couponatlas.

Гуру Грантх Сахиб (гурмукхи): Анг 886

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਡੈ ਭਾਗਿ; ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ; ਨਾਹੀ ਉਧਾਰੁ ॥ ਬਾਬਾ ਨਾਨਕੁ; ਆਖੈ ਏਹੁ ਬੀਚਾਰੁ ॥੨॥੧੧॥ ਰਾਗੁ ਰਾਮਕਲੀ ਮਹਲਾ ੫ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਚਾਰਿ ਪੁਕਾਰਹਿ; ਨਾ ਤੂ ਮਾਨਹਿ ॥ ਖਟੁ ਭੀ; ਏਕਾ ਬਾਤ ਵਖਾਨਹਿ ॥ ਦਸ ਅਸਟੀ ਮਿਲਿ; ਏਕੋ ਕਹਿਆ ॥ ਤਾ ਭੀ ਜੋਗੀ; ਭੇਦੁ. ਨ ਲਹਿਆ ॥੧॥ ਕਿੰਕੁਰੀ ਅਨੂਪ ਵਾਜੈ ॥ ਜੋਗੀਆ; ਮਤਵਾਰੋ ਰੇ ॥੧॥ ਰਹਾਉ ॥ ਪ੍ਰਥਮੇ ਵਸਿਆ; ਸਤ ਕਾ ਖੇੜਾ ॥ ਤ੍ਰਿਤੀਏ ਮਹਿ; ਕਿਛੁ ਭਇਆ ਦੁਤੇੜਾ ॥ ਦੁਤੀਆ; ਅਰਧੋ ਅਰਧਿ ਸਮਾਇਆ ॥ ਏਕੁ ਰਹਿਆ; ਤਾ ਏਕੁ ਦਿਖਾਇਆ ॥੨॥ ਏਕੈ ਸੂਤਿ ਪਰੋਏ ਮਣੀਏ ॥ ਗਾਠੀ ਭਿਨਿ ਭਿਨਿ; ਭਿਨਿ ਭਿਨਿ ਤਣੀਏ ॥ ਫਿਰਤੀ ਮਾਲਾ; ਬਹੁ ਬਿਧਿ ਭਾਇ ॥ ਖਿੰਚਿਆ ਸੂਤੁ; ਤ ਆਈ ਥਾਇ ॥੩॥ ਚਹੁ ਮਹਿ ਏਕੈ; ਮਟੁ ਹੈ ਕੀਆ ॥ ਤਹ ਬਿਖੜੇ ਥਾਨ; ਅਨਿਕ ਖਿੜਕੀਆ ॥ ਖੋਜਤ ਖੋਜਤ; ਦੁਆਰੇ ਆਇਆ ॥ ਤਾ ਨਾਨਕ; ਜੋਗੀ ਮਹਲੁ ਘਰੁ ਪਾਇਆ ॥੪॥ ਇਉ; ਕਿੰਕੁਰੀ ਆਨੂਪ ਵਾਜੈ ॥ ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥ ਰਾਮਕਲੀ ਮਹਲਾ ੫ ॥ ਤਾਗਾ ਕਰਿ ਕੈ; ਲਾਈ ਥਿਗਲੀ ॥ ਲਉ ਨਾੜੀ; ਸੂਆ ਹੈ ਅਸਤੀ ॥ ਅੰਭੈ ਕਾ ਕਰਿ ਡੰਡਾ ਧਰਿਆ ॥ ਕਿਆ ਤੂ ਜੋਗੀ; ਗਰਬਹਿ ਪਰਿਆ ॥੧॥ ਜਪਿ ਨਾਥੁ; ਦਿਨੁ ਰੈਨਾਈ ॥ ਤੇਰੀ ਖਿੰਥਾ; ਦੋ ਦਿਹਾਈ ॥੧॥ ਰਹਾਉ ॥ ਗਹਰੀ ਬਿਭੂਤ ਲਾਇ ਬੈਠਾ ਤਾੜੀ ॥ ਮੇਰੀ ਤੇਰੀ; ਮੁੰਦ੍ਰਾ ਧਾਰੀ ॥ ਮਾਗਹਿ ਟੂਕਾ; ਤ੍ਰਿਪਤਿ. ਨ ਪਾਵੈ ॥ ਨਾਥੁ ਛੋਡਿ ਜਾਚਹਿ; ਲਾਜ. ਨ ਆਵੈ ॥੨॥ ਚਲ ਚਿਤ ਜੋਗੀ; ਆਸਣੁ ਤੇਰਾ ॥ ਸਿੰਙੀ ਵਾਜੈ; ਨਿਤ ਉਦਾਸੇਰਾ ॥ ਗੁਰ ਗੋਰਖ ਕੀ; ਤੈ ਬੂਝ. ਨ ਪਾਈ ॥ ਫਿਰਿ ਫਿਰਿ ਜੋਗੀ; ਆਵੈ ਜਾਈ ॥੩॥ ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥ ਰਹਰਾਸਿ ਹਮਾਰੀ; ਗੁਰ ਗੋਪਾਲਾ ॥ ਨਾਮੈ ਖਿੰਥਾ; ਨਾਮੈ ਬਸਤਰੁ ॥ ਜਨ ਨਾਨਕ; ਜੋਗੀ ਹੋਆ ਅਸਥਿਰੁ ॥੪॥ ਇਉ ਜਪਿਆ ਨਾਥੁ; ਦਿਨੁ ਰੈਨਾਈ ॥ ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥ ਰਾਮਕਲੀ ਮਹਲਾ ੫ ॥ ਕਰਨ ਕਰਾਵਨ ਸੋਈ ॥ ਆਨ. ਨ ਦੀਸੈ ਕੋਈ ॥ ਠਾਕੁਰੁ ਮੇਰਾ; ਸੁਘੜੁ ਸੁਜਾਨਾ ॥ ਗੁਰਮੁਖਿ ਮਿਲਿਆ; ਰੰਗੁ ਮਾਨਾ ॥੧॥ ਐਸੋ ਰੇ; ਹਰਿ ਰਸੁ ਮੀਠਾ ॥ ਗੁਰਮੁਖਿ; ਕਿਨੈ ਵਿਰਲੈ ਡੀਠਾ ॥੧॥ ਰਹਾਉ ॥ ਨਿਰਮਲ ਜੋਤਿ; ਅੰਮ੍ਰਿਤੁ ਹਰਿ ਨਾਮ ॥
Источники и права