couponatlas.

Гуру Грантх Сахиб (гурмукхи): Анг 888

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਨੁ ਕੀਨੋ; ਦਹ ਦਿਸ ਬਿਸ੍ਰਾਮੁ ॥ ਤਿਲਕੁ ਚਰਾਵੈ; ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥੨॥ ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ; ਪੜੈ ਨਿਤ ਪੋਥੀ ॥ ਮਾਲਾ ਫੇਰੈ; ਮੰਗੈ ਬਿਭੂਤ ॥ ਇਹ ਬਿਧਿ; ਕੋਇ. ਨ ਤਰਿਓ ਮੀਤ ॥੩॥ ਸੋ ਪੰਡਿਤੁ; ਗੁਰਸਬਦੁ ਕਮਾਇ ॥ ਤ੍ਰੈ ਗੁਣ ਕੀ; ਓਸੁ ਉਤਰੀ ਮਾਇ ॥ ਚਤੁਰ ਬੇਦ ਪੂਰਨ; ਹਰਿ ਨਾਇ ॥ ਨਾਨਕ. ਤਿਸ ਕੀ ਸਰਣੀ ਪਾਇ ॥੪॥੬॥੧੭॥ ਰਾਮਕਲੀ ਮਹਲਾ ੫ ॥ ਕੋਟਿ ਬਿਘਨ; ਨਹੀ ਆਵਹਿ ਨੇਰਿ ॥ ਅਨਿਕ ਮਾਇਆ ਹੈ; ਤਾ ਕੀ ਚੇਰਿ ॥ ਅਨਿਕ ਪਾਪ; ਤਾ ਕੇ ਪਾਨੀਹਾਰ ॥ ਜਾ ਕਉ; ਮਇਆ ਭਈ ਕਰਤਾਰ ॥੧॥ ਜਿਸਹਿ ਸਹਾਈ ਹੋਇ ਭਗਵਾਨ ॥ ਅਨਿਕ ਜਤਨ; ਉਆ ਕੈ ਸਰੰਜਾਮ ॥੧॥ ਰਹਾਉ ॥ ਕਰਤਾ ਰਾਖੈ. ਕੀਤਾ ਕਉਨੁ ॥ ਕੀਰੀ ਜੀਤੋ; ਸਗਲਾ ਭਵਨੁ ॥ ਬੇਅੰਤ ਮਹਿਮਾ ਤਾ ਕੀ; ਕੇਤਕ ਬਰਨ ॥ ਬਲਿ ਬਲਿ ਜਾਈਐ; ਤਾ ਕੇ ਚਰਨ ॥੨॥ ਤਿਨ ਹੀ ਕੀਆ; ਜਪੁ ਤਪੁ ਧਿਆਨੁ ॥ ਅਨਿਕ ਪ੍ਰਕਾਰ; ਕੀਆ ਤਿਨਿ ਦਾਨੁ ॥ ਭਗਤੁ ਸੋਈ; ਕਲਿ ਮਹਿ ਪਰਵਾਨੁ ॥ ਜਾ ਕਉ; ਠਾਕੁਰਿ ਦੀਆ ਮਾਨੁ ॥੩॥ ਸਾਧਸੰਗਿ ਮਿਲਿ; ਭਏ ਪ੍ਰਗਾਸ ॥ ਸਹਜ ਸੂਖ; ਆਸ ਨਿਵਾਸ ॥ ਪੂਰੈ ਸਤਿਗੁਰਿ; ਦੀਆ ਬਿਸਾਸ ॥ ਨਾਨਕ ਹੋਏ; ਦਾਸਨਿ ਦਾਸ ॥੪॥੭॥੧੮॥ ਰਾਮਕਲੀ ਮਹਲਾ ੫ ॥ ਦੋਸੁ. ਨ ਦੀਜੈ; ਕਾਹੂ ਲੋਗ ॥ ਜੋ ਕਮਾਵਨੁ; ਸੋਈ ਭੋਗ ॥ ਆਪਨ ਕਰਮ; ਆਪੇ ਹੀ ਬੰਧ ॥ ਆਵਨੁ ਜਾਵਨੁ; ਮਾਇਆ ਧੰਧ ॥੧॥ ਐਸੀ ਜਾਨੀ. ਸੰਤ ਜਨੀ ॥ ਪਰਗਾਸੁ ਭਇਆ; ਪੂਰੇ ਗੁਰ ਬਚਨੀ ॥੧॥ ਰਹਾਉ ॥ ਤਨੁ ਧਨੁ ਕਲਤੁ; ਮਿਥਿਆ ਬਿਸਥਾਰ ॥ ਹੈਵਰ ਗੈਵਰ ਚਾਲਨਹਾਰ ॥ ਰਾਜ ਰੰਗ ਰੂਪ; ਸਭਿ ਕੂਰ ॥ ਨਾਮ ਬਿਨਾ; ਹੋਇ ਜਾਸੀ ਧੂਰ ॥੨॥ ਭਰਮਿ ਭੂਲੇ; ਬਾਦਿ ਅਹੰਕਾਰੀ ॥ ਸੰਗਿ ਨਾਹੀ ਰੇ; ਸਗਲ ਪਸਾਰੀ ॥ ਸੋਗ ਹਰਖ ਮਹਿ; ਦੇਹ ਬਿਰਧਾਨੀ ॥ ਸਾਕਤ; ਇਵ ਹੀ ਕਰਤ ਬਿਹਾਨੀ ॥੩॥ ਹਰਿ ਕਾ ਨਾਮੁ ਅੰਮ੍ਰਿਤੁ; ਕਲਿ ਮਾਹਿ ॥ ਏਹੁ ਨਿਧਾਨਾ; ਸਾਧੂ ਪਾਹਿ ॥ ਨਾਨਕ; ਗੁਰੁ ਗੋਵਿਦੁ ਜਿਸੁ ਤੂਠਾ ॥ ਘਟਿ ਘਟਿ ਰਮਈਆ; ਤਿਨ ਹੀ ਡੀਠਾ ॥੪॥੮॥੧੯॥ ਰਾਮਕਲੀ ਮਹਲਾ ੫ ॥ ਪੰਚ ਸਬਦ ਤਹ; ਪੂਰਨ ਨਾਦ ॥ ਅਨਹਦ ਬਾਜੇ; ਅਚਰਜ ਬਿਸਮਾਦ ॥ ਕੇਲ ਕਰਹਿ; ਸੰਤ ਹਰਿ ਲੋਗ ॥ ਪਾਰਬ੍ਰਹਮ ਪੂਰਨ ਨਿਰਜੋਗ ॥੧॥ ਸੂਖ ਸਹਜ ਆਨੰਦ ਭਵਨ ॥ ਸਾਧਸੰਗਿ ਬੈਸਿ ਗੁਣ ਗਾਵਹਿ; ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥ ਊਹਾ ਸਿਮਰਹਿ; ਕੇਵਲ ਨਾਮੁ ॥ ਬਿਰਲੇ ਪਾਵਹਿ; ਓਹੁ ਬਿਸ੍ਰਾਮੁ ॥ ਭੋਜਨੁ ਭਾਉ ਕੀਰਤਨ ਆਧਾਰੁ ॥
Источники и права