couponatlas.

Гуру Грантх Сахиб (гурмукхи): Анг 816

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਧੰਨੁ ਸੁ ਥਾਨੁ ਬਸੰਤ ਧੰਨੁ; ਜਹ ਜਪੀਐ ਨਾਮੁ ॥ ਕਥਾ ਕੀਰਤਨੁ ਹਰਿ ਅਤਿ ਘਨਾ; ਸੁਖ ਸਹਜ ਬਿਸ੍ਰਾਮੁ ॥੩॥ ਮਨ ਤੇ ਕਦੇ. ਨ ਵੀਸਰੈ; ਅਨਾਥ ਕੋ ਨਾਥ ॥ ਨਾਨਕ. ਪ੍ਰਭ ਸਰਣਾਗਤੀ; ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ ਬਿਲਾਵਲੁ ਮਹਲਾ ੫ ॥ ਜਿਨਿ ਤੂ. ਬੰਧਿ ਕਰਿ ਛੋਡਿਆ; ਫੁਨਿ ਸੁਖ ਮਹਿ ਪਾਇਆ ॥ ਸਦਾ ਸਿਮਰਿ ਚਰਣਾਰਬਿੰਦ; ਸੀਤਲ ਹੋਤਾਇਆ ॥੧॥ ਜੀਵਤਿਆ ਅਥਵਾ ਮੁਇਆ; ਕਿਛੁ ਕਾਮਿ. ਨ ਆਵੈ ॥ ਜਿਨਿ ਏਹੁ ਰਚਨੁ ਰਚਾਇਆ; ਕੋਊ. ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥ ਰੇ ਪ੍ਰਾਣੀ. ਉਸਨ ਸੀਤ ਕਰਤਾ ਕਰੈ; ਘਾਮ ਤੇ ਕਾਢੈ ॥ ਕੀਰੀ ਤੇ ਹਸਤੀ ਕਰੈ; ਟੂਟਾ ਲੇ ਗਾਢੈ ॥੨॥ ਅੰਡਜ ਜੇਰਜ ਸੇਤਜ ਉਤਭੁਜਾ; ਪ੍ਰਭ ਕੀ ਇਹ ਕਿਰਤਿ ॥ ਕਿਰਤ ਕਮਾਵਨ ਸਰਬ ਫਲ; ਰਵੀਐ ਹਰਿ ਨਿਰਤਿ ॥੩॥ ਹਮ ਤੇ ਕਛੂ. ਨ ਹੋਵਨਾ; ਸਰਣਿ ਪ੍ਰਭ ਸਾਧ ॥ ਮੋਹ ਮਗਨ ਕੂਪ ਅੰਧ ਤੇ; ਨਾਨਕ ਗੁਰ ਕਾਢ ॥੪॥੩੦॥੬੦॥ ਬਿਲਾਵਲੁ ਮਹਲਾ ੫ ॥ ਖੋਜਤ ਖੋਜਤ ਮੈ ਫਿਰਾ; ਖੋਜਉ ਬਨ ਥਾਨ ॥ ਅਛਲ ਅਛੇਦ ਅਭੇਦ ਪ੍ਰਭ; ਐਸੇ ਭਗਵਾਨ ॥੧॥ ਕਬ ਦੇਖਉ ਪ੍ਰਭੁ ਆਪਨਾ; ਆਤਮ ਕੈ ਰੰਗਿ ॥ ਜਾਗਨ ਤੇ ਸੁਪਨਾ ਭਲਾ; ਬਸੀਐ ਪ੍ਰਭ ਸੰਗਿ ॥੧॥ ਰਹਾਉ ॥ ਬਰਨ ਆਸ੍ਰਮ ਸਾਸਤ੍ਰ ਸੁਨਉ; ਦਰਸਨ ਕੀ ਪਿਆਸ ॥ ਰੂਪੁ ਨ. ਰੇਖ ਨ ਪੰਚ ਤਤ; ਠਾਕੁਰ ਅਬਿਨਾਸ ॥੨॥ ਓਹੁ ਸਰੂਪੁ ਸੰਤਨ ਕਹਹਿ; ਵਿਰਲੇ ਜੋਗੀਸੁਰ ॥ ਕਰਿ ਕਿਰਪਾ ਜਾ ਕਉ ਮਿਲੇ; ਧਨਿ ਧਨਿ ਤੇ. ਈਸੁਰ ॥੩॥ ਸੋ ਅੰਤਰਿ ਸੋ ਬਾਹਰੇ; ਬਿਨਸੇ ਤਹ ਭਰਮਾ ॥ ਨਾਨਕ ਤਿਸੁ ਪ੍ਰਭੁ ਭੇਟਿਆ; ਜਾ ਕੇ ਪੂਰਨ ਕਰਮਾ ॥੪॥੩੧॥੬੧॥ ਬਿਲਾਵਲੁ ਮਹਲਾ ੫ ॥ ਜੀਅ ਜੰਤ ਸੁਪ੍ਰਸੰਨ ਭਏ; ਦੇਖਿ ਪ੍ਰਭ ਪਰਤਾਪ ॥ ਕਰਜੁ ਉਤਾਰਿਆ ਸਤਿਗੁਰੂ; ਕਰਿ ਆਹਰੁ ਆਪ ॥੧॥ ਖਾਤ ਖਰਚਤ. ਨਿਬਹਤ ਰਹੈ; ਗੁਰਸਬਦੁ ਅਖੂਟ ॥ ਪੂਰਨ ਭਈ ਸਮਗਰੀ; ਕਬਹੂ. ਨਹੀ ਤੂਟ ॥੧॥ ਰਹਾਉ ॥ ਸਾਧਸੰਗਿ ਆਰਾਧਨਾ; ਹਰਿ ਨਿਧਿ ਆਪਾਰ ॥ ਧਰਮ ਅਰਥ ਅਰੁ ਕਾਮ ਮੋਖ; ਦੇਤੇ. ਨਹੀ ਬਾਰ ॥੨॥ ਭਗਤ ਅਰਾਧਹਿ ਏਕ ਰੰਗਿ; ਗੋਬਿੰਦ ਗੁਪਾਲ ॥ ਰਾਮ ਨਾਮ ਧਨੁ ਸੰਚਿਆ; ਜਾ ਕਾ. ਨਹੀ ਸੁਮਾਰੁ ॥੩॥ ਸਰਨਿ ਪਰੇ ਪ੍ਰਭ ਤੇਰੀਆ; ਪ੍ਰਭ ਕੀ ਵਡਿਆਈ ॥ ਨਾਨਕ. ਅੰਤੁ, ਨ ਪਾਈਐ; ਬੇਅੰਤ ਗੁਸਾਈ ॥੪॥੩੨॥੬੨॥ ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪੂਰਨ ਪ੍ਰਭੂ; ਕਾਰਜ ਭਏ ਰਾਸਿ ॥ ਕਰਤਾਰ ਪੁਰਿ ਕਰਤਾ ਵਸੈ; ਸੰਤਨ ਕੈ ਪਾਸਿ ॥੧॥ ਰਹਾਉ ॥ ਬਿਘਨੁ. ਨ ਕੋਊ ਲਾਗਤਾ; ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ; ਭਗਤਨ ਕੀ ਰਾਸਿ ॥੧॥
Источники и права