couponatlas.

Гуру Грантх Сахиб (гурмукхи): Анг 907

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਾ ਆਏ ਤਾ ਤਿਨਹਿ ਪਠਾਏ; ਚਾਲੇ ਤਿਨੈ ਬੁਲਾਇ ਲਇਆ ॥ ਜੋ ਕਿਛੁ ਕਰਣਾ. ਸੋ ਕਰਿ ਰਹਿਆ; ਬਖਸਣਹਾਰੈ ਬਖਸਿ ਲਇਆ ॥੧੦॥ ਜਿਨਿ ਏਹੁ ਚਾਖਿਆ ਰਾਮ ਰਸਾਇਣੁ; ਤਿਨ ਕੀ ਸੰਗਤਿ ਖੋਜੁ ਭਇਆ ॥ ਰਿਧਿ ਸਿਧਿ ਬੁਧਿ ਗਿਆਨੁ. ਗੁਰੂ ਤੇ ਪਾਇਆ; ਮੁਕਤਿ ਪਦਾਰਥੁ ਸਰਣਿ ਪਇਆ ॥੧੧॥ ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ; ਹਰਖ ਸੋਗ ਤੇ ਬਿਰਕਤੁ ਭਇਆ ॥ ਆਪੁ ਮਾਰਿ ਗੁਰਮੁਖਿ ਹਰਿ ਪਾਏ; ਨਾਨਕ ਸਹਜਿ ਸਮਾਇ ਲਇਆ ॥੧੨॥੭॥ ਰਾਮਕਲੀ ਦਖਣੀ ਮਹਲਾ ੧ ॥ ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ; ਸਾਚ ਸਬਦਿ ਰਸਿ ਲੀਣਾ ॥੧॥ ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥ ਅਹਿਨਿਸਿ ਰਹੈ ਏਕ ਲਿਵ ਲਾਗੀ; ਸਾਚੇ ਦੇਖਿ ਪਤੀਣਾ ॥੧॥ ਰਹਾਉ ॥ ਰਹੈ ਗਗਨ ਪੁਰਿ. ਦ੍ਰਿਸਟਿ ਸਮੈਸਰਿ; ਅਨਹਤ ਸਬਦਿ ਰੰਗੀਣਾ ॥੨॥ ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ; ਜਿਹਵਾ ਰੰਗਿ ਰਸੀਣਾ ॥੩॥ ਮਿਲੈ ਗੁਰ ਸਾਚੇ. ਜਿਨਿ ਰਚੁ ਰਾਚੇ; ਕਿਰਤੁ ਵੀਚਾਰਿ ਪਤੀਣਾ ॥੪॥ ਏਕ ਮਹਿ ਸਰਬ. ਸਰਬ ਮਹਿ ਏਕਾ; ਏਹ ਸਤਿਗੁਰਿ ਦੇਖਿ ਦਿਖਾਈ ॥੫॥ ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ; ਸੋ ਪ੍ਰਭੁ ਲਖਨੁ. ਨ ਜਾਈ ॥੬॥ ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥੭॥ ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ ॥੮॥ ਮੋਹਿ ਗਇਆ ਬੈਰਾਗੀ ਜੋਗੀ; ਘਟਿ ਘਟਿ ਕਿੰਗੁਰੀ ਵਾਈ ॥੯॥ ਨਾਨਕ. ਸਰਣਿ ਪ੍ਰਭੂ ਕੀ ਛੂਟੇ; ਸਤਿਗੁਰ ਸਚੁ ਸਖਾਈ ॥੧੦॥੮॥ ਰਾਮਕਲੀ ਮਹਲਾ ੧ ॥ ਅਉਹਠਿ ਹਸਤ ਮੜੀ ਘਰੁ ਛਾਇਆ; ਧਰਣਿ ਗਗਨ, ਕਲ ਧਾਰੀ ॥੧॥ ਗੁਰਮੁਖਿ; ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥ ਮਮਤਾ ਮਾਰਿ. ਹਉਮੈ ਸੋਖੈ; ਤ੍ਰਿਭਵਣਿ ਜੋਤਿ ਤੁਮਾਰੀ ॥੨॥ ਮਨਸਾ ਮਾਰਿ. ਮਨੈ ਮਹਿ ਰਾਖੈ; ਸਤਿਗੁਰ ਸਬਦਿ ਵੀਚਾਰੀ ॥੩॥ ਸਿੰਙੀ ਸੁਰਤਿ ਅਨਾਹਦਿ ਵਾਜੈ; ਘਟਿ ਘਟਿ ਜੋਤਿ ਤੁਮਾਰੀ ॥੪॥ ਪਰਪੰਚ ਬੇਣੁ, ਤਹੀ ਮਨੁ ਰਾਖਿਆ; ਬ੍ਰਹਮ ਅਗਨਿ ਪਰਜਾਰੀ ॥੫॥ ਪੰਚ ਤਤੁ ਮਿਲਿ. ਅਹਿਨਿਸਿ ਦੀਪਕੁ; ਨਿਰਮਲ ਜੋਤਿ ਅਪਾਰੀ ॥੬॥ ਰਵਿ ਸਸਿ ਲਉਕੇ, ਇਹੁ ਤਨੁ ਕਿੰਗੁਰੀ; ਵਾਜੈ ਸਬਦੁ ਨਿਰਾਰੀ ॥੭॥ ਸਿਵ ਨਗਰੀ ਮਹਿ ਆਸਣੁ ਅਉਧੂ; ਅਲਖੁ ਅਗੰਮੁ ਅਪਾਰੀ ॥੮॥ ਕਾਇਆ ਨਗਰੀ ਇਹੁ ਮਨੁ ਰਾਜਾ; ਪੰਚ ਵਸਹਿ ਵੀਚਾਰੀ ॥੯॥ ਸਬਦਿ ਰਵੈ ਆਸਣਿ ਘਰਿ ਰਾਜਾ; ਅਦਲੁ ਕਰੇ ਗੁਣਕਾਰੀ ॥੧੦॥ ਕਾਲੁ ਬਿਕਾਲੁ ਕਹੇ ਕਹਿ ਬਪੁਰੇ; ਜੀਵਤ ਮੂਆ. ਮਨੁ ਮਾਰੀ ॥੧੧॥
Источники и права