couponatlas.

Гуру Грантх Сахиб (гурмукхи): Анг 805

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਰਨ ਕਮਲ ਸਿਉ ਲਾਈਐ ਚੀਤਾ ॥੧॥ ਹਉ ਬਲਿਹਾਰੀ; ਜੋ ਪ੍ਰਭੂ ਧਿਆਵਤ ॥ ਜਲਨਿ ਬੁਝੈ; ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥ ਸਫਲ ਜਨਮੁ ਹੋਵਤ ਵਡਭਾਗੀ ॥ ਸਾਧਸੰਗਿ ਰਾਮਹਿ ਲਿਵ ਲਾਗੀ ॥੨॥ ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥ ਇਕ ਨਿਮਖ. ਨ ਵਿਸਰਹੁ; ਪਰਮਾਨੰਦਾ ॥੩॥ ਹਰਿ ਦਰਸਨ ਕੀ; ਮਨਿ ਪਿਆਸ ਘਨੇਰੀ ॥ ਭਨਤਿ ਨਾਨਕ; ਸਰਣਿ ਪ੍ਰਭ ਤੇਰੀ ॥੪॥੮॥੧੩॥ ਬਿਲਾਵਲੁ ਮਹਲਾ ੫ ॥ ਮੋਹਿ ਨਿਰਗੁਨ; ਸਭ ਗੁਣਹ ਬਿਹੂਨਾ ॥ ਦਇਆ ਧਾਰਿ; ਅਪੁਨਾ ਕਰਿ ਲੀਨਾ ॥੧॥ ਮੇਰਾ ਮਨੁ ਤਨੁ; ਹਰਿ ਗੋਪਾਲਿ ਸੁਹਾਇਆ ॥ ਕਰਿ ਕਿਰਪਾ ਪ੍ਰਭੁ; ਘਰ ਮਹਿ ਆਇਆ ॥੧॥ ਰਹਾਉ ॥ ਭਗਤਿ ਵਛਲ; ਭੈ ਕਾਟਨਹਾਰੇ ॥ ਸੰਸਾਰ ਸਾਗਰ; ਅਬ ਉਤਰੇ ਪਾਰੇ ॥੨॥ ਪਤਿਤ. ਪਾਵਨ ਪ੍ਰਭ ਬਿਰਦੁ; ਬੇਦਿ ਲੇਖਿਆ ॥ ਪਾਰਬ੍ਰਹਮੁ; ਸੋ ਨੈਨਹੁ ਪੇਖਿਆ ॥੩॥ ਸਾਧਸੰਗਿ; ਪ੍ਰਗਟੇ ਨਾਰਾਇਣ ॥ ਨਾਨਕ ਦਾਸ; ਸਭਿ ਦੂਖ ਪਲਾਇਣ ॥੪॥੯॥੧੪॥ ਬਿਲਾਵਲੁ ਮਹਲਾ ੫ ॥ ਕਵਨੁ ਜਾਨੈ; ਪ੍ਰਭ ਤੁਮੑਰੀ ਸੇਵਾ ॥ ਪ੍ਰਭ ਅਵਿਨਾਸੀ; ਅਲਖ ਅਭੇਵਾ ॥੧॥ ਗੁਣ ਬੇਅੰਤ. ਪ੍ਰਭ ਗਹਿਰ ਗੰਭੀਰੇ ॥ ਊਚ ਮਹਲ; ਸੁਆਮੀ ਪ੍ਰਭ ਮੇਰੇ ॥ ਤੂ ਅਪਰੰਪਰ; ਠਾਕੁਰ ਮੇਰੇ ॥੧॥ ਰਹਾਉ ॥ ਏਕਸ ਬਿਨੁ; ਨਾਹੀ ਕੋ ਦੂਜਾ ॥ ਤੁਮੑ ਹੀ ਜਾਨਹੁ; ਅਪਨੀ ਪੂਜਾ ॥੨॥ ਆਪਹੁ ਕਛੂ; ਨ ਹੋਵਤ ਭਾਈ ॥ ਜਿਸੁ ਪ੍ਰਭੁ ਦੇਵੈ; ਸੋ ਨਾਮੁ ਪਾਈ ॥੩॥ ਕਹੁ ਨਾਨਕ; ਜੋ ਜਨੁ ਪ੍ਰਭ ਭਾਇਆ ॥ ਗੁਣ ਨਿਧਾਨ ਪ੍ਰਭੁ; ਤਿਨ ਹੀ ਪਾਇਆ ॥੪॥੧੦॥੧੫॥ ਬਿਲਾਵਲੁ ਮਹਲਾ ੫ ॥ ਮਾਤ ਗਰਭ ਮਹਿ; ਹਾਥ ਦੇ ਰਾਖਿਆ ॥ ਹਰਿ ਰਸੁ ਛੋਡਿ; ਬਿਖਿਆ ਫਲੁ ਚਾਖਿਆ ॥੧॥ ਭਜੁ ਗੋਬਿਦ ਸਭ; ਛੋਡਿ ਜੰਜਾਲ ॥ ਜਬ ਜਮੁ ਆਇ ਸੰਘਾਰੈ ਮੂੜੇ; ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥ ਤਨੁ ਮਨੁ ਧਨੁ; ਅਪਨਾ ਕਰਿ ਥਾਪਿਆ ॥ ਕਰਨਹਾਰੁ ਇਕ ਨਿਮਖ. ਨ ਜਾਪਿਆ ॥੨॥ ਮਹਾ ਮੋਹ ਅੰਧ ਕੂਪ ਪਰਿਆ ॥ ਪਾਰਬ੍ਰਹਮੁ; ਮਾਇਆ ਪਟਲਿ ਬਿਸਰਿਆ ॥੩॥ ਵਡੈ ਭਾਗਿ; ਪ੍ਰਭ ਕੀਰਤਨੁ ਗਾਇਆ ॥ ਸੰਤਸੰਗਿ; ਨਾਨਕ ਪ੍ਰਭੁ ਪਾਇਆ ॥੪॥੧੧॥੧੬॥ ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ; ਹੋਆ ਪਾਰਬ੍ਰਹਮੁ ਸਹਾਈ ॥੧॥ ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ; ਅਨਿਕ ਗੁਣਾ ਜਾ ਕੇ. ਜਾਹਿ ਨ ਗਣੇ ॥੧॥ ਰਹਾਉ ॥ ਸਗਲ ਸਰੰਜਾਮ; ਕਰੇ ਪ੍ਰਭੁ ਆਪੇ ॥ ਭਏ ਮਨੋਰਥ; ਸੋ ਪ੍ਰਭੁ ਜਾਪੇ ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ ॥
Источники и права