couponatlas.

Гуру Грантх Сахиб (гурмукхи): Анг 970

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੂਰਬ ਜਨਮ. ਹਮ ਤੁਮੑਰੇ ਸੇਵਕ; ਅਬ ਤਉ ਮਿਟਿਆ. ਨ ਜਾਈ ॥ ਤੇਰੇ ਦੁਆਰੈ. ਧੁਨਿ ਸਹਜ ਕੀ; ਮਾਥੈ ਮੇਰੇ ਦਗਾਈ ॥੨॥ ਦਾਗੇ ਹੋਹਿ. ਸੁ ਰਨ ਮਹਿ ਜੂਝਹਿ; ਬਿਨੁ ਦਾਗੇ. ਭਗਿ ਜਾਈ ॥ ਸਾਧੂ ਹੋਇ ਸੁ ਭਗਤਿ ਪਛਾਨੈ; ਹਰਿ ਲਏ ਖਜਾਨੈ ਪਾਈ ॥੩॥ ਕੋਠਰੇ ਮਹਿ ਕੋਠਰੀ; ਪਰਮ ਕੋਠੀ ਬੀਚਾਰਿ ॥ ਗੁਰਿ ਦੀਨੀ ਬਸਤੁ. ਕਬੀਰ ਕਉ; ਲੇਵਹੁ ਬਸਤੁ ਸਮੑਾਰਿ ॥੪॥ ਕਬੀਰਿ. ਦੀਈ ਸੰਸਾਰ ਕਉ; ਲੀਨੀ ਜਿਸੁ ਮਸਤਕਿ ਭਾਗੁ ॥ ਅੰਮ੍ਰਿਤ ਰਸੁ ਜਿਨਿ ਪਾਇਆ; ਥਿਰੁ ਤਾ ਕਾ ਸੋਹਾਗੁ ॥੫॥੪॥ ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ; ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥ ਜਾ ਕੈ ਪਾਇ ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ. ਨ ਕਹੈ ॥੧॥ ਕਾਹੇ ਮੇਰੇ ਬਾਮੑਨ; ਹਰਿ. ਨ ਕਹਹਿ ॥ ਰਾਮੁ. ਨ ਬੋਲਹਿ; ਪਾਡੇ ਦੋਜਕੁ ਭਰਹਿ ॥੧॥ ਰਹਾਉ ॥ ਆਪਨ ਊਚ. ਨੀਚ ਘਰਿ ਭੋਜਨੁ; ਹਠੇ ਕਰਮ ਕਰਿ ਉਦਰੁ ਭਰਹਿ ॥ ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ. ਕੂਪਿ ਪਰਹਿ ॥੨॥ ਤੂੰ ਬ੍ਰਹਮਨੁ. ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ ਕੈਸੇ, ਕੈ ਬਨਹਿ ॥ ਹਮਰੇ. ਰਾਮ ਨਾਮ ਕਹਿ ਉਬਰੇ; ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥ ਤਰਵਰੁ ਏਕੁ. ਅਨੰਤ ਡਾਰ ਸਾਖਾ; ਪੁਹਪ ਪਤ੍ਰ ਰਸ ਭਰੀਆ ॥ ਇਹ ਅੰਮ੍ਰਿਤ ਕੀ ਬਾੜੀ ਹੈ ਰੇ; ਤਿਨਿ ਹਰਿ ਪੂਰੈ ਕਰੀਆ ॥੧॥ ਜਾਨੀ ਜਾਨੀ ਰੇ; ਰਾਜਾ ਰਾਮ ਕੀ ਕਹਾਨੀ ॥ ਅੰਤਰਿ ਜੋਤਿ ਰਾਮ ਪਰਗਾਸਾ; ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥ ਭਵਰੁ ਏਕੁ. ਪੁਹਪ ਰਸ ਬੀਧਾ; ਬਾਰਹ ਲੇ. ਉਰ ਧਰਿਆ ॥ ਸੋਰਹ ਮਧੇ. ਪਵਨੁ ਝਕੋਰਿਆ; ਆਕਾਸੇ ਫਰੁ ਫਰਿਆ ॥੨॥ ਸਹਜ ਸੁੰਨਿ. ਇਕੁ ਬਿਰਵਾ ਉਪਜਿਆ; ਧਰਤੀ ਜਲਹਰੁ ਸੋਖਿਆ ॥ ਕਹਿ ਕਬੀਰ. ਹਉ ਤਾ ਕਾ ਸੇਵਕੁ; ਜਿਨਿ ਇਹੁ ਬਿਰਵਾ ਦੇਖਿਆ ॥੩॥੬॥ ਮੁੰਦ੍ਰਾ ਮੋਨਿ. ਦਇਆ ਕਰਿ ਝੋਲੀ; ਪਤ੍ਰ ਕਾ ਕਰਹੁ ਬੀਚਾਰੁ ਰੇ ॥ ਖਿੰਥਾ ਇਹੁ ਤਨੁ ਸੀਅਉ ਅਪਨਾ; ਨਾਮੁ ਕਰਉ ਆਧਾਰੁ ਰੇ ॥੧॥ ਐਸਾ ਜੋਗੁ ਕਮਾਵਹੁ ਜੋਗੀ ॥ ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥ ਬੁਧਿ ਬਿਭੂਤਿ ਚਢਾਵਉ ਅਪੁਨੀ; ਸਿੰਗੀ ਸੁਰਤਿ ਮਿਲਾਈ ॥ ਕਰਿ ਬੈਰਾਗੁ. ਫਿਰਉ ਤਨਿ ਨਗਰੀ; ਮਨ ਕੀ ਕਿੰਗੁਰੀ ਬਜਾਈ ॥੨॥ ਪੰਚ ਤਤੁ ਲੈ. ਹਿਰਦੈ ਰਾਖਹੁ; ਰਹੈ ਨਿਰਾਲਮ ਤਾੜੀ ॥ ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਧਰਮੁ ਦਇਆ ਕਰਿ ਬਾੜੀ ॥੩॥੭॥ ਕਵਨ ਕਾਜ. ਸਿਰਜੇ ਜਗ ਭੀਤਰਿ; ਜਨਮਿ ਕਵਨ ਫਲੁ ਪਾਇਆ ॥ ਭਵ ਨਿਧਿ. ਤਰਨ ਤਾਰਨ ਚਿੰਤਾਮਨਿ; ਇਕ ਨਿਮਖ. ਨ ਇਹੁ ਮਨੁ ਲਾਇਆ ॥੧॥
Источники и права