couponatlas.

Гуру Грантх Сахиб (гурмукхи): Анг 857

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਸਨੁ ਪਵਨ; ਦੂਰਿ ਕਰਿ ਬਵਰੇ ॥ ਛੋਡਿ ਕਪਟੁ; ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥ ਜਿਹ ਤੂ ਜਾਚਹਿ; ਸੋ ਤ੍ਰਿਭਵਨ ਭੋਗੀ ॥ ਕਹਿ ਕਬੀਰ; ਕੇਸੌ ਜਗਿ ਜੋਗੀ ॥੨॥੮॥ ਬਿਲਾਵਲੁ ॥ ਇਨੑਿ ਮਾਇਆ ਜਗਦੀਸ ਗੁਸਾਈ; ਤੁਮੑਰੇ ਚਰਨ ਬਿਸਾਰੇ ॥ ਕਿੰਚਤ ਪ੍ਰੀਤਿ. ਨ ਉਪਜੈ ਜਨ ਕਉ; ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥ ਧ੍ਰਿਗੁ ਤਨੁ. ਧ੍ਰਿਗੁ ਧਨੁ. ਧ੍ਰਿਗੁ ਇਹ ਮਾਇਆ; ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥ ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ; ਬਾਂਧੇ ਆਪ ਬਚੰਨੀ ॥੧॥ ਕਿਆ ਖੇਤੀ. ਕਿਆ ਲੇਵਾ ਦੇਈ; ਪਰਪੰਚ ਝੂਠੁ ਗੁਮਾਨਾ ॥ ਕਹਿ ਕਬੀਰ. ਤੇ ਅੰਤਿ ਬਿਗੂਤੇ; ਆਇਆ ਕਾਲੁ ਨਿਦਾਨਾ ॥੨॥੯॥ ਬਿਲਾਵਲੁ ॥ ਸਰੀਰ ਸਰੋਵਰ ਭੀਤਰੇ; ਆਛੈ ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ; ਜਾ ਕੈ. ਰੇਖ ਨ ਰੂਪ ॥੧॥ ਰੇ ਮਨ ਹਰਿ ਭਜੁ. ਭ੍ਰਮੁ ਤਜਹੁ; ਜਗਜੀਵਨ ਰਾਮ ॥੧॥ ਰਹਾਉ ॥ ਆਵਤ ਕਛੂ. ਨ ਦੀਸਈ; ਨਹ ਦੀਸੈ ਜਾਤ ॥ ਜਹ ਉਪਜੈ. ਬਿਨਸੈ ਤਹੀ; ਜੈਸੇ ਪੁਰਿਵਨ ਪਾਤ ॥੨॥ ਮਿਥਿਆ ਕਰਿ ਮਾਇਆ ਤਜੀ; ਸੁਖ ਸਹਜ ਬੀਚਾਰਿ ॥ ਕਹਿ ਕਬੀਰ. ਸੇਵਾ ਕਰਹੁ; ਮਨ ਮੰਝਿ ਮੁਰਾਰਿ ॥੩॥੧੦॥ ਬਿਲਾਵਲੁ ॥ ਜਨਮ ਮਰਨ ਕਾ ਭ੍ਰਮੁ ਗਇਆ; ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ; ਗੁਰ ਸਾਖੀ ਜਾਗੀ ॥੧॥ ਰਹਾਉ ॥ ਕਾਸੀ ਤੇ ਧੁਨਿ ਊਪਜੈ; ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ; ਧੁਨਿ ਕਹਾਂ ਸਮਾਈ ॥੧॥ ਤ੍ਰਿਕੁਟੀ ਸੰਧਿ ਮੈ ਪੇਖਿਆ; ਘਟ ਹੂ ਘਟ ਜਾਗੀ ॥ ਐਸੀ ਬੁਧਿ ਸਮਾਚਰੀ; ਘਟ ਮਾਹਿ ਤਿਆਗੀ ॥੨॥ ਆਪੁ ਆਪ ਤੇ ਜਾਨਿਆ; ਤੇਜ ਤੇਜੁ ਸਮਾਨਾ ॥ ਕਹੁ ਕਬੀਰ. ਅਬ ਜਾਨਿਆ; ਗੋਬਿਦ ਮਨੁ ਮਾਨਾ ॥੩॥੧੧॥ ਬਿਲਾਵਲੁ ॥ ਚਰਨ ਕਮਲ ਜਾ ਕੈ ਰਿਦੈ ਬਸਹਿ; ਸੋ ਜਨੁ ਕਿਉ ਡੋਲੈ ਦੇਵ ॥ ਮਾਨੌ ਸਭ ਸੁਖ ਨਉ ਨਿਧਿ ਤਾ ਕੈ; ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥ ਤਬ ਇਹ ਮਤਿ. ਜਉ ਸਭ ਮਹਿ ਪੇਖੈ; ਕੁਟਿਲ ਗਾਂਠਿ ਜਬ ਖੋਲੈ ਦੇਵ ॥ ਬਾਰੰ ਬਾਰ ਮਾਇਆ ਤੇ ਅਟਕੈ; ਲੈ ਨਰਜਾ. ਮਨੁ ਤੋਲੈ ਦੇਵ ॥੧॥ ਜਹ ਉਹੁ ਜਾਇ. ਤਹੀ ਸੁਖੁ ਪਾਵੈ; ਮਾਇਆ ਤਾਸੁ. ਨ ਝੋਲੈ, ਦੇਵ ॥ ਕਹਿ ਕਬੀਰ. ਮੇਰਾ ਮਨੁ ਮਾਨਿਆ; ਰਾਮ ਪ੍ਰੀਤਿ ਕੀਓ ਲੈ, ਦੇਵ ॥੨॥੧੨॥ ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ ॥ ੴ ਸਤਿਗੁਰ ਪ੍ਰਸਾਦਿ ॥ ਸਫਲ ਜਨਮੁ ਮੋ ਕਉ, ਗੁਰ ਕੀਨਾ ॥
Источники и права