couponatlas.

Гуру Грантх Сахиб (гурмукхи): Анг 933

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਾਇਆ ਛੀਜੈ; ਭਈ ਸਿਬਾਲੁ ॥੨੪॥ ਜਾਪੈ ਆਪਿ; ਪ੍ਰਭੂ ਤਿਹੁ ਲੋਇ ॥ ਜੁਗਿ ਜੁਗਿ ਦਾਤਾ; ਅਵਰੁ. ਨ ਕੋਇ ॥ ਜਿਉ ਭਾਵੈ; ਤਿਉ ਰਾਖਹਿ ਰਾਖੁ ॥ ਜਸੁ ਜਾਚਉ; ਦੇਵੈ ਪਤਿ ਸਾਖੁ ॥ ਜਾਗਤੁ ਜਾਗਿ ਰਹਾ; ਤੁਧੁ ਭਾਵਾ ॥ ਜਾ ਤੂ ਮੇਲਹਿ; ਤਾ ਤੁਝੈ ਸਮਾਵਾ ॥ ਜੈ ਜੈ ਕਾਰੁ; ਜਪਉ ਜਗਦੀਸ ॥ ਗੁਰਮਤਿ ਮਿਲੀਐ; ਬੀਸ ਇਕੀਸ ॥੨੫॥ ਝਖਿ ਬੋਲਣੁ; ਕਿਆ ਜਗ ਸਿਉ ਵਾਦੁ ॥ ਝੂਰਿ ਮਰੈ; ਦੇਖੈ ਪਰਮਾਦੁ ॥ ਜਨਮਿ ਮੂਏ; ਨਹੀ ਜੀਵਣ ਆਸਾ ॥ ਆਇ ਚਲੇ; ਭਏ ਆਸ ਨਿਰਾਸਾ ॥ ਝੁਰਿ ਝੁਰਿ ਝਖਿ; ਮਾਟੀ ਰਲਿ ਜਾਇ ॥ ਕਾਲੁ. ਨ ਚਾਂਪੈ; ਹਰਿ ਗੁਣ ਗਾਇ ॥ ਪਾਈ ਨਵ ਨਿਧਿ; ਹਰਿ ਕੈ ਨਾਇ ॥ ਆਪੇ ਦੇਵੈ; ਸਹਜਿ ਸੁਭਾਇ ॥੨੬॥ ਞਿਆਨੋ ਬੋਲੈ; ਆਪੇ ਬੂਝੈ ॥ ਆਪੇ ਸਮਝੈ; ਆਪੇ ਸੂਝੈ ॥ ਗੁਰ ਕਾ ਕਹਿਆ; ਅੰਕਿ ਸਮਾਵੈ ॥ ਨਿਰਮਲ ਸੂਚੇ ਸਾਚੋ ਭਾਵੈ ॥ ਗੁਰੁ ਸਾਗਰੁ ਰਤਨੀ; ਨਹੀ ਤੋਟ ॥ ਲਾਲ ਪਦਾਰਥ; ਸਾਚੁ ਅਖੋਟ ॥ ਗੁਰਿ ਕਹਿਆ; ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ; ਕਾਹੇ ਧਾਵਹੁ ॥ ਨਾਨਕ; ਗੁਰਮਤਿ ਸਾਚਿ ਸਮਾਵਹੁ ॥੨੭॥ ਟੂਟੈ ਨੇਹੁ; ਕਿ ਬੋਲਹਿ ਸਹੀ ॥ ਟੂਟੈ ਬਾਹ; ਦੁਹੂ ਦਿਸ ਗਹੀ ॥ ਟੂਟਿ ਪਰੀਤਿ ਗਈ; ਬੁਰ ਬੋਲਿ ॥ ਦੁਰਮਤਿ. ਪਰਹਰਿ ਛਾਡੀ ਢੋਲਿ ॥ ਟੂਟੈ ਗੰਠਿ; ਪੜੈ ਵੀਚਾਰਿ ॥ ਗੁਰਸਬਦੀ; ਘਰਿ ਕਾਰਜੁ ਸਾਰਿ ॥ ਲਾਹਾ ਸਾਚੁ; ਨ ਆਵੈ ਤੋਟਾ ॥ ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥ ਠਾਕਹੁ ਮਨੂਆ; ਰਾਖਹੁ ਠਾਇ ॥ ਠਹਕਿ ਮੁਈ; ਅਵਗੁਣਿ ਪਛੁਤਾਇ ॥ ਠਾਕੁਰੁ ਏਕੁ; ਸਬਾਈ ਨਾਰਿ ॥ ਬਹੁਤੇ ਵੇਸ ਕਰੇ ਕੂੜਿਆਰਿ ॥ ਪਰ ਘਰਿ ਜਾਤੀ; ਠਾਕਿ ਰਹਾਈ ॥ ਮਹਲਿ ਬੁਲਾਈ; ਠਾਕ. ਨ ਪਾਈ ॥ ਸਬਦਿ ਸਵਾਰੀ; ਸਾਚਿ ਪਿਆਰੀ ॥ ਸਾਈ ਸੋੁਹਾਗਣਿ; ਠਾਕੁਰਿ ਧਾਰੀ ॥੨੯॥ ਡੋਲਤ ਡੋਲਤ ਹੇ ਸਖੀ; ਫਾਟੇ ਚੀਰ ਸੀਗਾਰ ॥ ਡਾਹਪਣਿ ਤਨਿ ਸੁਖੁ ਨਹੀ; ਬਿਨੁ ਡਰ. ਬਿਣਠੀ ਡਾਰ ॥ ਡਰਪਿ ਮੁਈ ਘਰਿ ਆਪਣੈ; ਡੀਠੀ ਕੰਤਿ ਸੁਜਾਣਿ ॥ ਡਰੁ ਰਾਖਿਆ. ਗੁਰਿ ਆਪਣੈ; ਨਿਰਭਉ ਨਾਮੁ ਵਖਾਣਿ ॥ ਡੂਗਰਿ ਵਾਸੁ ਤਿਖਾ ਘਣੀ; ਜਬ ਦੇਖਾ. ਨਹੀ ਦੂਰਿ ॥ ਤਿਖਾ ਨਿਵਾਰੀ ਸਬਦੁ ਮੰਨਿ; ਅੰਮ੍ਰਿਤੁ ਪੀਆ ਭਰਪੂਰਿ ॥ ਦੇਹਿ ਦੇਹਿ ਆਖੈ ਸਭੁ ਕੋਈ; ਜੈ ਭਾਵੈ ਤੈ ਦੇਇ ॥ ਗੁਰੂ ਦੁਆਰੈ ਦੇਵਸੀ; ਤਿਖਾ ਨਿਵਾਰੈ ਸੋਇ ॥੩੦॥ ਢੰਢੋਲਤ ਢੂਢਤ ਹਉ ਫਿਰੀ; ਢਹਿ ਢਹਿ ਪਵਨਿ ਕਰਾਰਿ ॥ ਭਾਰੇ ਢਹਤੇ ਢਹਿ ਪਏ; ਹਉਲੇ ਨਿਕਸੇ ਪਾਰਿ ॥ ਅਮਰ ਅਜਾਚੀ ਹਰਿ ਮਿਲੇ; ਤਿਨ ਕੈ ਹਉ ਬਲਿ ਜਾਉ ॥ ਤਿਨ ਕੀ ਧੂੜਿ. ਅਘੁਲੀਐ; ਸੰਗਤਿ ਮੇਲਿ ਮਿਲਾਉ ॥ ਮਨੁ ਦੀਆ ਗੁਰਿ ਆਪਣੈ; ਪਾਇਆ ਨਿਰਮਲ ਨਾਉ ॥
Источники и права