couponatlas.

Гуру Грантх Сахиб (гурмукхи): Анг 798

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਹਤ ਨਾਨਕੁ. ਸਚੇ ਸਿਉ ਪ੍ਰੀਤਿ ਲਾਏ; ਚੂਕੈ ਮਨਿ ਅਭਿਮਾਨਾ ॥ ਕਹਤ ਸੁਣਤ. ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ॥੪॥੪॥ ਬਿਲਾਵਲੁ ਮਹਲਾ ੩ ॥ ਗੁਰਮੁਖਿ ਪ੍ਰੀਤਿ; ਜਿਸ ਨੋ ਆਪੇ ਲਾਏ ॥ ਤਿਤੁ ਘਰਿ ਬਿਲਾਵਲੁ; ਗੁਰ ਸਬਦਿ ਸੁਹਾਏ ॥ ਮੰਗਲੁ ਨਾਰੀ ਗਾਵਹਿ ਆਏ ॥ ਮਿਲਿ ਪ੍ਰੀਤਮ; ਸਦਾ ਸੁਖੁ ਪਾਏ ॥੧॥ ਹਉ ਤਿਨ ਬਲਿਹਾਰੈ; ਜਿਨੑ ਹਰਿ ਮੰਨਿ ਵਸਾਏ ॥ ਹਰਿ ਜਨ ਕਉ ਮਿਲਿਆ. ਸੁਖੁ ਪਾਈਐ; ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥ ਸਦਾ ਰੰਗਿ ਰਾਤੇ; ਤੇਰੈ ਚਾਏ ॥ ਹਰਿ ਜੀਉ; ਆਪਿ ਵਸੈ ਮਨਿ ਆਏ ॥ ਆਪੇ ਸੋਭਾ; ਸਦ ਹੀ ਪਾਏ ॥ ਗੁਰਮੁਖਿ ਮੇਲੈ; ਮੇਲਿ ਮਿਲਾਏ ॥੨॥ ਗੁਰਮੁਖਿ ਰਾਤੇ; ਸਬਦਿ ਰੰਗਾਏ ॥ ਨਿਜ ਘਰਿ ਵਾਸਾ; ਹਰਿ ਗੁਣ ਗਾਏ ॥ ਰੰਗਿ ਚਲੂਲੈ; ਹਰਿ ਰਸਿ ਭਾਏ ॥ ਇਹੁ ਰੰਗੁ ਕਦੇ. ਨ ਉਤਰੈ; ਸਾਚਿ ਸਮਾਏ ॥੩॥ ਅੰਤਰਿ ਸਬਦੁ; ਮਿਟਿਆ ਅਗਿਆਨੁ ਅੰਧੇਰਾ ॥ ਸਤਿਗੁਰ ਗਿਆਨੁ; ਮਿਲਿਆ ਪ੍ਰੀਤਮੁ ਮੇਰਾ ॥ ਜੋ ਸਚਿ ਰਾਤੇ; ਤਿਨ ਬਹੁੜਿ. ਨ ਫੇਰਾ ॥ ਨਾਨਕ ਨਾਮੁ ਦ੍ਰਿੜਾਏ; ਪੂਰਾ ਗੁਰੁ ਮੇਰਾ ॥੪॥੫॥ ਬਿਲਾਵਲੁ ਮਹਲਾ ੩ ॥ ਪੂਰੇ ਗੁਰ ਤੇ; ਵਡਿਆਈ ਪਾਈ ॥ ਅਚਿੰਤ; ਨਾਮੁ ਵਸਿਆ ਮਨਿ ਆਈ ॥ ਹਉਮੈ ਮਾਇਆ; ਸਬਦਿ ਜਲਾਈ ॥ ਦਰਿ ਸਾਚੈ; ਗੁਰ ਤੇ ਸੋਭਾ ਪਾਈ ॥੧॥ ਜਗਦੀਸ ਸੇਵਉ; ਮੈ ਅਵਰੁ. ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ; ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ ਮਨ ਕੀ ਪਰਤੀਤਿ; ਮਨ ਤੇ ਪਾਈ ॥ ਪੂਰੇ ਗੁਰ ਤੇ; ਸਬਦਿ ਬੁਝਾਈ ॥ ਜੀਵਣ ਮਰਣੁ ਕੋ; ਸਮਸਰਿ ਵੇਖੈ ॥ ਬਹੁੜਿ. ਨ ਮਰੈ; ਨਾ ਜਮੁ ਪੇਖੈ ॥੨॥ ਘਰ ਹੀ ਮਹਿ; ਸਭਿ ਕੋਟ ਨਿਧਾਨ ॥ ਸਤਿਗੁਰਿ ਦਿਖਾਏ; ਗਇਆ ਅਭਿਮਾਨੁ ॥ ਸਦ ਹੀ ਲਾਗਾ; ਸਹਜਿ ਧਿਆਨ ॥ ਅਨਦਿਨੁ ਗਾਵੈ; ਏਕੋ ਨਾਮ ॥੩॥ ਇਸੁ ਜੁਗ ਮਹਿ; ਵਡਿਆਈ ਪਾਈ ॥ ਪੂਰੇ ਗੁਰ ਤੇ; ਨਾਮੁ ਧਿਆਈ ॥ ਜਹ ਦੇਖਾ; ਤਹ ਰਹਿਆ ਸਮਾਈ ॥ ਸਦਾ ਸੁਖਦਾਤਾ; ਕੀਮਤਿ ਨਹੀ ਪਾਈ ॥੪॥ ਪੂਰੈ ਭਾਗਿ; ਗੁਰੁ ਪੂਰਾ ਪਾਇਆ ॥ ਅੰਤਰਿ ਨਾਮੁ ਨਿਧਾਨੁ ਦਿਖਾਇਆ ॥ ਗੁਰ ਕਾ ਸਬਦੁ; ਅਤਿ ਮੀਠਾ ਲਾਇਆ ॥ ਨਾਨਕ ਤ੍ਰਿਸਨ ਬੁਝੀ; ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥ ਰਾਗੁ ਬਿਲਾਵਲੁ ਮਹਲਾ ੪ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਉਦਮ ਮਤਿ ਪ੍ਰਭ ਅੰਤਰਜਾਮੀ; ਜਿਉ ਪ੍ਰੇਰੇ ਤਿਉ ਕਰਨਾ ॥ ਜਿਉ ਨਟੂਆ ਤੰਤੁ ਵਜਾਏ ਤੰਤੀ; ਤਿਉ ਵਾਜਹਿ ਜੰਤ ਜਨਾ ॥੧॥
Источники и права