਕਮਾਵਣਾ; ਕੋਇ. ਨ ਮੇਟਣਹਾਰੁ ॥੨॥ ਪਉੜੀ ॥ ਜਿ ਪ੍ਰਭੁ ਸਾਲਾਹੇ ਆਪਣਾ; ਸੋ ਸੋਭਾ ਪਾਏ ॥ ਹਉਮੈ ਵਿਚਹੁ ਦੂਰਿ ਕਰਿ; ਸਚੁ ਮੰਨਿ ਵਸਾਏ ॥ ਸਚੁ ਬਾਣੀ ਗੁਣ ਉਚਰੈ; ਸਚਾ ਸੁਖੁ ਪਾਏ ॥ ਮੇਲੁ ਭਇਆ ਚਿਰੀ ਵਿਛੁੰਨਿਆ; ਗੁਰ ਪੁਰਖਿ ਮਿਲਾਏ ॥ ਮਨੁ ਮੈਲਾ ਇਵ ਸੁਧੁ ਹੈ; ਹਰਿ ਨਾਮੁ ਧਿਆਏ ॥੧੭॥ ਸਲੋਕ ਮਃ ੧ ॥ ਕਾਇਆ ਕੂਮਲ ਫੁਲ ਗੁਣ; ਨਾਨਕ. ਗੁਪਸਿ ਮਾਲ ॥ ਏਨੀ ਫੁਲੀ ਰਉ ਕਰੇ; ਅਵਰ. ਕਿ ਚੁਣੀਅਹਿ ਡਾਲ ॥੧॥ ਮਹਲਾ ੨ ॥ ਨਾਨਕ ਤਿਨਾ ਬਸੰਤੁ ਹੈ; ਜਿਨੑ ਘਰਿ ਵਸਿਆ ਕੰਤੁ ॥ ਜਿਨ ਕੇ ਕੰਤ ਦਿਸਾਪੁਰੀ; ਸੇ ਅਹਿਨਿਸਿ, ਫਿਰਹਿ, ਜਲੰਤ ॥੨॥ ਪਉੜੀ ॥ ਆਪੇ ਬਖਸੇ ਦਇਆ ਕਰਿ; ਗੁਰ ਸਤਿਗੁਰ ਬਚਨੀ ॥ ਅਨਦਿਨੁ ਸੇਵੀ ਗੁਣ ਰਵਾ; ਮਨੁ ਸਚੈ ਰਚਨੀ ॥ ਪ੍ਰਭੁ ਮੇਰਾ ਬੇਅੰਤੁ ਹੈ; ਅੰਤੁ. ਕਿਨੈ ਨ ਲਖਨੀ ॥ ਸਤਿਗੁਰ ਚਰਣੀ ਲਗਿਆ; ਹਰਿ ਨਾਮੁ ਨਿਤ ਜਪਨੀ ॥ ਜੋ ਇਛੈ ਸੋ ਫਲੁ ਪਾਇਸੀ; ਸਭਿ ਘਰੈ ਵਿਚਿ ਜਚਨੀ ॥੧੮॥ ਸਲੋਕ ਮਃ ੧ ॥ ਪਹਿਲ ਬਸੰਤੈ ਆਗਮਨਿ; ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ. ਸਭ ਮਉਲੀਐ; ਤਿਸਹਿ. ਨ ਮਉਲਿਹੁ ਕੋਇ ॥੧॥ ਮਃ ੨ ॥ ਪਹਿਲ ਬਸੰਤੈ ਆਗਮਨਿ; ਤਿਸ ਕਾ ਕਰਹੁ ਬੀਚਾਰੁ ॥ ਨਾਨਕ. ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ ॥੨॥ ਮਃ ੨ ॥ ਮਿਲਿਐ ਮਿਲਿਆ ਨਾ ਮਿਲੈ; ਮਿਲੈ ਮਿਲਿਆ ਜੇ ਹੋਇ ॥ ਅੰਤਰ ਆਤਮੈ ਜੋ ਮਿਲੈ; ਮਿਲਿਆ ਕਹੀਐ ਸੋਇ ॥੩॥ ਪਉੜੀ ॥ ਹਰਿ ਹਰਿ ਨਾਮੁ ਸਲਾਹੀਐ; ਸਚੁ ਕਾਰ ਕਮਾਵੈ ॥ ਦੂਜੀ ਕਾਰੈ ਲਗਿਆ; ਫਿਰਿ ਜੋਨੀ ਪਾਵੈ ॥ ਨਾਮਿ ਰਤਿਆ ਨਾਮੁ ਪਾਈਐ; ਨਾਮੇ ਗੁਣ ਗਾਵੈ ॥ ਗੁਰ ਕੈ ਸਬਦਿ ਸਲਾਹੀਐ; ਹਰਿ ਨਾਮਿ ਸਮਾਵੈ ॥ ਸਤਿਗੁਰ ਸੇਵਾ ਸਫਲ ਹੈ; ਸੇਵਿਐ ਫਲ ਪਾਵੈ ॥੧੯॥ ਸਲੋਕ ਮਃ ੨ ॥ ਕਿਸ ਹੀ ਕੋਈ ਕੋਇ; ਮੰਞੁ ਨਿਮਾਣੀ ਇਕੁ ਤੂ ॥
Источники и права