couponatlas.

Гуру Грантх Сахиб (гурмукхи): Анг 89

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਨ ਕਉ. ਹੋਆ ਕ੍ਰਿਪਾਲੁ ਹਰਿ; ਸੇ. ਸਤਿਗੁਰ ਪੈਰੀ ਪਾਹੀ ॥ ਤਿਨ ਐਥੈ ਓਥੈ ਮੁਖ ਉਜਲੇ; ਹਰਿ ਦਰਗਹ ਪੈਧੇ ਜਾਹੀ ॥੧੪॥ ਸਲੋਕ ਮਃ ੨ ॥ ਜੋ ਸਿਰੁ. ਸਾਂਈ ਨਾ ਨਿਵੈ; ਸੋ ਸਿਰੁ ਦੀਜੈ ਡਾਰਿ ॥ ਨਾਨਕ. ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ ਪਿੰਜਰੁ ਲੈ ਜਾਰਿ ॥੧॥ ਮਃ ੫ ॥ ਮੁੰਢਹੁ ਭੁਲੀ ਨਾਨਕਾ; ਫਿਰਿ ਫਿਰਿ ਜਨਮਿ ਮੁਈਆਸੁ ॥ ਕਸਤੂਰੀ ਕੈ ਭੋਲੜੈ; ਗੰਦੇ ਡੁੰਮਿ ਪਈਆਸੁ ॥੨॥ ਪਉੜੀ ॥ ਸੋ ਐਸਾ ਹਰਿ ਨਾਮੁ. ਧਿਆਈਐ ਮਨ ਮੇਰੇ; ਜੋ ਸਭਨਾ ਉਪਰਿ ਹੁਕਮੁ ਚਲਾਏ ॥ ਸੋ ਐਸਾ ਹਰਿ ਨਾਮੁ. ਜਪੀਐ ਮਨ ਮੇਰੇ; ਜੋ. ਅੰਤੀ ਅਉਸਰਿ ਲਏ ਛਡਾਏ ॥ ਸੋ ਐਸਾ ਹਰਿ ਨਾਮੁ. ਜਪੀਐ ਮਨ ਮੇਰੇ; ਜੁ. ਮਨ ਕੀ ਤ੍ਰਿਸਨਾ. ਸਭ ਭੁਖ ਗਵਾਏ ॥ ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ; ਤਿਨ ਨਿੰਦਕ ਦੁਸਟ. ਸਭਿ ਪੈਰੀ ਪਾਏ ॥ ਨਾਨਕ ਨਾਮੁ ਅਰਾਧਿ. ਸਭਨਾ ਤੇ ਵਡਾ; ਸਭਿ ਨਾਵੈ ਅਗੈ. ਆਣਿ ਨਿਵਾਏ ॥੧੫॥ ਸਲੋਕ ਮਃ ੩ ॥ ਵੇਸ ਕਰੇ ਕੁਰੂਪਿ ਕੁਲਖਣੀ; ਮਨਿ ਖੋਟੈ ਕੂੜਿਆਰਿ ॥ ਪਿਰ ਕੈ ਭਾਣੈ. ਨਾ ਚਲੈ; ਹੁਕਮੁ ਕਰੇ ਗਾਵਾਰਿ ॥ ਗੁਰ ਕੈ ਭਾਣੈ ਜੋ ਚਲੈ; ਸਭਿ ਦੁਖ ਨਿਵਾਰਣਹਾਰਿ ॥ ਲਿਖਿਆ. ਮੇਟਿ ਨ ਸਕੀਐ; ਜੋ ਧੁਰਿ ਲਿਖਿਆ ਕਰਤਾਰਿ ॥ ਮਨੁ ਤਨੁ ਸਉਪੇ ਕੰਤ ਕਉ; ਸਬਦੇ ਧਰੇ ਪਿਆਰੁ ॥ ਬਿਨੁ ਨਾਵੈ. ਕਿਨੈ ਨ ਪਾਇਆ; ਦੇਖਹੁ ਰਿਦੈ ਬੀਚਾਰਿ ॥ ਨਾਨਕ. ਸਾ ਸੁਆਲਿਓ ਸੁਲਖਣੀ; ਜਿ ਰਾਵੀ ਸਿਰਜਨਹਾਰਿ ॥੧॥ ਮਃ ੩ ॥ ਮਾਇਆ ਮੋਹੁ ਗੁਬਾਰੁ ਹੈ; ਤਿਸ ਦਾ. ਨ ਦਿਸੈ ਉਰਵਾਰੁ, ਨ ਪਾਰੁ ॥ ਮਨਮੁਖ ਅਗਿਆਨੀ, ਮਹਾ ਦੁਖੁ ਪਾਇਦੇ; ਡੁਬੇ. ਹਰਿ ਨਾਮੁ ਵਿਸਾਰਿ ॥ ਭਲਕੇ ਉਠਿ ਬਹੁ ਕਰਮ ਕਮਾਵਹਿ; ਦੂਜੈ ਭਾਇ ਪਿਆਰੁ ॥ ਸਤਿਗੁਰੁ ਸੇਵਹਿ ਆਪਣਾ; ਭਉਜਲੁ ਉਤਰੇ ਪਾਰਿ ॥ ਨਾਨਕ. ਗੁਰਮੁਖਿ ਸਚਿ ਸਮਾਵਹਿ; ਸਚੁ ਨਾਮੁ ਉਰ ਧਾਰਿ ॥੨॥ ਪਉੜੀ ॥ ਹਰਿ ਜਲਿ ਥਲਿ ਮਹੀਅਲਿ ਭਰਪੂਰਿ; ਦੂਜਾ ਨਾਹਿ ਕੋਇ ॥ ਹਰਿ ਆਪਿ ਬਹਿ ਕਰੇ ਨਿਆਉ; ਕੂੜਿਆਰ ਸਭ ਮਾਰਿ ਕਢੋਇ ॥ ਸਚਿਆਰਾ. ਦੇਇ ਵਡਿਆਈ; ਹਰਿ. ਧਰਮ ਨਿਆਉ ਕੀਓਇ ॥ ਸਭ. ਹਰਿ ਕੀ ਕਰਹੁ ਉਸਤਤਿ; ਜਿਨਿ ਗਰੀਬ ਅਨਾਥ ਰਾਖਿ ਲੀਓਇ ॥ ਜੈਕਾਰੁ ਕੀਓ ਧਰਮੀਆ ਕਾ; ਪਾਪੀ ਕਉ ਡੰਡੁ ਦੀਓਇ ॥੧੬॥ ਸਲੋਕ ਮਃ ੩ ॥ ਮਨਮੁਖ ਮੈਲੀ ਕਾਮਣੀ; ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ; ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ. ਕਦੇ ਨ ਚੁਕਈ; ਜਲਦੀ ਕਰੇ ਪੂਕਾਰ ॥ ਨਾਨਕ. ਬਿਨੁ ਨਾਵੈ, ਕੁਰੂਪਿ ਕੁਸੋਹਣੀ; ਪਰਹਰਿ ਛੋਡੀ ਭਤਾਰਿ ॥੧॥
Источники и права