couponatlas.

Гуру Грантх Сахиб (гурмукхи): Анг 945

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਨੁ ਸਬਦੈ. ਰਸੁ, ਨ ਆਵੈ ਅਉਧੂ; ਹਉਮੈ ਪਿਆਸ. ਨ ਜਾਈ ॥ ਸਬਦਿ ਰਤੇ ਅੰਮ੍ਰਿਤ ਰਸੁ ਪਾਇਆ; ਸਾਚੇ ਰਹੇ ਅਘਾਈ ॥ ਕਵਨ ਬੁਧਿ ਜਿਤੁ ਅਸਥਿਰੁ ਰਹੀਐ; ਕਿਤੁ ਭੋਜਨਿ ਤ੍ਰਿਪਤਾਸੈ ॥ ਨਾਨਕ. ਦੁਖੁ ਸੁਖੁ ਸਮ ਕਰਿ ਜਾਪੈ; ਸਤਿਗੁਰ ਤੇ. ਕਾਲੁ, ਨ ਗ੍ਰਾਸੈ ॥੬੧॥ ਰੰਗਿ. ਨ ਰਾਤਾ; ਰਸਿ ਨਹੀ ਮਾਤਾ ॥ ਬਿਨੁ ਗੁਰਸਬਦੈ; ਜਲਿ ਬਲਿ ਤਾਤਾ ॥ ਬਿੰਦੁ. ਨ ਰਾਖਿਆ; ਸਬਦੁ. ਨ ਭਾਖਿਆ ॥ ਪਵਨੁ. ਨ ਸਾਧਿਆ; ਸਚੁ. ਨ ਅਰਾਧਿਆ ॥ ਅਕਥ ਕਥਾ ਲੇ; ਸਮ ਕਰਿ ਰਹੈ ॥ ਤਉ ਨਾਨਕ; ਆਤਮ ਰਾਮ ਕਉ ਲਹੈ ॥੬੨॥ ਗੁਰ ਪਰਸਾਦੀ ਰੰਗੇ ਰਾਤਾ ॥ ਅੰਮ੍ਰਿਤੁ ਪੀਆ; ਸਾਚੇ ਮਾਤਾ ॥ ਗੁਰ ਵੀਚਾਰੀ; ਅਗਨਿ ਨਿਵਾਰੀ ॥ ਅਪਿਉ ਪੀਓ; ਆਤਮ ਸੁਖੁ ਧਾਰੀ ॥ ਸਚੁ ਅਰਾਧਿਆ; ਗੁਰਮੁਖਿ ਤਰੁ ਤਾਰੀ ॥ ਨਾਨਕ ਬੂਝੈ; ਕੋ ਵੀਚਾਰੀ ॥੬੩॥ ਇਹੁ ਮਨੁ ਮੈਗਲੁ. ਕਹਾ ਬਸੀਅਲੇ; ਕਹਾ ਬਸੈ ਇਹੁ ਪਵਨਾ ॥ ਕਹਾ ਬਸੈ ਸੁ ਸਬਦੁ ਅਉਧੂ; ਤਾ ਕਉ ਚੂਕੈ ਮਨ ਕਾ ਭਵਨਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ; ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥ ਆਪੈ ਆਪੁ ਖਾਇ. ਤਾ ਨਿਰਮਲੁ ਹੋਵੈ; ਧਾਵਤੁ ਵਰਜਿ ਰਹਾਏ ॥ ਕਿਉ ਮੂਲੁ ਪਛਾਣੈ. ਆਤਮੁ ਜਾਣੈ; ਕਿਉ ਸਸਿ ਘਰਿ. ਸੂਰੁ ਸਮਾਵੈ ॥ ਗੁਰਮੁਖਿ. ਹਉਮੈ ਵਿਚਹੁ ਖੋਵੈ; ਤਉ ਨਾਨਕ. ਸਹਜਿ ਸਮਾਵੈ ॥੬੪॥ ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ; ਗੁਰਮੁਖਿ ਮੂਲੁ ਪਛਾਣਿ ਰਹੈ ॥ ਨਾਭਿ ਪਵਨੁ ਘਰਿ ਆਸਣਿ ਬੈਸੈ; ਗੁਰਮੁਖਿ ਖੋਜਤ ਤਤੁ ਲਹੈ ॥ ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ; ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥ ਖਾਵੈ ਦੂਖ. ਭੂਖ ਸਾਚੇ ਕੀ; ਸਾਚੇ ਹੀ ਤ੍ਰਿਪਤਾਸਿ ਰਹੈ ॥ ਅਨਹਦ ਬਾਣੀ ਗੁਰਮੁਖਿ ਜਾਣੀ; ਬਿਰਲੋ ਕੋ ਅਰਥਾਵੈ ॥ ਨਾਨਕੁ ਆਖੈ. ਸਚੁ ਸੁਭਾਖੈ; ਸਚਿ ਰਪੈ ਰੰਗੁ. ਕਬਹੂ, ਨ ਜਾਵੈ ॥੬੫॥ ਜਾ ਇਹੁ ਹਿਰਦਾ ਦੇਹ. ਨ ਹੋਤੀ; ਤਉ ਮਨੁ ਕੈਠੈ ਰਹਤਾ ॥ ਨਾਭਿ ਕਮਲ ਅਸਥੰਭੁ. ਨ ਹੋਤੋ; ਤਾ ਪਵਨੁ ਕਵਨ ਘਰਿ ਸਹਤਾ ॥ ਰੂਪੁ ਨ ਹੋਤੋ. ਰੇਖ ਨ ਕਾਈ; ਤਾ ਸਬਦਿ ਕਹਾ ਲਿਵ ਲਾਈ ॥ ਰਕਤੁ ਬਿੰਦੁ ਕੀ, ਮੜੀ ਨ ਹੋਤੀ; ਮਿਤਿ ਕੀਮਤਿ. ਨਹੀ ਪਾਈ ॥ ਵਰਨੁ ਭੇਖੁ ਅਸਰੂਪੁ ਨ ਜਾਪੀ; ਕਿਉ ਕਰਿ ਜਾਪਸਿ ਸਾਚਾ ॥ ਨਾਨਕ. ਨਾਮਿ ਰਤੇ ਬੈਰਾਗੀ; ਇਬ ਤਬ ਸਾਚੋ ਸਾਚਾ ॥੬੬॥ ਹਿਰਦਾ ਦੇਹ. ਨ ਹੋਤੀ, ਅਉਧੂ; ਤਉ ਮਨੁ ਸੁੰਨਿ ਰਹੈ ਬੈਰਾਗੀ ॥ ਨਾਭਿ ਕਮਲੁ ਅਸਥੰਭੁ. ਨ ਹੋਤੋ; ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥ ਰੂਪੁ ਨ ਰੇਖਿਆ. ਜਾਤਿ ਨ ਹੋਤੀ; ਤਉ ਅਕੁਲੀਣਿ ਰਹਤਉ. ਸਬਦੁ ਸੁ ਸਾਰੁ ॥ ਗਉਨੁ ਗਗਨੁ ਜਬ ਤਬਹਿ. ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥
Источники и права