couponatlas.

Гуру Грантх Сахиб (гурмукхи): Анг 975

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਗੁ ਨਟ ਨਾਰਾਇਨ ਮਹਲਾ ੪ ॥ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਮੇਰੇ ਮਨ; ਜਪਿ ਅਹਿਨਿਸਿ ਨਾਮੁ ਹਰੇ ॥ ਕੋਟਿ ਕੋਟਿ ਦੋਖ ਬਹੁ ਕੀਨੇ; ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਹਿ ਆਰਾਧਹਿ; ਸੇਵਕ ਭਾਇ ਖਰੇ ॥ ਕਿਲਬਿਖ ਦੋਖ. ਗਏ ਸਭ ਨੀਕਰਿ; ਜਿਉ ਪਾਨੀ. ਮੈਲੁ ਹਰੇ ॥੧॥ ਖਿਨੁ ਖਿਨੁ. ਨਰੁ ਨਾਰਾਇਨੁ ਗਾਵਹਿ; ਮੁਖਿ ਬੋਲਹਿ. ਨਰ ਨਰਹਰੇ ॥ ਪੰਚ ਦੋਖ ਅਸਾਧ. ਨਗਰ ਮਹਿ; ਇਕੁ ਖਿਨੁ ਪਲੁ ਦੂਰਿ ਕਰੇ ॥੨॥ ਵਡਭਾਗੀ ਹਰਿ ਨਾਮੁ ਧਿਆਵਹਿ; ਹਰਿ ਕੇ ਭਗਤ ਹਰੇ ॥ ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ; ਮੈ ਮੂੜ ਮੁਗਧ ਨਿਸਤਰੇ ॥੩॥ ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ; ਰਖਿ ਲੇਵਹੁ ਸਰਨਿ ਪਰੇ ॥ ਨਾਨਕੁ ਜਨੁ. ਤੁਮਰੀ ਸਰਨਾਈ; ਹਰਿ ਰਾਖਹੁ ਲਾਜ ਹਰੇ ॥੪॥੧॥ ਨਟ ਮਹਲਾ ੪ ॥ ਰਾਮ ਜਪਿ ਜਨ; ਰਾਮੈ ਨਾਮਿ ਰਲੇ ॥ ਰਾਮ ਨਾਮੁ ਜਪਿਓ ਗੁਰ ਬਚਨੀ; ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥ ਹਰਿ ਹਰਿ ਅਗਮ ਅਗੋਚਰੁ ਸੁਆਮੀ; ਜਨ ਜਪਿ ਮਿਲਿ ਸਲਲ ਸਲਲੇ ॥ ਹਰਿ ਕੇ ਸੰਤ ਮਿਲਿ. ਰਾਮ ਰਸੁ ਪਾਇਆ; ਹਮ ਜਨ ਕੈ ਬਲਿ ਬਲਲੇ ॥੧॥ ਪੁਰਖੋਤਮੁ ਹਰਿ ਨਾਮੁ ਜਨਿ ਗਾਇਓ; ਸਭਿ ਦਾਲਦ ਦੁਖ ਦਲਲੇ ॥ ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ; ਹਰਿ ਕੀਏ ਖਿਨ ਪਰਲੇ ॥੨॥ ਹਰਿ ਕੇ ਸੰਤ. ਮਨਿ ਪ੍ਰੀਤਿ ਲਗਾਈ; ਜਿਉ ਦੇਖੈ ਸਸਿ ਕਮਲੇ ॥ ਉਨਵੈ ਘਨੁ. ਘਨ ਘਨਿਹਰੁ ਗਰਜੈ; ਮਨਿ ਬਿਗਸੈ, ਮੋਰ ਮੁਰਲੇ ॥੩॥ ਹਮਰੈ ਸੁਆਮੀ ਲੋਚ ਹਮ ਲਾਈ; ਹਮ ਜੀਵਹ ਦੇਖਿ ਹਰਿ ਮਿਲੇ ॥ ਜਨ ਨਾਨਕ. ਹਰਿ ਅਮਲ ਹਰਿ ਲਾਏ; ਹਰਿ ਮੇਲਹੁ ਅਨਦ ਭਲੇ ॥੪॥੨॥ ਨਟ ਮਹਲਾ ੪ ॥ ਮੇਰੇ ਮਨ; ਜਪਿ ਹਰਿ ਹਰਿ ਨਾਮੁ ਸਖੇ ॥
Источники и права