couponatlas.

Гуру Грантх Сахиб (гурмукхи): Анг 962

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਿਥੈ ਤੂ ਸਮਰਥੁ; ਜਿਥੈ ਕੋਇ ਨਾਹਿ ॥ ਓਥੈ ਤੇਰੀ ਰਖ; ਅਗਨੀ ਉਦਰ ਮਾਹਿ ॥ ਸੁਣਿ ਕੈ. ਜਮ ਕੇ ਦੂਤ; ਨਾਇ ਤੇਰੈ. ਛਡਿ ਜਾਹਿ ॥ ਭਉਜਲੁ ਬਿਖਮੁ ਅਸਗਾਹੁ; ਗੁਰਸਬਦੀ ਪਾਰਿ ਪਾਹਿ ॥ ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥ ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥ ਸਭਸੈ ਨੋ ਕਿਰਪਾਲੁ; ਸਮੑਾਲੇ ਸਾਹਿ ਸਾਹਿ ॥ ਬਿਰਥਾ ਕੋਇ. ਨ ਜਾਇ; ਜਿ ਆਵੈ ਤੁਧੁ ਆਹਿ ॥੯॥ ਸਲੋਕ ਮਃ ੫ ॥ ਦੂਜਾ ਤਿਸੁ. ਨ ਬੁਝਾਇਹੁ; ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥ ਅਗਮੁ ਅਗੋਚਰੁ ਸਾਹਿਬੋ; ਸਮਰਥੁ ਸਚੁ ਦਾਤਾਰੁ ॥ ਤੂ ਨਿਹਚਲੁ ਨਿਰਵੈਰੁ ਸਚੁ; ਸਚਾ ਤੁਧੁ ਦਰਬਾਰੁ ॥ ਕੀਮਤਿ ਕਹਣੁ. ਨ ਜਾਈਐ; ਅੰਤੁ ਨ ਪਾਰਾਵਾਰੁ ॥ ਪ੍ਰਭੁ ਛੋਡਿ. ਹੋਰੁ ਜਿ ਮੰਗਣਾ; ਸਭੁ ਬਿਖਿਆ ਰਸ ਛਾਰੁ ॥ ਸੇ ਸੁਖੀਏ ਸਚੁ ਸਾਹ ਸੇ; ਜਿਨ ਸਚਾ ਬਿਉਹਾਰੁ ॥ ਜਿਨਾ ਲਗੀ ਪ੍ਰੀਤਿ ਪ੍ਰਭ ਨਾਮ; ਸਹਜ ਸੁਖ ਸਾਰੁ ॥ ਨਾਨਕ. ਇਕੁ ਆਰਾਧੇ; ਸੰਤਨ ਰੇਣਾਰੁ ॥੧॥ ਮਃ ੫ ॥ ਅਨਦ ਸੂਖ ਬਿਸ੍ਰਾਮ ਨਿਤ; ਹਰਿ ਕਾ ਕੀਰਤਨੁ ਗਾਇ ॥ ਅਵਰ ਸਿਆਣਪ ਛਾਡਿ ਦੇਹਿ; ਨਾਨਕ. ਉਧਰਸਿ ਨਾਇ ॥੨॥ ਪਉੜੀ ॥ ਨਾ ਤੂ ਆਵਹਿ ਵਸਿ; ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ; ਬੇਦ ਪੜਾਵਣੇ ॥ ਨਾ ਤੂ ਆਵਹਿ ਵਸਿ; ਤੀਰਥਿ ਨਾਈਐ ॥ ਨਾ ਤੂ ਆਵਹਿ ਵਸਿ; ਧਰਤੀ ਧਾਈਐ ॥ ਨਾ ਤੂ ਆਵਹਿ ਵਸਿ; ਕਿਤੈ ਸਿਆਣਪੈ ॥ ਨਾ ਤੂ ਆਵਹਿ ਵਸਿ; ਬਹੁਤਾ ਦਾਨੁ ਦੇ ॥ ਸਭੁ ਕੋ ਤੇਰੈ ਵਸਿ; ਅਗਮ ਅਗੋਚਰਾ ॥ ਤੂ ਭਗਤਾ ਕੈ ਵਸਿ; ਭਗਤਾ ਤਾਣੁ ਤੇਰਾ ॥੧੦॥ ਸਲੋਕ ਮਃ ੫ ॥ ਆਪੇ ਵੈਦੁ; ਆਪਿ ਨਾਰਾਇਣੁ ॥ ਏਹਿ ਵੈਦ; ਜੀਅ ਕਾ ਦੁਖੁ ਲਾਇਣ ॥ ਗੁਰ ਕਾ ਸਬਦੁ; ਅੰਮ੍ਰਿਤ ਰਸੁ ਖਾਇਣ ॥ ਨਾਨਕ. ਜਿਸੁ ਮਨਿ ਵਸੈ; ਤਿਸ ਕੇ ਸਭਿ ਦੂਖ ਮਿਟਾਇਣ ॥੧॥ ਮਃ ੫ ॥ ਹੁਕਮਿ ਉਛਲੈ; ਹੁਕਮੇ ਰਹੈ ॥ ਹੁਕਮੇ; ਦੁਖੁ ਸੁਖੁ ਸਮ ਕਰਿ ਸਹੈ ॥ ਹੁਕਮੇ; ਨਾਮੁ ਜਪੈ ਦਿਨੁ ਰਾਤਿ ॥ ਨਾਨਕ; ਜਿਸ ਨੋ ਹੋਵੈ ਦਾਤਿ ॥ ਹੁਕਮਿ ਮਰੈ; ਹੁਕਮੇ ਹੀ ਜੀਵੈ ॥ ਹੁਕਮੇ; ਨਾਨੑਾ ਵਡਾ ਥੀਵੈ ॥ ਹੁਕਮੇ; ਸੋਗ ਹਰਖ ਆਨੰਦ ॥ ਹੁਕਮੇ; ਜਪੈ ਨਿਰੋਧਰ ਗੁਰਮੰਤ ॥ ਹੁਕਮੇ; ਆਵਣੁ ਜਾਣੁ ਰਹਾਏ ॥ ਨਾਨਕ; ਜਾ ਕਉ ਭਗਤੀ ਲਾਏ ॥੨॥ ਪਉੜੀ ॥ ਹਉ ਤਿਸੁ ਢਾਢੀ ਕੁਰਬਾਣੁ; ਜਿ ਤੇਰਾ ਸੇਵਦਾਰੁ ॥ ਹਉ ਤਿਸੁ ਢਾਢੀ ਬਲਿਹਾਰ; ਜਿ ਗਾਵੈ ਗੁਣ ਅਪਾਰ ॥ ਸੋ ਢਾਢੀ ਧਨੁ ਧੰਨੁ; ਜਿਸੁ ਲੋੜੇ ਨਿਰੰਕਾਰੁ ॥ ਸੋ ਢਾਢੀ ਭਾਗਠੁ; ਜਿਸੁ ਸਚਾ ਦੁਆਰ ਬਾਰੁ ॥ ਓਹੁ ਢਾਢੀ. ਤੁਧੁ ਧਿਆਇ; ਕਲਾਣੇ ਦਿਨੁ ਰੈਣਾਰ ॥ ਮੰਗੈ ਅੰਮ੍ਰਿਤ ਨਾਮੁ; ਨ ਆਵੈ ਕਦੇ ਹਾਰਿ ॥ ਕਪੜੁ ਭੋਜਨੁ ਸਚੁ; ਰਹਦਾ ਲਿਵੈ ਧਾਰ ॥ ਸੋ ਢਾਢੀ ਗੁਣਵੰਤੁ; ਜਿਸ ਨੋ ਪ੍ਰਭ ਪਿਆਰੁ ॥੧੧॥
Источники и права