couponatlas.

Гуру Грантх Сахиб (гурмукхи): Анг 973

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਖੰਡ ਮੰਡਲ ਨਿਰੰਕਾਰ ਮਹਿ; ਅਨਹਦ ਬੇਨੁ ਬਜਾਵਉਗੋ ॥੧॥ ਬੈਰਾਗੀ; ਰਾਮਹਿ ਗਾਵਉਗੋ ॥ ਸਬਦਿ ਅਤੀਤ ਅਨਾਹਦਿ ਰਾਤਾ; ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥ ਇੜਾ ਪਿੰਗੁਲਾ ਅਉਰੁ ਸੁਖਮਨਾ; ਪਉਨੈ ਬੰਧਿ ਰਹਾਉਗੋ ॥ ਚੰਦੁ ਸੂਰਜੁ ਦੁਇ. ਸਮ ਕਰਿ ਰਾਖਉ; ਬ੍ਰਹਮ ਜੋਤਿ ਮਿਲਿ ਜਾਉਗੋ ॥੨॥ ਤੀਰਥ ਦੇਖਿ. ਨ ਜਲ ਮਹਿ ਪੈਸਉ; ਜੀਅ ਜੰਤ. ਨ ਸਤਾਵਉਗੋ ॥ ਅਠਸਠਿ ਤੀਰਥ ਗੁਰੂ ਦਿਖਾਏ; ਘਟ ਹੀ ਭੀਤਰਿ ਨੑਾਉਗੋ ॥੩॥ ਪੰਚ ਸਹਾਈ ਜਨ ਕੀ ਸੋਭਾ; ਭਲੋ ਭਲੋ. ਨ ਕਹਾਵਉਗੋ ॥ ਨਾਮਾ ਕਹੈ ਚਿਤੁ ਹਰਿ ਸਿਉ ਰਾਤਾ; ਸੁੰਨ ਸਮਾਧਿ ਸਮਾਉਗੋ ॥੪॥੨॥ ਮਾਇ. ਨ ਹੋਤੀ, ਬਾਪੁ ਨ ਹੋਤਾ; ਕਰਮੁ ਨ ਹੋਤੀ ਕਾਇਆ ॥ ਹਮ ਨਹੀ ਹੋਤੇ. ਤੁਮ ਨਹੀ ਹੋਤੇ; ਕਵਨੁ ਕਹਾਂ ਤੇ ਆਇਆ ॥੧॥ ਰਾਮ; ਕੋਇ. ਨ ਕਿਸ ਹੀ ਕੇਰਾ ॥ ਜੈਸੇ; ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥ ਚੰਦੁ. ਨ ਹੋਤਾ, ਸੂਰੁ. ਨ ਹੋਤਾ; ਪਾਨੀ ਪਵਨੁ ਮਿਲਾਇਆ ॥ ਸਾਸਤੁ. ਨ ਹੋਤਾ, ਬੇਦੁ. ਨ ਹੋਤਾ; ਕਰਮੁ ਕਹਾਂ ਤੇ ਆਇਆ ॥੨॥ ਖੇਚਰ ਭੂਚਰ ਤੁਲਸੀ ਮਾਲਾ; ਗੁਰ ਪਰਸਾਦੀ ਪਾਇਆ ॥ ਨਾਮਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰ ਹੋਇ ਲਖਾਇਆ ॥੩॥੩॥ ਰਾਮਕਲੀ ਘਰੁ ੨ ॥ ਬਾਨਾਰਸੀ ਤਪੁ ਕਰੈ ਉਲਟਿ. ਤੀਰਥ ਮਰੈ; ਅਗਨਿ ਦਹੈ. ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ; ਮਨ ਕਪਟੁ. ਨ ਕੀਜੈ ॥ ਹਰਿ ਕਾ ਨਾਮੁ; ਨਿਤ ਨਿਤਹਿ ਲੀਜੈ ॥੧॥ ਰਹਾਉ ॥ ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨੑਾਈਐ; ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ; ਰਾਮ ਨਾਮ ਸਰਿ ਤਊ. ਨ ਪੂਜੈ ॥੨॥ ਅਸੁ ਦਾਨ ਗਜ ਦਾਨ. ਸਿਹਜਾ ਨਾਰੀ. ਭੂਮਿ ਦਾਨ; ਐਸੋ ਦਾਨੁ ਨਿਤ ਨਿਤਹਿ ਕੀਜੈ ॥ ਆਤਮ ਜਉ ਨਿਰਮਾਇਲੁ ਕੀਜੈ, ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ. ਨ ਪੂਜੈ ॥੩॥ ਮਨਹਿ. ਨ ਕੀਜੈ ਰੋਸੁ, ਜਮਹਿ. ਨ ਦੀਜੈ ਦੋਸੁ; ਨਿਰਮਲ ਨਿਰਬਾਣ ਪਦੁ ਚੀਨੑਿ ਲੀਜੈ ॥ ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ; ਪ੍ਰਣਵੈ ਨਾਮਾ, ਤਤੁ ਰਸੁ, ਅੰਮ੍ਰਿਤੁ ਪੀਜੈ ॥੪॥੪॥ ਰਾਮਕਲੀ ਬਾਣੀ ਰਵਿਦਾਸ ਜੀ ਕੀ ॥ ੴ ਸਤਿਗੁਰ ਪ੍ਰਸਾਦਿ ॥ ਪੜੀਐ ਗੁਨੀਐ ਨਾਮੁ ਸਭੁ ਸੁਨੀਐ; ਅਨਭਉ ਭਾਉ. ਨ ਦਰਸੈ ॥ ਲੋਹਾ. ਕੰਚਨੁ ਹਿਰਨ ਹੋਇ ਕੈਸੇ; ਜਉ ਪਾਰਸਹਿ. ਨ ਪਰਸੈ ॥੧॥
Источники и права