couponatlas.

Гуру Грантх Сахиб (гурмукхи): Анг 813

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੀਨ ਦਇਆਲ ਕ੍ਰਿਪਾ ਨਿਧੇ; ਸਾਸਿ ਸਾਸਿ ਸਮੑਾਰੈ ॥੨॥ ਕਰਣਹਾਰੁ. ਜੋ ਕਰਿ ਰਹਿਆ; ਸਾਈ ਵਡਿਆਈ ॥ ਗੁਰਿ ਪੂਰੈ ਉਪਦੇਸਿਆ; ਸੁਖੁ ਖਸਮ ਰਜਾਈ ॥੩॥ ਚਿੰਤ ਅੰਦੇਸਾ ਗਣਤ ਤਜਿ; ਜਨਿ ਹੁਕਮੁ ਪਛਾਤਾ ॥ ਨਹ ਬਿਨਸੈ. ਨਹ ਛੋਡਿ ਜਾਇ; ਨਾਨਕ ਰੰਗਿ ਰਾਤਾ ॥੪॥੧੮॥੪੮॥ ਬਿਲਾਵਲੁ ਮਹਲਾ ੫ ॥ ਮਹਾ ਤਪਤਿ ਤੇ. ਭਈ ਸਾਂਤਿ; ਪਰਸਤ ਪਾਪ ਨਾਠੇ ॥ ਅੰਧ ਕੂਪ ਮਹਿ ਗਲਤ ਥੇ; ਕਾਢੇ ਦੇ ਹਾਥੇ ॥੧॥ ਓਇ ਹਮਾਰੇ ਸਾਜਨਾ; ਹਮ ਉਨ ਕੀ ਰੇਨ ॥ ਜਿਨ ਭੇਟਤ ਹੋਵਤ ਸੁਖੀ; ਜੀਅ ਦਾਨੁ ਦੇਨ ॥੧॥ ਰਹਾਉ ॥ ਪਰਾ ਪੂਰਬਲਾ ਲੀਖਿਆ; ਮਿਲਿਆ ਅਬ ਆਇ ॥ ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥੨॥ ਭੈ ਬਿਨਸੇ ਤਿਹੁ ਲੋਕ ਕੇ; ਪਾਏ ਸੁਖ ਥਾਨ ॥ ਦਇਆ ਕਰੀ ਸਮਰਥ ਗੁਰਿ; ਬਸਿਆ ਮਨਿ ਨਾਮ ॥੩॥ ਨਾਨਕ ਕੀ ਤੂ ਟੇਕ ਪ੍ਰਭ; ਤੇਰਾ ਆਧਾਰ ॥ ਕਰਣ ਕਾਰਣ ਸਮਰਥ ਪ੍ਰਭ; ਹਰਿ ਅਗਮ ਅਪਾਰ ॥੪॥੧੯॥੪੯॥ ਬਿਲਾਵਲੁ ਮਹਲਾ ੫ ॥ ਸੋਈ ਮਲੀਨੁ ਦੀਨੁ ਹੀਨੁ; ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ. ਨ ਬੂਝਈ; ਆਪੁ ਗਨੈ ਬਿਗਾਨਾ ॥੧॥ ਦੂਖੁ ਤਦੇ. ਜਦਿ ਵੀਸਰੈ; ਸੁਖੁ. ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ; ਨਿਤ ਹਰਿ ਗੁਣ ਗਾਏ ॥੧॥ ਰਹਾਉ ॥ ਊਚੇ ਤੇ ਨੀਚਾ ਕਰੈ; ਨੀਚ ਖਿਨ ਮਹਿ ਥਾਪੈ ॥ ਕੀਮਤਿ ਕਹੀ. ਨ ਜਾਈਐ; ਠਾਕੁਰ ਪਰਤਾਪੈ ॥੨॥ ਪੇਖਤ ਲੀਲਾ ਰੰਗ ਰੂਪ; ਚਲਨੈ ਦਿਨੁ ਆਇਆ ॥ ਸੁਪਨੇ ਕਾ ਸੁਪਨਾ ਭਇਆ; ਸੰਗਿ ਚਲਿਆ ਕਮਾਇਆ ॥੩॥ ਕਰਣ ਕਾਰਣ ਸਮਰਥ ਪ੍ਰਭ; ਤੇਰੀ ਸਰਣਾਈ ॥ ਹਰਿ ਦਿਨਸੁ ਰੈਣਿ ਨਾਨਕੁ ਜਪੈ; ਸਦ ਸਦ ਬਲਿ ਜਾਈ ॥੪॥੨੦॥੫੦॥ ਬਿਲਾਵਲੁ ਮਹਲਾ ੫ ॥ ਜਲੁ ਢੋਵਉ, ਇਹ ਸੀਸ ਕਰਿ; ਕਰ ਪਗ ਪਖਲਾਵਉ ॥ ਬਾਰਿ ਜਾਉ. ਲਖ ਬੇਰੀਆ; ਦਰਸੁ ਪੇਖਿ ਜੀਵਾਵਉ ॥੧॥ ਕਰਉ ਮਨੋਰਥ ਮਨੈ ਮਾਹਿ; ਅਪਨੇ ਪ੍ਰਭ ਤੇ ਪਾਵਉ ॥ ਦੇਉ ਸੂਹਨੀ ਸਾਧ ਕੈ; ਬੀਜਨੁ ਢੋਲਾਵਉ ॥੧॥ ਰਹਾਉ ॥ ਅੰਮ੍ਰਿਤ ਗੁਣ ਸੰਤ ਬੋਲਤੇ; ਸੁਣਿ ਮਨਹਿ ਪੀਲਾਵਉ ॥ ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ; ਬਿਖੈ ਜਲਨਿ ਬੁਝਾਵਉ ॥੨॥ ਜਬ ਭਗਤਿ ਕਰਹਿ ਸੰਤ ਮੰਡਲੀ; ਤਿਨੑ ਮਿਲਿ ਹਰਿ ਗਾਵਉ ॥ ਕਰਉ ਨਮਸਕਾਰ ਭਗਤ ਜਨ; ਧੂਰਿ ਮੁਖਿ ਲਾਵਉ ॥੩॥ ਊਠਤ ਬੈਠਤ ਜਪਉ ਨਾਮੁ; ਇਹੁ ਕਰਮੁ ਕਮਾਵਉ ॥ ਨਾਨਕ ਕੀ ਪ੍ਰਭ ਬੇਨਤੀ; ਹਰਿ ਸਰਨਿ ਸਮਾਵਉ ॥੪॥੨੧॥੫੧॥ ਬਿਲਾਵਲੁ ਮਹਲਾ ੫ ॥ ਇਹੁ ਸਾਗਰੁ ਸੋਈ ਤਰੈ; ਜੋ ਹਰਿ ਗੁਣ ਗਾਏ ॥ ਸਾਧਸੰਗਤਿ ਕੈ ਸੰਗਿ ਵਸੈ; ਵਡਭਾਗੀ ਪਾਏ ॥੧॥
Источники и права