couponatlas.

Гуру Грантх Сахиб (гурмукхи): Анг 839

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ; ਪਰਮ ਪਦੁ ਪਾਈ ॥੧॥ ਕਿਆ ਜਪੁ ਜਾਪਉ; ਬਿਨੁ ਜਗਦੀਸੈ ॥ ਗੁਰ ਕੈ ਸਬਦਿ; ਮਹਲੁ ਘਰੁ ਦੀਸੈ ॥੧॥ ਰਹਾਉ ॥ ਦੂਜੈ ਭਾਇ ਲਗੇ; ਪਛੁਤਾਣੇ ॥ ਜਮ ਦਰਿ ਬਾਧੇ; ਆਵਣ ਜਾਣੇ ॥ ਕਿਆ ਲੈ ਆਵਹਿ; ਕਿਆ ਲੇ ਜਾਹਿ ॥ ਸਿਰਿ ਜਮਕਾਲੁ; ਸਿ ਚੋਟਾ ਖਾਹਿ ॥ ਬਿਨੁ ਗੁਰਸਬਦ; ਨ ਛੂਟਸਿ ਕੋਇ ॥ ਪਾਖੰਡਿ ਕੀਨੑੈ; ਮੁਕਤਿ. ਨ ਹੋਇ ॥੨॥ ਆਪੇ ਸਚੁ ਕੀਆ; ਕਰ ਜੋੜਿ ॥ ਅੰਡਜ; ਫੋੜਿ ਜੋੜਿ ਵਿਛੋੜਿ ॥ ਧਰਤਿ ਅਕਾਸੁ ਕੀਏ; ਬੈਸਣ ਕਉ ਥਾਉ ॥ ਰਾਤਿ ਦਿਨੰਤੁ; ਕੀਏ ਭਉ ਭਾਉ ॥ ਜਿਨਿ ਕੀਏ; ਕਰਿ ਵੇਖਣਹਾਰਾ ॥ ਅਵਰੁ; ਨ ਦੂਜਾ ਸਿਰਜਣਹਾਰਾ ॥੩॥ ਤ੍ਰਿਤੀਆ; ਬ੍ਰਹਮਾ ਬਿਸਨੁ ਮਹੇਸਾ ॥ ਦੇਵੀ ਦੇਵ ਉਪਾਏ ਵੇਸਾ ॥ ਜੋਤੀ ਜਾਤੀ; ਗਣਤ. ਨ ਆਵੈ ॥ ਜਿਨਿ ਸਾਜੀ; ਸੋ ਕੀਮਤਿ ਪਾਵੈ ॥ ਕੀਮਤਿ ਪਾਇ; ਰਹਿਆ ਭਰਪੂਰਿ ॥ ਕਿਸੁ ਨੇੜੈ; ਕਿਸੁ ਆਖਾ ਦੂਰਿ ॥੪॥ ਚਉਥਿ ਉਪਾਏ; ਚਾਰੇ ਬੇਦਾ ॥ ਖਾਣੀ ਚਾਰੇ; ਬਾਣੀ ਭੇਦਾ ॥ ਅਸਟ ਦਸਾ; ਖਟੁ ਤੀਨਿ ਉਪਾਏ ॥ ਸੋ ਬੂਝੈ; ਜਿਸੁ ਆਪਿ ਬੁਝਾਏ ॥ ਤੀਨਿ ਸਮਾਵੈ; ਚਉਥੈ ਵਾਸਾ ॥ ਪ੍ਰਣਵਤਿ ਨਾਨਕ; ਹਮ ਤਾ ਕੇ ਦਾਸਾ ॥੫॥ ਪੰਚਮੀ; ਪੰਚ ਭੂਤ ਬੇਤਾਲਾ ॥ ਆਪਿ ਅਗੋਚਰੁ; ਪੁਰਖੁ ਨਿਰਾਲਾ ॥ ਇਕਿ ਭ੍ਰਮਿ ਭੂਖੇ; ਮੋਹ ਪਿਆਸੇ ॥ ਇਕਿ ਰਸੁ ਚਾਖਿ; ਸਬਦਿ ਤ੍ਰਿਪਤਾਸੇ ॥ ਇਕਿ ਰੰਗਿ ਰਾਤੇ; ਇਕਿ ਮਰਿ ਧੂਰਿ ॥ ਇਕਿ ਦਰਿ ਘਰਿ; ਸਾਚੈ ਦੇਖਿ ਹਦੂਰਿ ॥੬॥ ਝੂਠੇ ਕਉ; ਨਾਹੀ ਪਤਿ ਨਾਉ ॥ ਕਬਹੁ. ਨ ਸੂਚਾ; ਕਾਲਾ ਕਾਉ ॥ ਪਿੰਜਰਿ; ਪੰਖੀ ਬੰਧਿਆ ਕੋਇ ॥ ਛੇਰੀਂ ਭਰਮੈ; ਮੁਕਤਿ. ਨ ਹੋਇ ॥ ਤਉ ਛੂਟੈ; ਜਾ ਖਸਮੁ ਛਡਾਏ ॥ ਗੁਰਮਤਿ ਮੇਲੇ; ਭਗਤਿ ਦ੍ਰਿੜਾਏ ॥੭॥ ਖਸਟੀ; ਖਟੁ ਦਰਸਨ ਪ੍ਰਭ ਸਾਜੇ ॥ ਅਨਹਦ ਸਬਦੁ; ਨਿਰਾਲਾ ਵਾਜੇ ॥ ਜੇ ਪ੍ਰਭ ਭਾਵੈ; ਤਾ ਮਹਲਿ ਬੁਲਾਵੈ ॥ ਸਬਦੇ ਭੇਦੇ; ਤਉ ਪਤਿ ਪਾਵੈ ॥ ਕਰਿ ਕਰਿ ਵੇਸ; ਖਪਹਿ ਜਲਿ ਜਾਵਹਿ ॥ ਸਾਚੈ ਸਾਚੇ ਸਾਚਿ ਸਮਾਵਹਿ ॥੮॥ ਸਪਤਮੀ; ਸਤੁ ਸੰਤੋਖੁ ਸਰੀਰਿ ॥ ਸਾਤ ਸਮੁੰਦ; ਭਰੇ ਨਿਰਮਲ ਨੀਰਿ ॥ ਮਜਨੁ; ਸੀਲੁ ਸਚੁ ਰਿਦੈ ਵੀਚਾਰਿ ॥ ਗੁਰ ਕੈ ਸਬਦਿ; ਪਾਵੈ ਸਭਿ ਪਾਰਿ ॥ ਮਨਿ ਸਾਚਾ; ਮੁਖਿ ਸਾਚਉ ਭਾਇ ॥ ਸਚੁ ਨੀਸਾਣੈ; ਠਾਕ. ਨ ਪਾਇ ॥੯॥ ਅਸਟਮੀ; ਅਸਟ ਸਿਧਿ ਬੁਧਿ ਸਾਧੈ ॥ ਸਚੁ ਨਿਹਕੇਵਲੁ; ਕਰਮਿ ਅਰਾਧੈ ॥ ਪਉਣ ਪਾਣੀ ਅਗਨੀ; ਬਿਸਰਾਉ ॥ ਤਹੀ ਨਿਰੰਜਨੁ. ਸਾਚੋ ਨਾਉ ॥ ਤਿਸੁ ਮਹਿ; ਮਨੂਆ ਰਹਿਆ ਲਿਵ ਲਾਇ ॥ ਪ੍ਰਣਵਤਿ ਨਾਨਕੁ; ਕਾਲੁ. ਨ ਖਾਇ ॥੧੦॥ ਨਾਉ ਨਉਮੀ; ਨਵੇ ਨਾਥ ਨਵ ਖੰਡਾ ॥ ਘਟਿ ਘਟਿ ਨਾਥੁ; ਮਹਾ ਬਲਵੰਡਾ ॥
Источники и права