couponatlas.

Гуру Грантх Сахиб (гурмукхи): Анг 890

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤ੍ਰਿਤੀਅ ਬਿਵਸਥਾ; ਸਿੰਚੇ ਮਾਇ ॥ ਬਿਰਧਿ ਭਇਆ; ਛੋਡਿ ਚਲਿਓ ਪਛੁਤਾਇ ॥੨॥ ਚਿਰੰਕਾਲ; ਪਾਈ ਦ੍ਰੁਲਭ ਦੇਹ ॥ ਨਾਮ ਬਿਹੂਣੀ; ਹੋਈ ਖੇਹ ॥ ਪਸੂ ਪਰੇਤ ਮੁਗਧ ਤੇ ਬੁਰੀ ॥ ਤਿਸਹਿ. ਨ ਬੂਝੈ; ਜਿਨਿ ਏਹ ਸਿਰੀ ॥੩॥ ਸੁਣਿ ਕਰਤਾਰ ਗੋਵਿੰਦ ਗੋਪਾਲ ॥ ਦੀਨ ਦਇਆਲ; ਸਦਾ ਕਿਰਪਾਲ ॥ ਤੁਮਹਿ ਛਡਾਵਹੁ; ਛੁਟਕਹਿ ਬੰਧ ॥ ਬਖਸਿ ਮਿਲਾਵਹੁ; ਨਾਨਕ. ਜਗ ਅੰਧ ॥੪॥੧੨॥੨੩॥ ਰਾਮਕਲੀ ਮਹਲਾ ੫ ॥ ਕਰਿ ਸੰਜੋਗੁ; ਬਨਾਈ ਕਾਛਿ ॥ ਤਿਸੁ ਸੰਗਿ ਰਹਿਓ; ਇਆਨਾ ਰਾਚਿ ॥ ਪ੍ਰਤਿਪਾਰੈ; ਨਿਤ ਸਾਰਿ ਸਮਾਰੈ ॥ ਅੰਤ ਕੀ ਬਾਰ; ਊਠਿ ਸਿਧਾਰੈ ॥੧॥ ਨਾਮ ਬਿਨਾ; ਸਭੁ ਝੂਠੁ ਪਰਾਨੀ ॥ ਗੋਵਿਦ ਭਜਨ ਬਿਨੁ. ਅਵਰ ਸੰਗਿ ਰਾਤੇ; ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥ ਤੀਰਥ ਨਾਇ; ਨ ਉਤਰਸਿ ਮੈਲੁ ॥ ਕਰਮ ਧਰਮ ਸਭਿ; ਹਉਮੈ ਫੈਲੁ ॥ ਲੋਕ ਪਚਾਰੈ; ਗਤਿ. ਨਹੀ ਹੋਇ ॥ ਨਾਮ ਬਿਹੂਣੇ; ਚਲਸਹਿ ਰੋਇ ॥੨॥ ਬਿਨੁ ਹਰਿ ਨਾਮ; ਨ ਟੂਟਸਿ ਪਟਲ ॥ ਸੋਧੇ; ਸਾਸਤ੍ਰ ਸਿਮ੍ਰਿਤਿ ਸਗਲ ॥ ਸੋ ਨਾਮੁ ਜਪੈ; ਜਿਸੁ ਆਪਿ ਜਪਾਏ ॥ ਸਗਲ ਫਲਾ; ਸੇ ਸੂਖਿ ਸਮਾਏ ॥੩॥ ਰਾਖਨਹਾਰੇ ਰਾਖਹੁ ਆਪਿ ॥ ਸਗਲ ਸੁਖਾ; ਪ੍ਰਭ ਤੁਮਰੈ ਹਾਥਿ ॥ ਜਿਤੁ ਲਾਵਹਿ; ਤਿਤੁ ਲਾਗਹ ਸੁਆਮੀ ॥ ਨਾਨਕ. ਸਾਹਿਬੁ ਅੰਤਰਜਾਮੀ ॥੪॥੧੩॥੨੪॥ ਰਾਮਕਲੀ ਮਹਲਾ ੫ ॥ ਜੋ ਕਿਛੁ ਕਰੈ; ਸੋਈ ਸੁਖੁ ਜਾਨਾ ॥ ਮਨੁ ਅਸਮਝੁ; ਸਾਧਸੰਗਿ ਪਤੀਆਨਾ ॥ ਡੋਲਨ ਤੇ ਚੂਕਾ; ਠਹਰਾਇਆ ॥ ਸਤਿ ਮਾਹਿ ਲੇ ਸਤਿ ਸਮਾਇਆ ॥੧॥ ਦੂਖੁ ਗਇਆ ਸਭੁ ਰੋਗੁ ਗਇਆ ॥ ਪ੍ਰਭ ਕੀ ਆਗਿਆ ਮਨ ਮਹਿ ਮਾਨੀ; ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥ ਸਗਲ ਪਵਿਤ੍ਰ ਸਰਬ ਨਿਰਮਲਾ ॥ ਜੋ ਵਰਤਾਏ; ਸੋਈ ਭਲਾ ॥ ਜਹ ਰਾਖੈ; ਸੋਈ ਮੁਕਤਿ ਥਾਨੁ ॥ ਜੋ ਜਪਾਏ; ਸੋਈ ਨਾਮੁ ॥੨॥ ਅਠਸਠਿ ਤੀਰਥ; ਜਹ ਸਾਧ ਪਗ ਧਰਹਿ ॥ ਤਹ ਬੈਕੁੰਠੁ; ਜਹ ਨਾਮੁ ਉਚਰਹਿ ॥ ਸਰਬ ਅਨੰਦ; ਜਬ ਦਰਸਨੁ ਪਾਈਐ ॥ ਰਾਮ ਗੁਣਾ; ਨਿਤ ਨਿਤ ਹਰਿ ਗਾਈਐ ॥੩॥ ਆਪੇ ਘਟਿ ਘਟਿ ਰਹਿਆ ਬਿਆਪਿ ॥ ਦਇਆਲ ਪੁਰਖ; ਪਰਗਟ ਪਰਤਾਪ ॥ ਕਪਟ ਖੁਲਾਨੇ; ਭ੍ਰਮ ਨਾਠੇ ਦੂਰੇ ॥ ਨਾਨਕ ਕਉ. ਗੁਰ ਭੇਟੇ ਪੂਰੇ ॥੪॥੧੪॥੨੫॥ ਰਾਮਕਲੀ ਮਹਲਾ ੫ ॥ ਕੋਟਿ ਜਾਪ ਤਾਪ ਬਿਸ੍ਰਾਮ ॥ ਰਿਧਿ ਬੁਧਿ; ਸਿਧਿ ਸੁਰ ਗਿਆਨ ॥ ਅਨਿਕ ਰੂਪ ਰੰਗ ਭੋਗ ਰਸੈ ॥ ਗੁਰਮੁਖਿ ਨਾਮੁ; ਨਿਮਖ ਰਿਦੈ ਵਸੈ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਕੀਮਤਿ ਕਹਣੁ. ਨ ਜਾਈ ॥੧॥ ਰਹਾਉ ॥ ਸੂਰਬੀਰ; ਧੀਰਜ ਮਤਿ ਪੂਰਾ ॥
Источники и права