couponatlas.

Гуру Грантх Сахиб (гурмукхи): Анг 899

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੰਚ ਸਿੰਘ; ਰਾਖੇ ਪ੍ਰਭਿ ਮਾਰਿ ॥ ਦਸ ਬਿਘਿਆੜੀ; ਲਈ ਨਿਵਾਰਿ ॥ ਤੀਨਿ ਆਵਰਤ ਕੀ; ਚੂਕੀ ਘੇਰ ॥ ਸਾਧਸੰਗਿ; ਚੂਕੇ ਭੈ ਫੇਰ ॥੧॥ ਸਿਮਰਿ ਸਿਮਰਿ; ਜੀਵਾ ਗੋਵਿੰਦ ॥ ਕਰਿ ਕਿਰਪਾ ਰਾਖਿਓ ਦਾਸੁ ਅਪਨਾ; ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥ ਦਾਝਿ ਗਏ ਤ੍ਰਿਣ ਪਾਪ ਸੁਮੇਰ ॥ ਜਪਿ ਜਪਿ ਨਾਮੁ; ਪੂਜੇ ਪ੍ਰਭ ਪੈਰ ॥ ਅਨਦ ਰੂਪ; ਪ੍ਰਗਟਿਓ ਸਭ ਥਾਨਿ ॥ ਪ੍ਰੇਮ ਭਗਤਿ ਜੋਰੀ; ਸੁਖ ਮਾਨਿ ॥੨॥ ਸਾਗਰੁ ਤਰਿਓ; ਬਾਛਰ ਖੋਜ ॥ ਖੇਦੁ. ਨ ਪਾਇਓ; ਨਹ ਫੁਨਿ ਰੋਜ ॥ ਸਿੰਧੁ ਸਮਾਇਓ; ਘਟੁਕੇ ਮਾਹਿ ॥ ਕਰਣਹਾਰ ਕਉ; ਕਿਛੁ ਅਚਰਜੁ ਨਾਹਿ ॥੩॥ ਜਉ ਛੂਟਉ; ਤਉ ਜਾਇ ਪਇਆਲ ॥ ਜਉ ਕਾਢਿਓ; ਤਉ ਨਦਰਿ ਨਿਹਾਲ ॥ ਪਾਪ ਪੁੰਨ; ਹਮਰੈ ਵਸਿ ਨਾਹਿ ॥ ਰਸਕਿ ਰਸਕਿ; ਨਾਨਕ. ਗੁਣ ਗਾਹਿ ॥੪॥੪੦॥੫੧॥ ਰਾਮਕਲੀ ਮਹਲਾ ੫ ॥ ਨਾ ਤਨੁ ਤੇਰਾ; ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ; ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ; ਚਕ੍ਰੁ ਪੇਲ ॥੧॥ ਹਰਿ ਚਰਨ ਕਮਲ ਸਰਨਾਇ ਮਨਾ ॥ ਰਾਮ ਨਾਮੁ ਜਪਿ ਸੰਗਿ ਸਹਾਈ; ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥ ਊਨੇ ਕਾਜ; ਨ ਹੋਵਤ ਪੂਰੇ ॥ ਕਾਮਿ ਕ੍ਰੋਧਿ ਮਦਿ; ਸਦ ਹੀ ਝੂਰੇ ॥ ਕਰੈ ਬਿਕਾਰ; ਜੀਅਰੇ ਕੈ ਤਾਈ ॥ ਗਾਫਲ ਸੰਗਿ. ਨ ਤਸੂਆ ਜਾਈ ॥੨॥ ਧਰਤ ਧੋਹ; ਅਨਿਕ ਛਲ ਜਾਨੈ ॥ ਕਉਡੀ ਕਉਡੀ ਕਉ; ਖਾਕੁ ਸਿਰਿ ਛਾਨੈ ॥ ਜਿਨਿ ਦੀਆ; ਤਿਸੈ. ਨ ਚੇਤੈ ਮੂਲਿ ॥ ਮਿਥਿਆ ਲੋਭੁ; ਨ ਉਤਰੈ ਸੂਲੁ ॥੩॥ ਪਾਰਬ੍ਰਹਮ; ਜਬ ਭਏ ਦਇਆਲ ॥ ਇਹੁ ਮਨੁ ਹੋਆ; ਸਾਧ ਰਵਾਲ ॥ ਹਸਤ ਕਮਲ; ਲੜਿ ਲੀਨੋ ਲਾਇ ॥ ਨਾਨਕ; ਸਾਚੈ ਸਾਚਿ ਸਮਾਇ ॥੪॥੪੧॥੫੨॥ ਰਾਮਕਲੀ ਮਹਲਾ ੫ ॥ ਰਾਜਾ ਰਾਮ ਕੀ ਸਰਣਾਇ ॥ ਨਿਰਭਉ ਭਏ. ਗੋਬਿੰਦ ਗੁਨ ਗਾਵਤ; ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥ ਜਾ ਕੈ; ਰਾਮੁ ਬਸੈ ਮਨ ਮਾਹੀ ॥ ਸੋ ਜਨੁ; ਦੁਤਰੁ ਪੇਖਤ ਨਾਹੀ ॥ ਸਗਲੇ ਕਾਜ ਸਵਾਰੇ ਅਪਨੇ ॥ ਹਰਿ ਹਰਿ ਨਾਮੁ; ਰਸਨ ਨਿਤ ਜਪਨੇ ॥੧॥ ਜਿਸ ਕੈ ਮਸਤਕਿ; ਹਾਥੁ ਗੁਰੁ ਧਰੈ ॥ ਸੋ ਦਾਸੁ; ਅਦੇਸਾ ਕਾਹੇ ਕਰੈ ॥ ਜਨਮ ਮਰਣ ਕੀ ਚੂਕੀ ਕਾਣਿ ॥ ਪੂਰੇ ਗੁਰ ਊਪਰਿ ਕੁਰਬਾਣ ॥੨॥ ਗੁਰੁ ਪਰਮੇਸਰੁ ਭੇਟਿ ਨਿਹਾਲ ॥ ਸੋ ਦਰਸਨੁ ਪਾਏ; ਜਿਸੁ ਹੋਇ ਦਇਆਲੁ ॥ ਪਾਰਬ੍ਰਹਮੁ; ਜਿਸੁ ਕਿਰਪਾ ਕਰੈ ॥ ਸਾਧਸੰਗਿ; ਸੋ ਭਵਜਲੁ ਤਰੈ ॥੩॥ ਅੰਮ੍ਰਿਤੁ ਪੀਵਹੁ; ਸਾਧ ਪਿਆਰੇ ॥ ਮੁਖ ਊਜਲ; ਸਾਚੈ ਦਰਬਾਰੇ ॥ ਅਨਦ ਕਰਹੁ; ਤਜਿ ਸਗਲ ਬਿਕਾਰ ॥ ਨਾਨਕ; ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥
Источники и права